ਸਰਕਾਰੀ ਸਕੂਲ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ

06/26/2019 8:35:25 PM

ਮੇਹਟੀਆਣਾ (ਸੰਜੀਵ)-ਸਰਕਾਰੀ ਸੀਨੀ ਸੈਕੰਡਰੀ ਸਕੂਲ ਅਜਨੋਹਾ ਵਿਖੇ ਬੀਤੀ ਦਰਮਿਆਨੀ ਰਾਤ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਜਾਣਕਾਰੀ ਮੁਤਾਬਕ ਸਕੂਲਾਂ 'ਚ ਗਰਮੀਆਂ ਦੀ ਛੁੱਟੀਆਂ ਚੱਲ ਰਹੀਆ ਹਨ। ਅੱਜ ਸਵੇਰੇ ਕਰੀਬ 9 ਵਜੇ ਜਦ ਸਕੂਲ ਦਾ ਸੇਵਾਦਾਰ ਸੁਖਚੈਨ ਸਿੰਘ ਸਕੂਲ ਗਿਆ ਤਾਂ ਦੇਖਿਆ ਕਿ ਸਕੂਲ ਦੀ ਸਕਿਊਰਿਟੀ ਲੈਬ ਦਾ ਤਾਲਾ ਟੁੱਟਾ ਹੋਇਆ ਸੀ। ਸੇਵਾਦਾਰ ਨੇ ਇਸ ਦੀ ਸੂਚਨਾ ਸਕੂਲ ਦੇ ਪ੍ਰਿੰ. ਇੰਦਰਜੀਤ ਸਿੰਘ ਨੂੰ ਦਿੱਤੀ ਤਾਂ ਉਸ ਨੇ ਕਮਰੇ ਦਾ ਸਮਾਨ ਖੁਰਦ ਬੁਰਦ ਹੋਇਆ ਦੇਖਿਆ ਤਾਂ ਪਤਾ ਲੱਗਾ ਕਿ ਕਮਰੇ 'ਚੋਂ ਇਕ ਐੱਲ.ਈ.ਡੀ, ਇਕ ਰੇਡੀਓ, ਸੀ.ਸੀ.ਟੀ.ਵੀ ਕੈਮਰਾ ਸਮੇਤ ਹੋਰ ਛੋਟਾ ਮੋਟਾ ਸਮਾਨ ਚੋਰਾਂ ਨੇ ਚੋਰੀ ਕਰ ਲਿਆ ਹੈ। ਪ੍ਰਿੰਸੀਪਲ ਨੇ ਇਸ ਘਟਨਾ ਦੀ ਲਿਖਤੀ ਸ਼ਿਕਾਇਤ ਥਾਣਾ ਮੇਹਟੀਆਣਾ ਦੀ ਪੁਲਸ ਨੂੰ ਦੇ ਦਿੱਤੀ ਹੈ। ਪੁਲਸ ਨੇ ਚੋਰੀ ਦੀ ਘਟਨਾ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਹੈ।

Karan Kumar

This news is Content Editor Karan Kumar