ਸਰਕਾਰੀ ਦਫਤਰਾਂ ''ਚ ਚਲ ਰਹੇ ਭ੍ਰਿਸ਼ਟਾਚਾਰ ਨੂੰ ਬੈਂਸ ਨੇ ਸ਼ਰੇਆਮ ਕੀਤਾ ਨੰਗਾ (ਵੀਡੀਓ)

05/30/2017 8:53:12 AM

ਲੁਧਿਆਣਾ — ਸਰਕਾਰੀ ਦਫਤਰਾਂ ''ਚ ਰਿਸ਼ਵਤ ਦੇ ਰੂਪ ''ਚ ਲੋਕਾਂ ਨਾਲ ਹੋ ਰਹੀ ਲੁੱਟ ਦੀਆਂ ਘਟਨਾਵਾਂ ਦਿਨ-ਬ-ਦਿਨ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਲੁੱਟ ਦਾ ਪਰਦਾਫਾਸ਼ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਕੀਤਾ ਗਿਆ। ਬੈਂਸ ਨੂੰ ਕੁਝ ਲੋਕਾਂ ਨੇ ਪਟਵਾਰੀ ਦਫਤਰ ''ਚ ਲਈ ਜਾ ਰਹੀ ਰਿਸ਼ਵਤ ਦੀ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਬੈਂਸ ਨੇ ਉਥੇ ਪਹੁੰਚ ਕੇ ਸ਼ਰੇਆਮ ਇਸ ਲੁੱਟ ਤੋਂ ਪਰਦਾ ਚੁੱਕਿਆ। 

ਵੀਡੀਓ ''ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਟਵਾਰ ਖਾਨੇ ਦੇ ਕਰਮਚਾਰੀ ਤੇ ਪਟਵਾਰੀ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਇਸ ਦੇ ਬਾਵਜੂਦ ਬੈਂਸ ਨੇ ਦੋਸ਼ੀਆਂ ਦੀ ਜੇਬ ਤੋਂ ਰਿਸ਼ਵਤ ਵਾਲੇ ਪੈਸੇ ਲੈ ਉਨ੍ਹਾਂ ਨੂੰ ਵਾਪਸ ਕਰਵਾਏ।