ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਡੀ. ਟੀ. ਓ. ਦਫ਼ਤਰ ਪੂਰੀ ਤਰ੍ਹਾਂ ਖ਼ਤਮ

08/19/2017 5:54:17 PM

ਗੁਰਦਾਸਪੁਰ (ਹਰਮਨਪ੍ਰੀਤ ਸਿੰਘ)-ਪੰਜਾਬ ਸਰਕਾਰ ਵੱਲੋਂ ਸੂਬੇ ਭਰ ਅੰਦਰ ਡੀ. ਟੀ. ਓਜ਼ ਦੀਆਂ ਆਸਾਮੀਆਂ ਖ਼ਤਮ ਕਰਨ ਦੇ ਕੀਤੇ ਗਏ ਐਲਾਨ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਾਰੀਆਂ ਕਾਰਵਾਈਆਂ ਮੁਕੰਮਲ ਕਰਨ ਤੋਂ ਬਾਅਦ ਆਖ਼ਿਰਕਾਰ ਸਰਕਾਰ ਨੇ ਡੀ. ਟੀ. ਓ. ਦਫ਼ਤਰ ਖ਼ਤਮ ਕਰ ਦਿੱਤੇ ਹਨ। ਅੱਜ ਇਸ ਕਾਰਵਾਈ ਨੂੰ ਅੰਤਿਮ ਰੂਪ ਦੇਣ ਲਈ ਸਰਕਾਰ ਨੇ ਟਰਾਂਸਪੋਰਟ ਦਫ਼ਤਰਾਂ 'ਚ ਤਾਇਨਾਤ ਸਮੁੱਚੇ ਅਮਲੇ ਦੀਆਂ ਬਦਲੀਆਂ ਤੇ ਤਾਇਨਾਤੀਆਂ ਦੇ ਹੁਕਮ ਵੀ ਜਾਰੀ ਕਰ ਦਿੱਤੇ ਹਨ। ਹੁਣ ਸਰਕਾਰ ਵੱਲੋਂ 4 ਪੁਰਾਣੇ ਸਕੱਤਰਾਂ ਤੋਂ ਇਲਾਵਾ ਰਿਜਨਲ ਟਰਾਂਸਪੋਰਟ ਅਥਾਰਿਟੀ ਨਾਲ ਸਬੰਧਿਤ 7 ਨਵੇਂ ਸਕੱਤਰਾਂ ਦੇ ਦਫ਼ਤਰਾਂ ਦੀ ਰਚਨਾ ਕਰ ਕੇ ਕੁਲ 11 ਸਕੱਤਰਾਂ ਨੂੰ ਸਮੁੱਚੇ ਸੂਬੇ ਦਾ ਕੰਮ ਵੰਡਿਆ ਗਿਆ ਹੈ, ਜਿਸ ਤਹਿਤ ਹਰੇਕ ਸਕੱਤਰ ਨੂੰ 2-2 ਜ਼ਿਲੇ ਅਲਾਟ ਕਰ ਦਿੱਤੇ ਗਏ ਹਨ। ਇਸ ਕਾਰਨ ਪਹਿਲਾਂ ਤੋਂ ਵੱਖ-ਵੱਖ ਜ਼ਿਲਿਆਂ ਅੰਦਰ ਤਾਇਨਾਤ ਅਮਲੇ ਨੂੰ 11 ਸਕੱਤਰਾਂ ਦੇ ਦਫ਼ਤਰਾਂ ਤੇ ਸੂਬੇ ਦੇ 32 ਡਰਾਈਵਿੰਗ ਸਿਖਲਾਈ ਸੈਂਟਰਾਂ ਵਿਚ ਭੇਜ ਦਿੱਤਾ ਗਿਆ ਹੈ। 
ਕਿਸ ਨੂੰ ਕਿੱਥੇ ਭੇਜਿਆ?
ਫ਼ਿਰੋਜ਼ਪੁਰ ਡੀ. ਟੀ. ਓ. ਦਫ਼ਤਰ 'ਚ ਤਾਇਨਾਤ ਰਹੀ ਸਟੈਨੋ ਮੋਨਿਕਾ, ਕਲਰਕ ਸੁਖਜਿੰਦਰ ਸਿੰਘ, ਰਮੇਸ਼ ਕੁਮਾਰ ਤੇ ਸੁਰਿੰਦਰਪਾਲ ਸਿੰਘ ਨੂੰ ਆਰ. ਟੀ. ਏ. ਸਕੱਤਰ ਫ਼ਿਰੋਜ਼ਪੁਰ ਦੇ ਦਫ਼ਤਰ ਭੇਜਿਆ ਗਿਆ ਹੈ। ਫ਼ਰੀਦਕੋਟ ਜ਼ਿਲੇ 'ਚ ਖੋਲ੍ਹੇ ਗਏ ਸਕੱਤਰ ਦਫ਼ਤਰ 'ਚ ਫ਼ਿਰੋਜ਼ਪੁਰ ਆਰ. ਟੀ. ਓ. ਦਫ਼ਤਰ ਤੋਂ ਜੂਨੀਅਰ ਸਹਾਇਕ ਸੁਖਵਿੰਦਰਪਾਲ ਸਿੰਘ ਨੂੰ ਬਦਲਿਆ ਹੈ। ਇਸੇ ਤਰ੍ਹਾਂ ਡੀ. ਟੀ. ਓ. ਦਫ਼ਤਰ ਫ਼ਰੀਦਕੋਟ ਤੋਂ ਨਵਦੀਪ ਯਾਦਵ ਸਟੈਨੋ, ਜੂਨੀਅਰ ਸਹਾਇਕ ਸੰਜੀਵ ਕੁਮਾਰ ਨੂੰ ਵੀ ਇਸੇ ਜ਼ਿਲੇ ਦੇ ਨਵੇਂ ਆਰ. ਟੀ. ਓ. ਦਫ਼ਤਰ 'ਚ ਤਬਦੀਲ ਕੀਤਾ ਹੈ।
ਮੋਗਾ ਡੀ. ਟੀ. ਓ. ਦਫ਼ਤਰ ਤੋਂ ਅੰਮ੍ਰਿਤਪਾਲ ਸਿੰਘ, ਮੁਕਤਸਰ/ਫ਼ਰੀਦਕੋਟ ਤੋਂ ਨੀਰਜ ਕਲਰਕ, ਅੰਮ੍ਰਿਤਸਰ/ਮੁੱਖ ਦਫ਼ਤਰ ਤੋਂ ਰਵਿੰਦਰ ਸਿੰਘ, ਸੇਵਾਦਾਰ ਗੁਰਮੀਤ ਸਿੰਘ ਮੁਕਤਸਰ ਨੂੰ ਵੀ ਫ਼ਰੀਦਕੋਟ ਲਾਇਆ ਹੈ। ਡੀ. ਟੀ. ਓ. ਦਫ਼ਤਰ ਬਠਿੰਡਾ ਤੋਂ ਜੂਨੀਅਰ ਸਹਾਇਕ ਪਵਨ ਕੁਮਾਰ, ਰਾਜੀਵ ਦੱਤ, ਮਲਕੀਤ ਕੌਰ, ਵਿਵੇਕ ਰਤਨ ਵੀ ਇਸੇ ਜ਼ਿਲੇ ਦੇ ਆਰ. ਟੀ. ਦਫ਼ਤਰ 'ਚ ਤਾਇਨਾਤ ਕੀਤੇ ਗਏ ਹਨ, ਜਦੋਂਕਿ ਬਾਕੀ ਦੀਆਂ ਆਸਾਮੀਆਂ ਲਈ ਕਪੂਰਥਲਾ ਤੋਂ ਅਮਨਦੀਪ ਸਿੰਘ ਸਟੈਨੋ ਤੇ ਸੰਗਰੂਰ/ਮਾਨਸਾ ਤੋਂ ਜਗਪ੍ਰੀਤ ਸਿੰਘ ਕਲਰਕ ਦੀ ਤਾਇਨਾਤੀ ਕੀਤੀ ਹੈ।
ਪਟਿਆਲਾ ਆਰ. ਟੀ. ਓ. 'ਚ ਇਸੇ ਜ਼ਿਲੇ ਦੇ ਆਰ. ਟੀ. ਓ. ਦਫ਼ਤਰ ਤੋਂ ਕੇਸਰਪਾਲ ਸਿੰਘ, ਕੁਲਵਿੰਦਰਪਾਲ ਸਿੰਘ, ਹਰੀਸ਼ ਕੁਮਾਰ, ਧਰਮਜੀਤ ਸਿੰਘ, ਚਰਨਜੀਤ ਤਨੇਜਾ, ਡੀ. ਟੀ. ਓ. ਦਫ਼ਤਰ ਪਟਿਆਲਾ ਦੇ ਤੀਰਥ ਸਿੰਘ, ਮਾਨਸਾ ਦੇ ਹਰਵਿੰਦਰ ਸਿੰਘ, ਪਟਿਆਲਾ ਐੱਨ. ਵੀ. ਆਈ. ਗੁਰਜਿੰਦਰ ਸਿੰਘ, ਸਵੀਪਰ ਪ੍ਰਿਤਪਾਲ ਸਿੰਘ, ਰਤਨ ਸਿੰਘ ਫਤਿਹਗੜ੍ਹ ਚੂੜੀਆਂ ਨੂੰ ਲਾਇਆ ਗਿਆ ਹੈ। ਸੰਗਰੂਰ 'ਚ ਇਸੇ ਜ਼ਿਲੇ ਦੇ ਡੀ. ਟੀ. ਓ. ਦਫ਼ਤਰ ਤੋਂ ਕੁਲਵੰਤ ਰਾਏ, ਰਵਿੰਦਰ ਸ਼ਰਮਾ, ਕੁਲਦੀਪ ਸਿੰਘ., ਜਗਤਾਰ ਸਿੰਘ ਤੋਂ ਇਲਾਵਾ ਪਟਿਆਲਾ ਤੋਂ ਰਾਕੇਸ਼ ਜੋਸ਼ੀ, ਧਰਮਵੀਰ, ਰਾਜੇ ਬਾਈ, ਪਵਨ ਕੁਮਾਰ ਤੇ ਚੌਕੀਦਾਰ ਓਮ ਪ੍ਰਕਾਸ਼ ਸੰਗਰੂਰ ਨੂੰ ਤਾਇਨਾਤ ਕੀਤਾ ਹੈ। ਲੁਧਿਆਣਾ ਅੰਦਰ ਫਤਿਹਗੜ੍ਹ ਸਾਹਿਬ ਤੋਂ ਸ਼ੇਰ ਸਿੰਘ ਤੇ ਇਸੇ ਜ਼ਿਲੇ ਤੋਂ ਊਸ਼ਾ ਰਾਣੀ, ਅਮਰਦੀਪ ਸਿੰਘ, ਕਿਰਨਜੀਤ ਕੌਰ, ਕਮਲਪ੍ਰੀਤ ਕੌਰ, ਬਲਜਿੰਦਰ ਸਿੰਘ, ਫਤਹਿਗੜ੍ਹ ਸਾਹਿਬ ਤੋਂ ਨੀਲਮ ਕੁਮਾਰੀ ਤੇ ਰੂਪਨਗਰ ਤੋਂ ਬਾਬੂ ਰਾਮ ਨੂੰ ਸੇਵਾਦਾਰ ਵਜੋਂ ਤਾਇਨਾਤ ਕੀਤਾ ਹੈ। 
ਮੋਹਾਲੀ ਅੰਦਰ ਫਤਿਹਗੜ੍ਹ ਸਾਹਿਬ ਤੋਂ ਗੁਰਚਰਨ ਸਿੰਘ, ਮੋਹਾਲੀ ਤੋਂ ਹੀ ਗੁਰਮੇਲ ਸਿੰਘ, ਬਲਜੀਤ ਸਿੰਘ, ਹਰਲੀਨ ਪੁਰੀ, ਰੋਪੜ ਤੋਂ ਜਗਦੀਸ਼ ਸਿੰਘ, ਮੁਹਾਲੀ ਤੋਂ ਸੁਖਰਾਜ ਕਲਰਕ ਤੇ ਅਨੀਤਾ ਸੇਵਾਦਾਰ, ਪਟਿਆਲਾ ਤੋਂ ਕੁਲਦੀਪ ਨੂੰ ਭੇਜਿਆ ਹੈ। ਗੁਰਦਾਸਪੁਰ ਜ਼ਿਲੇ ਦੇ ਆਰ. ਟੀ. ਓ. ਦਫ਼ਤਰ 'ਚ ਰਾਜਪਾਲ ਸਿੰਘ, ਅਨਿਲ ਕੁਮਾਰ, ਹਰਵਿੰਦਰ ਸਿੰਘ ਰੰਧਾਵਾ, ਵੀਨਾ, ਪਵਨ ਕੁਮਾਰ ਅਤੇ ਸੰਜੀਵ ਕੁਮਾਰ ਸੇਵਾਦਾਰ ਦੀ ਤਾਇਨਾਤੀ ਕੀਤੀ ਹੈ।
ਅੰਮ੍ਰਿਤਸਰ 'ਚ ਨਵਾਂਸ਼ਹਿਰ ਤੋਂ ਗੁਰਪ੍ਰੀਤ ਸਿੰਘ ਤੋਂ ਇਲਾਵਾ ਇਸੇ ਜ਼ਿਲੇ ਤੋਂ ਸਵਿੰਦਰ ਕੌਰ, ਰਜਿੰਦਰ ਕੌਰ, ਹਰਜਿੰਦਰ ਕੁਮਾਰ, ਕਮਲਪ੍ਰੀਤ ਕੌਰ, ਪੂਨਮ ਰਾਣੀ ਤਰਨਤਾਰਨ, ਬਲਜੀਤ ਸਿੰਘ ਕਲਰਕ, ਸਰਬਜੀਤ ਕੌਰ ਤੇ ਸੇਵਾਦਾਰ ਸਟਾਲਨਜੀਤ ਦੀ ਬਦਲੀ ਹੋਈ ਹੈ। ਜਲੰਧਰ 'ਚ ਮੁੱਖ ਦਫ਼ਤਰ ਤੋਂ ਤਰਸੇਮ ਚੰਦ, ਦਿਲਬਾਗ ਸਿੰਘ, ਅਮਰਜੀਤ ਕੌਰ, ਸਵਰਨ ਸਿੰਘ, ਸਰਬਜੀਤ ਕੁਮਾਰ, ਰਵਿੰਦਰ ਕੌਰ, ਮਨਰੀਤ ਕੌਰ, ਇੰਦਰਜੀਤ ਕੌਰ, ਸ਼ਕੁੰਤਲਾ ਤੇ ਕਿਸ਼ਨ ਚੰਦ ਦੀ ਤਾਇਨਾਤੀ ਕੀਤੀ ਗਈ ਹੈ।