ਚੋਰਾਂ ਨੇ ਸਰਕਾਰੀ ਮਿਡਲ ਸਕੂਲ ''ਚ ਬੋਲਿਆ ਧਾਵਾ, ਮਿਡ-ਡੇਅ ਮੀਲ ਦਾ ਪੂਰਾ ਸਾਮਾਨ ਕੀਤਾ ਚੋਰੀ

07/21/2017 2:01:54 PM

ਮਲੋਟ (ਜੁਨੇਜਾ) — ਬੀਤੀ ਰਾਤ ਅਣ-ਪਛਾਤੇ ਚੋਰਾਂ ਨੇ ਪਿੰਡ ਘੁਮਿਆਰਾ ਖੇੜਾ ਦੇ ਸਰਕਾਰੀ ਮਿਡਲ ਸਕੂਲ 'ਚ ਮਿਡ-ਡੇਅ ਮੀਲ ਵਾਲੀ ਰਸੋਈ ਦੇ ਤਾਲੇ ਤੋੜ ਕੇ ਬੱਚਿਆਂ ਦੇ ਮਿਡ-ਡੇਅ ਮੀਲ ਵਾਲਾ ਪੂਰਾ ਸਾਮਾਨ ਚੋਰੀ ਕਰ ਲਿਆ। ਇਸ ਸਕੂਲ 'ਚ ਚੋਰੀ ਦੀ ਇਹ ਲਗਾਤਾਰ 6ਵੀਂ ਵਾਰਦਾਤ ਹੈ। ਚੋਰ ਗੈਸ ਸਿਲੈਂਡਰ. ਬਰਤਨ ਤੇ ਕਰਿਆਨੇ ਦਾ ਸਾਮਾਨ ਲੈ ਕੇ ਫਰਾਰ ਹੋ ਗਏ। ਸਕੂਲ ਦੇ ਅਧਿਆਪਕ ਹੈਰੀ ਬਠਲਾ ਨੇ ਇਸ ਵਾਰਦਾਤ ਦਾ ਸ਼ਿਕਾਇਤ ਥਾਣਾ ਸਿਟੀ ਪੁਲਸ ਦੇ ਕੋਲ ਦਰਜ ਕਰਵਾਈ ਹੈ। ਉਧਰ ਪਿੰਡ ਦੇ ਸਕੂਲ 'ਚ ਚੋਰੀ ਦੀਆਂ ਲਗਾਤਾਰ ਹੋ ਰਹੀਆਂ ਵਾਰਦਾਤਾਂ ਦੇ ਕਾਰਨ ਪਿੰਡ ਵਾਸੀਆਂ ਨੇ ਪੰਚਾਇਤ ਦੇ ਖਿਲਾਫ ਰੋਸ ਵਿਅਕਤ ਕੀਤਾ।
ਪਿੰਡ ਵਾਸੀ ਮਨਦੀਪ ਸਿੰਘ, ਬਲਰਾਜ ਸਿੰਘ, ਰਵਿੰਦਰ ਸਿੰਘ, ਪ੍ਰਦੀਪ ਸਿੰਘ, ਕੁਲਬੀਰ ਸਿੰਘ, ਸੁਖਚੈਨ ਸਿੰਘ, ਪਰਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਸਕੂਲ 'ਚ ਚੌਕੀਦਾਰ ਨਾ ਹੋਣ ਦੇ ਕਾਰਨ ਵਾਰ-ਵਾਰ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਚੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਜਾਂਦੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹੁਣ ਤਕ 2 ਪੱਖੇ, 5 ਗੈਸ ਸਿੰਲਡਰ, ਚਾਵਲ ਤੇ ਕਰਿਆਨੇ ਦਾ ਸਾਮਾਨ ਚੋਰੀ ਹੋ ਚੁੱਕਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਮਾਮਲੇ ਦਾ ਖੁਲਾਸਾ ਜਲਦ ਤੋਂ ਜਲਦ ਕੀਤਾ ਜਾਵੇ।