ਸਰਕਾਰ ਕਿਸਾਨਾਂ ਦੀ ਬਹਿਤਰੀ ਲਈ ਵਚਨਬੱਧ: ਰਾਣਾ ਗੁਰਜੀਤ (ਵੀਡੀਓ)

05/20/2017 4:36:51 PM

ਕਪੂਰਥਲਾ— ਪੰਜਾਬ ਸਰਕਾਰ ਤੋਂ ਆਮ ਲੋਕਾਂ ਨੂੰ ਕਾਫੀ ਉਮੀਦਾਂ ਹਨ, ਜਿਸ ਨਾਲ ਪ੍ਰਦੇਸ਼ ਦੇ ਮੰਤਰੀ ਰੋਜ਼ਾਨਾ ਆਪਣੇ ਦਫਤਰਾਂ ''ਚ ਬੈਠ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ। ਇਸ ਦੇ ਨਾਲ-ਨਾਲ ਉਹ ਪ੍ਰਦੇਸ਼ ਸਰਕਾਰ ਦੇ ਆਪਣੇ ਚੁਣਾਵੀ ਵਾਅਦਿਆਂ ਦੀ ਵਚਨਬੱਧਤਾ ਨੂੰ ਵੀ ਦੋਹਰਾ ਰਹੇ ਹਨ।
ਪੰਜਾਬ ਦੇ ਕੈਬਟਿਨ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਇਕ ਵਾਰ ਫਿਰ ਦੁਹਰਾਇਆ ਹੈ ਕਿ ਸਰਕਾਰ ਕਿਸਾਨਾਂ ਦੀ ਬਹਿਤਰੀ ਲਈ ਵਚਨਬੱਧ ਹੈ। ਉਨ੍ਹਾਂ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਖੁਦਕੁਸ਼ੀਆਂ ''ਤੇ ਅਫਸੋਸ ਜ਼ਾਹਰ ਕੀਤਾ ਹੈ। ਨਿਗਮ ਚੋਣਾਂ ਨੂੰ ਲੈ ਕੇ ਰਾਣਾ ਨੇ ਕਿਹਾ ਕਿ ਕਾਂਗਰਸ ਪੂਰੀ ਤਰ੍ਹਾਂ ਤਿਆਰ ਹੈ ਅਤੇ ਪਾਰਟੀ ਦਾ ਮਕਸਦ ਨਾ ਸਿਰਫ ਚੋਣਾਂ ਜਿੱਤਣਾ ਸਗੋਂ ਪ੍ਰਦੇਸ਼ ਦੇ ਆਮ ਲੋਕਾਂ ਨੂੰ ਬੁਨਿਆਦੀ ਸੁਵਿਧਾਵਾਂ ਪ੍ਰਧਾਨ ਕਰਨਾ ਹੈ। ਇਸ ਤੋਂ ਇਲਾਵਾ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਜਸਟਿਸ ਰੰਜੀਤ ਸਿੰਘ ਕਮਿਸ਼ਨ ਜੋ ਕਿ ਬਰਗਾੜੀ ਕਾਂਡ ''ਚ ਨਿਆਇਕ ਰਿਪੋਰਟ ਲਈ ਬਣਾਇਆ ਗਿਆ ਹੈ, ਦੇ ਵੱਲੋਂ ਕੰਮ ਸ਼ੁਰੂ ਕਰਨਾ ਇਕ ਚੰਗਾ ਸੰਕੇਤ ਹੈ। ਉਨ੍ਹਾਂ ਉਮੀਦ ਜਤਾਈ ਹੈ ਕਿ ਇਸ ਨਾਲ ਇਨਸਾਫ ਹੋਵੇਗਾ ਅਤੇ ਸੱਚ ਸਾਹਮਣੇ ਆਏਗਾ।
ਸਿੰਘ ਨੇ ਕੇਂਦਰ ਸਰਕਾਰ ਵੱਲੋਂ ਲਗਾਏ ਜਾ ਰਹੇ ਜੀ. ਐਸ. ਟੀ. ਟੈਕਸ ਨੂੰ ਵੀ ਬਹਿਤਰ ਦੱਸਿਆ ਅਤੇ ਮੰਨਿਆ ਕਿ ਦੇਸ਼ ਦੇ ਲੋਕਾਂ ਲਈ ਇਹ ਫਾਇਦੇਮੰਦ ਹੋਵੇਗਾ। ਰਾਣਾ ਗੁਰਜੀਤ ਸਿੰਘ ਨੇ ਕਪੂਰਥਲਾ ''ਚ ਇਕ ਕਾਂਸਟੇਬਲ ਦੇ ਇਕ ਉਚ ਅਧਿਕਾਰੀ ''ਤੇ ਤੰਗ-ਪਰੇਸ਼ਾਨ ਕਰਨ ਦੇ ਦੋਸ਼ ਲਗਾਉਣ ''ਤੇ ਕਿਹਾ, ਮਾਮਲੇ ਦੀ ਨਿਰਪੱਖ ਜਾਂਚ ਦੇ ਹੁਕਮ ਦਿੱਤੇ ਗਏ ਹਨ।