ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਅੱਜ 2 ਘੰਟੇ ਨਹੀਂ ਚੱਲਣਗੀਆਂ ਬੱਸਾਂ

07/13/2022 10:23:51 AM

ਲੁਧਿਆਣਾ (ਸੰਨੀ) : ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ. ਆਰ. ਟੀ. ਸੀ. ਕਾਂਟਰੈਕਟ ਵਰਕਰ ਯੂਨੀਅਨ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ 2 ਘੰਟਿਆਂ ਲਈ ਪੰਜਾਬ ਦੇ ਸਾਰੇ ਬੱਸ ਅੱਡਿਆਂ ’ਤੇ ਚੱਕਾ ਜਾਮ ਕਰੇਗੀ। ਇਸ ਦੌਰਾਨ ਦੁਪਹਿਰ 12 ਵਜੇ ਤੋਂ ਲੈ ਕੇ 2 ਵਜੇ ਤੱਕ ਲੁਧਿਆਣਾ ਬੱਸ ਅੱਡਾ ਵੀ ਬੰਦ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪੰਜਾਬ 'ਚ 300 ਯੂਨਿਟ 'ਮੁਫ਼ਤ ਬਿਜਲੀ' ਦੇਣ ਬਾਰੇ ਸਰਕਾਰ ਵੱਲੋਂ ਨਵੇਂ ਹੁਕਮ ਜਾਰੀ

ਪਹਿਲਾਂ ਯੂਨੀਅਨ ਨੇ ਗੇਟ ਰੈਲੀਆਂ ਕਰ ਕੇ ਸਰਕਾਰ ਨੂੰ ਆਪਣਾ ਰੁਖ ਜ਼ਾਹਰ ਕਰ ਦਿੱਤਾ ਸੀ ਪਰ ਸਰਕਾਰ ਵੱਲੋਂ ਕੋਈ ਪ੍ਰਤੀਕਿਰਿਆ ਨਾ ਆਉਣ ’ਤੇ ਹੁਣ ਯੂਨੀਅਨ ਵੱਲੋਂ ਅੱਜ 2 ਘੰਟਿਆਂ ਲਈ ਬੱਸ ਅੱਡਾ ਬੰਦ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਚੰਡੀਗੜ੍ਹ ਵਾਲਿਆਂ ਕੋਲ ਲਾਕਡਾਊਨ ਦੌਰਾਨ 'ਜ਼ਬਤ ਵਾਹਨ' ਛੁਡਵਾਉਣ ਦਾ ਆਖ਼ਰੀ ਮੌਕਾ, ਜਲਦ ਕਰੋ ਇਹ ਕੰਮ

ਇਸ ਤੋਂ ਪਹਲਿਾਂ 21 ਜੂਨ ਨੂੰ ਵੀ ਯੂਨੀਅਨ ਨੇ ਕੱਚੇ ਮੁਲਾਜ਼ਮਾਂ ਦੀ ਤਨਖ਼ਾਹ ਨਾ ਆਉਣ ਅਤੇ ਹੋਰ ਮੁੱਦਿਆਂ ਨੂੰ ਲੈ ਕੇ 2 ਘੰਟਿਆਂ ਲਈ ਚੱਕਾ ਜਾਮ ਕੀਤਾ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 

Babita

This news is Content Editor Babita