ਕਿਸਾਨਾਂ ਲਈ ਆਈ ਚੰਗੀ ਖ਼ਬਰ, ਮੋਦੀ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ

05/18/2023 4:17:04 PM

ਨਵੀਂ ਦਿੱਲੀ (ਭਾਸ਼ਾ/ਇੰਟ.) : ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਲਈ ਬੁੱਧਵਾਰ ਨੂੰ ਇਕ ਚੰਗੀ ਖ਼ਬਰ ਦਿੱਤੀ। ਇਸ ਵਾਰ ਖਾਦ ਦੀ ਕੀਮਤ ਨਹੀਂ ਵਧਾਈ ਜਾਵੇਗੀ। ਕੇਂਦਰੀ ਮੰਤਰੀ ਮਨਸੁਖ ਮੰਡਾਵੀਆ ਨੇ ਕਿਹਾ ਕਿ ਸਰਕਾਰ ਖਾਦਾਂ ਦੀ ਕੀਮਤ ਨਹੀਂ ਵਧਾਏਗੀ ਅਤੇ ਯੂਰੀਆ ਲਈ 70,000 ਕਰੋੜ ਰੁਪਏ ਅਤੇ ਡਾਈ-ਅਮੋਨੀਆ ਫਾਸਫੇਟ (ਡੀ. ਏ. ਪੀ.) ਲਈ 38,000 ਕਰੋੜ ਰੁਪਏ ਖ਼ਰਚ ਕਰੇਗੀ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਆਪਣੀ ਬੈਠਕ ’ਚ ਖਰੀਫ ਸੀਜ਼ਨ ਲਈ 1.08 ਲੱਖ ਕਰੋੜ ਰੁਪਏ ਦੀ ਖਾਦ ਸਬਸਿਡੀ ਨੂੰ ਮਨਜ਼ੂਰੀ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਚੁੱਕਣ ਜਾ ਰਹੀ ਅਹਿਮ ਕਦਮ, ਵੱਡੀ ਸਮੱਸਿਆ ਤੋਂ ਮਿਲੇਗੀ ਨਿਜ਼ਾਤ

ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਮਨਸੁਖ ਮੰਡਾਵੀਆ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੇਂਦਰੀ ਕੈਬਨਿਟ ਨੇ ਤੈਅ ਕੀਤਾ ਹੈ ਕਿ ਸਰਕਾਰ ਖਾਦ ਦੀ ਕੀਮਤ ਨਹੀਂ ਵਧਾਏਗੀ। ਕੈਬਨਿਟ ਨੇ ਖਰੀਫ ਸੀਜ਼ਨ ਲਈ 1.08 ਲੱਖ ਕਰੋੜ ਰੁਪਏ ਦੀ ਖਾਦ ਸਬਸਿਡੀ ਨੂੰ ਮਨਜ਼ੂਰੀ ਦਿੱਤੀ ਹੈ। ਸਾਡੀ ਸਰਕਾਰ ਲਈ ਇਹ ਜ਼ਰੂਰੀ ਹੈ ਕਿ ਦੇਸ਼ ਦੇ ਕਿਸਾਨਾਂ ਨੂੰ ਸਮੇਂ ’ਤੇ ਖਾਦ ਮਿਲੇ ਅਤੇ ਕੌਮਾਂਤਰੀ ਬਾਜ਼ਾਰ ’ਚ ਖਾਦ ਦੀ ਕੀਮਤ ਘੱਟ ਹੋਣ ’ਤੇ ਬੋਝ ਨਾ ਚੁੱਕਣਾ ਪਵੇ। ਪਿਛਲੇ ਸਾਲ ਸਰਕਾਰ ਦੇ ਬਜਟ ’ਚ ਖਾਦ ਸਬਸਿਡੀ ’ਤੇ 2.56 ਲੱਖ ਕਰੋੜ ਰੁਪਏ ਖ਼ਰਚ ਕੀਤੇ ਗਏ। ਕੇਂਦਰੀ ਕੈਮੀਕਲਸ ਅਤੇ ਫਰਟੀਲਾਈਜ਼ਰਸ ਮੰਤਰੀ ਨੇ ਕਿਹਾ ਕਿ ਯੂਰੀਆ ਲਈ ਭਾਰਤ ਦੀ ਸਾਲਾਨਾ ਲੋੜ 325-350 ਲੱਖ ਮੀਟ੍ਰਿਕ ਟਨ ਹੈ।

ਇਹ ਵੀ ਪੜ੍ਹੋ : ਮੰਡੀ ਗੋਬਿੰਦਗੜ੍ਹ 'ਚ ਸੈਕਸ ਰੈਕੇਟ ਦਾ ਪਰਦਾਫਾਸ਼, ਜੋੜੇ ਨੇ 17 ਸਾਲਾ ਕੁੜੀ ਦੇ ਕਰਵਾਏ 18 ਵਿਆਹ

ਆਈ. ਟੀ. ਹਾਰਡਵੇਅਰ ਲਈ ਪੀ. ਐੱਲ. ਆਈ.-2 ਯੋਜਨਾ ਮਨਜ਼ੂਰ

ਸਰਕਾਰ ਨੇ ਆਈ. ਟੀ. ਹਾਰਡਵੇਅਰ ਲਈ 17,000 ਕਰੋੜ ਰੁਪਏ ਦੇ ਬਜਟ ਖਰਚੇ ਨਾਲ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ (ਪੀ. ਐੱਲ. ਆਈ.)-2 ਯੋਜਨਾ ਨੂੰ ਵੀ ਮਨਜ਼ੂਰੀ ਦੇ ਦਿੱਤੀ। ਕੇਂਦਰੀ ਸੂਚਨਾ ਤਕਨੀਕ ਅਤੇ ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਣਵ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ’ਚ ਮੰਤਰੀ ਮੰਡਲ ਨੇ 17,000 ਕਰੋੜ ਰੁਪਏ ਦੇ ਬਜਟ ਖਰਚ ਨਾਲ ਆਈ. ਟੀ. ਹਾਰਡਵੇਅਰ ਲਈ ਪੀ. ਐੱਲ. ਆਈ.-2 ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ। ਇਸ ਪ੍ਰੋਗਰਾਮ ਦੀ ਮਿਆਦ 6 ਸਾਲ ਹੈ। ਇਸ ਦੇ ਤਹਿਤ ਲੈਪਟਾਪ, ਟੈਬਲੇਟ, ਪਰਸਨਲ ਕੰਪਿਊਟਰ ਤੇ ਸਰਵਰ ਆਦਿ ਦਿੱਤੇ ਜਾਣਗੇ। ਇਸ ਯੋਜਨਾ ਨਾਲ 3.35 ਲੱਖ ਕਰੋੜ ਰੁਪਏ ਦਾ ਉਤਪਾਦਨ ਹੋਣ ਅਤੇ 2430 ਕਰੋੜ ਰੁਪਏ ਦਾ ਨਿਵੇਸ਼ ਹੋਣ ਦਾ ਅਨੁਮਾਨ ਹੈ। ਇਸ ਨਾਲ ਸਿੱਧੇ ਤੌਰ ’ਤੇ 75,000 ਲੋਕਾਂ ਨੂੰ ਰੁਜ਼ਗਾਰ ਮਿਲਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਮਤਰੇਈ ਮਾਂ ਨੇ ਕਮਾਇਆ ਧ੍ਰੋਹ, 7 ਸਾਲਾ ਮਾਸੂਮ ਬੱਚੀ ਨੂੰ ਦਿੱਤੀ ਰੂਹ ਕੰਬਾਊ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Harnek Seechewal

This news is Content Editor Harnek Seechewal