ਵੈਸ਼ਣੋ ਦੇਵੀ ਤੇ ਬਿਆਸ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ

06/14/2019 1:30:33 PM

ਲੁਧਿਆਣਾ (ਗੌਤਮ) : ਸ਼ਰਧਾਲੂਆਂ ਦੀ ਸਹੂਲਤ ਨੂੰ ਦੇਖਦੇ ਹੋਏ ਉੱਤਰੀ ਰੇਲਵੇ ਵਲੋਂ ਵੈਸ਼ਣੋ ਦੇਵੀ, ਬਿਆਸ, ਹਜਰਤ ਨਿਜ਼ਾਮੁਦੀਨ ਅਤੇ ਸਹਾਰਨਪੁਰ ਵਿਚਕਾਰ ਵਿਸ਼ੇਸ਼ ਅਨਰਿਜ਼ਰਵ ਟਰੇਨਾਂ ਚਲਾਈਆਂ ਜਾ ਰਹੀਆਂ ਹਨ। 20 ਡੱਬਿਆਂ ਵਾਲੀ ਅਨਰਿਜ਼ਰਵ ਟਰੇਨ 27 ਜੂਨ ਨੂੰ ਸ਼ਾਮ 7.50 'ਤੇ ਹਜਰਤ ਨਿਜ਼ਾਮੁਦੀਨ ਤੋਂ ਚੱਲ ਕੇ ਅਗਲੇ ਦਿਨ ਸਵੇਰੇ 4.50 ਵਜੇ ਬਿਆਸ ਪੁੱਜੇਗੀ। ਵਾਪਸੀ 'ਤੇ ਇਹ ਟਰੇਨ 30 ਜੂਨ ਸ਼ਾਮ 7.50 'ਤੇ ਚੱਲ ਕੇ ਅਗਲੇ ਦਿਨ ਹਜਰਤ ਨਿਜ਼ਾਮੁਦੀਨ 4.20 'ਤੇ ਪੁੱਜੇਗੀ।

ਅਨਰਿਜ਼ਰਵ ਟਰੇਨ ਨਵੀਂ ਦਿੱਲੀ ਅਤੇ ਸਬਜ਼ੀ ਮੰਡੀ ਰੇਲਵੇ ਸਟੇਸ਼ਨਾਂ 'ਤੇ ਦੋਵਾਂ ਦਿਸ਼ਾਵਾਂ 'ਚ ਰੁਕੇਗੀ। 18 ਅਨਰਿਜ਼ਰਵ ਡੱਬਿਆਂ ਵਾਲੀ ਸਹਾਰਨਪੁਰ-ਬਿਆਸ-ਸਹਾਰਨਪੁਰ ਗੱਡੀ ਨੰਬਰ 04917-18 ਸਹਾਰਨਪੁਰ ਤੋਂ 28 ਜੂਨ ਨੂੰ ਰਾਤ 8.50 ਵਜੇ ਚੱਲੇਗੀ ਅਤੇ ਅਗਲੇ ਦਿਨ ਸਵੇਰੇ 3 ਵਜੇ ਬਿਆਸ-ਅੰਬਾਲਾ ਕੈਂਟ ਰੇਲਵੇ ਸਟੇਸ਼ਨਾਂ 'ਤੇ ਆਉਂਦੇ ਜਾਂਦੇ ਸਮੇਂ ਰੁਕੇਗੀ। ਯਸ਼ਵੰਤਪੁਰਾ ਅਤੇ ਸ੍ਰੀ ਮਾਤਾ ਵੈਸ਼ਣੋ ਦੇਵੀ ਕੱਟੜਾ ਦੇ ਵਿਚਕਾਰ ਹਫਤਾਵਰੀ ਐਕਸਪ੍ਰੈਸ ਸਪੈਸ਼ਲ ਟਰੇਨ 27 ਜੂਨ ਤੋਂ ਚੱਲ ਕੇ 6 ਫੇਰੇ ਲਾਵੇਗੀ।

ਗੱਡੀ ਨੰਬਰ 06521 ਅਤੇ 22 ਯਸ਼ਵੰਤਪੁਰਾ ਤੋਂ ਹਰੇਕ ਵੀਰਵਾਰ ਨੂੰ 27 ਜੂਨ ਤੋਂ ਸਵੇਰੇ 6.30 ਵਜੇ ਚੱਲਣਗੀਆਂ ਅਤੇ ਸ਼ਨੀਵਾਰ ਨੂੰ ਸ਼ਾਮ 6.50 ਮਿੰਟ 'ਤੇ ਸ੍ਰੀ ਮਾਤਾ ਵੈਸ਼ਣੋ ਦੇਵੀ ਪੁੱਜਣਗੀਆਂ। ਵਾਪਸੀ 'ਤੇ ਟਰੇਨ ਸ੍ਰੀ ਮਾਤਾ ਵੈਸ਼ਣੋ ਦੇਵੀ ਕੱਟੜਾ ਤੋਂ 1 ਜੁਲਾਈ ਤੋਂ 15 ਜੁਲਾਈ ਤੱਕ ਹਰੇਕ ਸੋਮਵਾਰ ਨੂੰ ਸਵੇਰੇ 5.40 ਵਜੇ ਕੱਟੜਾ ਤੋਂ ਚੱਲੇਗੀ ਅਤੇ ਬੁੱਧਵਾਰ ਨੂੰ ਦੁਪਹਿਰ 3 ਵਜੇ ਯਸ਼ਵੰਤਪੁਰਾ ਪੁੱਜਣਗੀਆਂ।

Babita

This news is Content Editor Babita