ਨਾਂਦੇੜ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ, ਪੜ੍ਹੋ ਖਬਰ

06/26/2019 9:19:49 PM

ਫਗਵਾੜਾ (ਹਰਜੋਤ)ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਜਾਣ ਵਾਲੀ ਹਫ਼ਤਾਵਾਰੀ ਟ੍ਰੇਨ 12421, 12422 ਦੇ ਪੁਰਾਣੇ ਸਾਰੇ ਕੋਚ ਬਦਲ ਕੇ ਜੁਲਾਈ ਤੋਂ ਨਵੇਂ ਕੋਚ ਲਗਾਉਣ ਦਾ ਰੇਲ ਵਿਭਾਗ ਨੇ ਫ਼ੈਸਲਾ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਅਬਚਲ ਨਗਰ ਦੇ ਵਿਸ਼ੇਸ਼ ਅਧਿਕਾਰੀ ਡੀ.ਪੀ. ਸਿੰਘ ਚਾਵਲਾ ਨੇ ਦੱਸਿਆ ਕਿ ਯਾਤਰੀਆਂ ਦੀ ਸਹੂਲਤ ਲਈ ਰੇਲ ਵਿਭਾਗ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਕੀਤੀ ਗਈ ਸੀ ਕਿ ਪੁਰਾਣਿਆਂ ਡੱਬਿਆਂ 'ਚ ਇੰਨ੍ਹੇ ਲੰਬੇਂ ਸਫ਼ਰ ਦੌਰਾਨ ਯਾਤਰੀਆਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਵਿਭਾਗ ਨੇ ਇਹ ਮੰਗ ਮੰਨ ਕੇ ਉਨ੍ਹਾਂ ਨੂੰ ਲਿਖਤੀ ਤੌਰ 'ਤੇ ਸੂਚਿਤ ਕਰ ਦਿੱਤਾ ਹੈ। ਪ੍ਰਬੰਧਕ ਕਮੇਟੀ ਨੇ ਰੇਲ ਵਿਭਾਗ ਦਾ ਇਸ ਗੱਲ 'ਤੇ ਧੰਨਵਾਦ ਕੀਤਾ ਹੈ।

satpal klair

This news is Content Editor satpal klair