ਘਰ ’ਚੋਂ ਸੋਨੇ ਦੇ ਗਹਿਣੇ ਤੇ ਸਾਮਾਨ ਚੋਰੀ

08/21/2018 6:31:10 AM

ਖਰਡ਼, (ਅਮਰਦੀਪ)- ਖਰਡ਼ ਦੇ ਨਿਊ ਸਵਰਾਜ ਨਗਰ ਵਿਖੇ ਪਿਛਲੇ ਤਿੰਨ ਮਹੀਨਿਆਂ ਦੌਰਾਨ ਤੀਸਰੀ ਚੋਰੀ  ਦੀ  ਖਬਰ ਹੈ। ਨਿਊ ਸਵਰਾਜ ਨਗਰ ਦੇ ਵਸਨੀਕ ਸੰਜੀਵ ਕੁਮਾਰ ਪੁੱਤਰ ਮਨੋਹਰ ਲਾਲ ਵਾਸੀ ਕੋਠੀ ਨੰਬਰ 74/49 ਨੇ ਦੱਸਿਆ ਕਿ ਉਹ ਸ਼ਨੀਵਾਰ ਨੂੰ ਆਪਣੇ ਪਰਿਵਾਰ ਸਮੇਤ ਹਿਮਾਚਲ ਪ੍ਰਦੇਸ਼ ਕਿਸੇ ਸਮਾਗਮ ’ਤੇ ਗਏ ਹੋਏ ਸਨ, ਜਦੋਂ ਅੱਜ ਉਹ ਘਰ ਵਾਪਸ ਆਏ ਤਾਂ ਦੇਖਿਆ ਕਿ ਘਰ ਦੇ ਮੁੱਖ ਗੇਟ ਦਾ ਤਾਲਾ ਟੁੱਟਾ ਪਿਆ  ਸੀ ਅਤੇ ਕਮਰਿਆਂ ਦੇ ਵੀ ਤਾਲੇ ਟੁੱਟੇ ਹੋਏ ਸਨ। ਕਮਰਿਆਂ ਵਿਚ ਚੋਰਾਂ ਨੇ ਸਾਰਾ ਸਾਮਾਨ ਖਿਲਾਰਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਦੀ ਅਲਮਾਰੀ ਵਿਚ ਪਈ ਸੋਨੇ ਦੀ ਚੇਨ, ਸੋਨੇ ਦੀਆਂ ਵਾਲੀਆਂ ਅਤੇ ਹੋਰ ਘਰੇਲੂ ਸਾਮਾਨ ਚੋਰੀ ਸੀ। ਇਸ ਸਬੰਧੀ ਸੰਨੀ ਇਨਕਲੇਵ ਪੁਲਸ ਚੌਕੀ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। 
ਪੁਲਸ ਗਸ਼ਤ ਵਧਾਉਣ ਦੀ ਮੰਗ : ਨਿਊ ਸਵਰਾਜ ਨਗਰ ਐਸੋਸੀਏਸ਼ਨ ਦੇ ਸੀਨੀਅਰ ਆਗੂ ਕਮਲਦੀਪ ਸਿੰਘ ਢਿੱਲੋਂ ਨੇ ਆਖਿਆ ਹੈ ਕਿ ਉਨ੍ਹਾਂ ਨਿਊ ਸੰਨੀ ਇਨਕਲੇਵ ਪੁਲਸ ਚੌਕੀ ਦੇ ਅਧਿਕਾਰੀਆਂ ਨੂੰ ਮੁਹੱਲੇ ਵਿਚ ਪੁਲਸ ਗਸ਼ਤ ਵਧਾਉਣ ਦੀ ਮੰਗ ਕੀਤੀ ਸੀ ਤਾਂ ਪੁਲਸ ਅਧਿਕਾਰੀਆਂ ਵਲੋਂ ਸ਼ਾਮ ਅਤੇ ਰਾਤ ਸਮੇਂ ਪੀ. ਸੀ. ਆਰ. ਦੀ ਟੀਮ ਭੇਜੀ ਜਾਂਦੀ ਹੈ ਪਰ ਫਿਰ ਵੀ ਚੋਰ ਚੋਰੀਆਂ ਨੂੰ ਅੰਜਾਮ ਦੇ ਜਾਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਉਕਤ ਇਲਾਕੇ ਵਿਚ ਪੁਲਸ ਗਸ਼ਤ ਰਾਤ ਸਮੇਂ ਵਧੇਰੇ ਵਧਾਈ ਜਾਵੇ ਕਿਉਂਕਿ ਤਿੰਨ ਮਹੀਨਿਆਂ ਵਿਚ ਇਹ ਤੀਸਰੀ ਚੋਰੀ ਹੋਈ ਹੈ, ਜਿਸ ਕਾਰਨ ਲੋਕਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।