ਘਰ ’ਚੋਂ 35 ਤੋਲੇ ਸੋਨਾ ਤੇ 15 ਹਜ਼ਾਰ ਦੀ ਨਕਦੀ ਚੋਰੀ

Friday, Jun 08, 2018 - 05:22 AM (IST)

ਗੁਰਦਾਸਪੁਰ,  (ਵਿਨੋਦ)-   ਥਾਣਾ ਭੈਣੀ ਮੀਆ ਖਾਂ ਅਧੀਨ ਪੈਂਦੇ ਪਿੰਡ ਬਾਗਡ਼੍ਹੀਆਂ ਦੇ ਡੇਰਿਆ ਵਿਚ ਰਹਿੰਦੇ ਇਕ ਪਰਿਵਾਰ ਦੇ ਘਰ ਵਿਚੋਂ  35 ਤੋਲੇ ਸੋਨਾ ਅਤੇ  ਨਕਦੀ ਚੋਰੀ ਹੋ ਗਈ ।

ਜਾਣਕਾਰੀ ਅਨੁਸਾਰ ਬਾਗਡ਼੍ਹੀਆ ਦਾ ਉਜਾਗਰ ਸਿੰਘ ਪੁੱਤਰ ਸਾਧੂ ਸਿੰਘ ਦਾ ਪਰਿਵਾਰ ਪਿੰਡੋ ਬਾਹਰਵਾਰ ਮੁਲਾਂਵਾਲ ਰੋਡ ’ਤੇ ਰਹਿੰਦਾ ਹੈ। ਬੀਤੀ ਰਾਤ ਨੂੰ ਚੋਰਾਂ  ਨੇ ਵਾਰਦਾਤ ਨੂੰ ਅੰਜ਼ਾਮ ਦਿੰਦੇ ਹੋਏ ਘਰ ਵਿਚੋਂ ਸਾਰਾ ਕੀਮਤੀ ਸਾਮਾਨ ਲੁੱਟ ਲਿਆ। ਇਸ ਸਬੰਧੀ ਉਜਾਗਰ ਸਿੰਘ ਤੇ ਉਸਦੀ ਘਰਵਾਲੀ ਰਤਨ ਕੌਰ ਤੇ ਨੂੰਹ ਨਿਰਮਲ ਕੌਰ  ਨੇ ਦੱÎਸਿਆ ਕਿ ਉਹ ਬੁੱਧਵਾਰ ਦੀ ਰਾਤ ਨੂੰ ਘਰ ਵਿਚ ਸੁੱਤੇ ਪਏ ਸਨ। ਨਿਰਮਲ ਕੌਰ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਉੱਠੇ ਕੇ ਆਪਣੇ ਕਮਰੇ ਵਿਚ ਗਈ ਤਾ ਉਥੇ ਸਾਮਾਨ ਖਿਲਰਿਆ ਪਿਆ ਸੀ। ਕਮਰੇ ਵਿਚ ਪਈ ਅਲਮਾਰੀ ਵੀ ਟੁੱਟੀ ਹੋਈ ਸੀ। ਇਸ ਤਰ੍ਹਾਂ ਦੂਸਰੇ ਕਮਰਿਆ ਵਿਚ ਵੀ ਪਈਆ ਅਲਮਾਰੀਆ ਦੇ ਤਾਲੇ ਵੀ ਟੁੱਟੇ ਪਏ ਸਨ। ਇਸ ਦੀ ਸੂਚਨਾ ਉਸ ਨੇ ਤੁਰੰਤ ਪਰਿਵਾਰਕ ਮੈਂਬਰਾ ਨੂੰ ਦਿੱਤੀ ਜਦੋਂ ਉਨ੍ਹਾਂ ਨੇ ਅਲਮਾਰੀਆਂ ਵਿਚ ਪਏ ਗਹਿਣੀਆਂ ਅਤੇ ਨਕਦੀ ਦੀ ਭਾਲ ਕੀਤੀ ਤਾਂ 35 ਤੋਲੇ ਸੋਨਾ ਅਤੇ 15 ਹਜ਼ਾਰ ਦੇ ਕਰੀਬ ਨਕਦੀ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਉਸਦੇ ਅਤੇ ਉਸ ਦੀ ਦਰਾਣੀ ਜੋ ਵਿਦੇਸ਼ ਰਹਿੰਦੀ ਹੈ। ਉਸ ਦੇ ਗਹਿਣਿਆਂ ਤੋਂ ਇਲਾਵਾ ਪਰਿਵਾਰ ਦੇ ਸਾਂਝੇ ਗਹਿਣੇ ਜੋਡ਼ ਕੇ ਇਨ੍ਹਾਂ ਸੋਨਾ ਘਰ ਵਿਚ ਪਿਆ ਸੀ। ਇਸ ਦੀ ਸੂਚਨਾ ਉਨ੍ਹਾਂ ਤੁਰੰਤ ਥਾਣਾ ਭੈਣੀ ਮੀਆ ਖਾਂ ਨੂੰ ਦਿੱਤੀ। ਘਟਨਾ ਦੀ  ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਮੁਖੀ ਭੈਣੀ ਮੀਆਂ ਖਾਂ ਕੁਲਵਿੰਦਰ ਸਿੰਘ ਵਿਰਕ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਮੌਕਾ ਦੇਖ ਕੇ ਇਸ ਦੀ ਸੂਚਨਾ ਜ਼ਿਲਾ ਪੁਲਸ ਅਧਿਕਾਰੀ ਨੂੰ ਦਿੱਤੀ ਅਤੇ ਜ਼ਿਲਾ ਗੁਰਦਾਸਪੁਰ ਦੀ ਫਿੰਗਰ  ਪ੍ਰਿੰਟ ਮਾਹਿਰ ਫਰਾਂਸਿਕ ਅਧਿਕਾਰੀ ਨੇ ਜਾਂਚ ਕੀਤੀ। ਘਰ ਵਾਲਿਆ ਨੇ ਦੱਸਿਆ ਕਿ ਕੂਲਰ ਦੀ ਅਾਵਾਜ਼ ਵਿਚ ਉਹ ਚੋਰੀ ਦਾ ਖਡ਼ਕਾ ਨਹੀਂ ਸੁਣ ਸਕੇ।

 ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੀ  ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਜਲਦੀ ਹੀ ਦੋਸ਼ੀ ਪੁਲਸ ਦੇ ਹੱਥ ਲੱਗ ਜਾਣਗੇ।


Related News