ਧੋਖੇ ਨਾਲ ਲੋਕਾਂ ਦੀਆਂ ਜ਼ਮੀਨਾਂ ਆਪਣੇ ਨਾਮ ਕਰਾਉਣ ਵਾਲਾ ਗੋਲਾਂ ਪੁਲਸ ਹਿਰਾਸਤ 'ਚ

Saturday, Aug 05, 2017 - 06:09 PM (IST)


ਝਬਾਲ(ਨਰਿੰਦਰ)—ਝਬਾਲ ਇਲਾਕੇ 'ਚ ਧੋਖੇ ਨਾਲ ਲੋਕਾਂ ਦੀਆਂ ਜ਼ਮੀਨਾਂ ਨੂੰ ਕੁਝ ਅਧਿਕਾਰੀਆਂ ਵੱਲੋਂ ਆਪਣੇ ਨਾਮ ਕਰਵਾਉਣ ਅਤੇ ਕਬਜ਼ਾ ਕਰਨ ਵਾਲੇ ਇਲਾਕੇ ਦੇ ਮੰਨੇ-ਪ੍ਰਮੰਨੇ ਜ਼ਮੀਨ ਮਾਫੀਆ ਗਿਰੋਹ ਦੇ ਆਗੂ ਸਤਵੰਤ ਸਿੰਘ ਗੋਲਾਂ ਨੂੰ ਥਾਣਾ ਝਬਾਲ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਮਿਲੀ ਹੈ ਕਿ ਸਲਵੰਤ ਸਿੰਘ ਗੋਲਾਂ ਅਤੇ ਸਬ ਤਹਿਸੀਲ ਝਬਾਲ ਦੇ ਵਾਸੀ ਭੁਪਿੰਦਰ ਸਿੰਘ ਵਿਰੁੱਧ ਥਾਣਾ ਝਬਾਲ ਵਿਖੇ ਮਲਕੀਅਤ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਕੇਸ ਦਰਜ ਕੀਤਾ ਗਿਆ ਹੈ। ਉਸ ਨੇ ਕਿਹਾ ਕਿ ਉਨ੍ਹਾਂ ਨੇ ਉਸ ਦੀ ਜ਼ਮੀਨ ਦੀ ਰਜਿਸਟਰੀ ਅਤੇ ਇੰਤਕਾਲ ਆਪਣੇ ਨਾਮ ਕਰਵਾਉਣ ਦਾ ਧੋਖਾ ਦਿੱਤਾ ਹੈ। ਥਾਣਾ ਮੁਖੀ ਹਰਚੰਦ ਸਿੰਘ ਨੇ ਦੱਸਿਆ ਕਿ ਗੋਲਾਂ ਖਿਲਾਫ ਪਹਿਲਾਂ ਵੀ ਧੋਖੇ ਨਾਲ ਲੋਕਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰਨ ਦੇ ਕਈ ਕੇਸ ਦਰਜ ਹਨ। ਜਿਨ੍ਹਾਂ 'ਚੋਂ ਬੁਹਤ ਸਾਰੇ ਕੇਸਾਂ 'ਤੋਂ ਉਹ ਜ਼ਮਾਨਤ 'ਤੇ ਰਿਹਾਅ ਹੋ ਕੇ ਬਾਹਰ ਆ ਚੁੱਕਾ ਹੈ। ਸਲਵੰਤ ਸਿੰਘ ਗੋਲਾਂ ਨੂੰ ਝਬਾਲ ਵਿਖੇ ਇਕ ਜ਼ਮੀਨ ਨੂੰ ਧੋਖੇ ਨਾਲ ਆਪਣੇ ਨਾਮ ਕਰਵਾ ਕੇ ਅੱਗੇ ਵੇਚਣ ਦੇ ਦੋਸ਼ 'ਚ ਪਿਛਲੇ ਕੁਝ ਸਮੇਂ ਤੋਂ ਸਥਾਨਕ ਪੁਲਸ ਉਸ ਨੂੰ ਲੰਭ ਰਹੀ ਹੈ ਪਰ ਉਸ ਨੇ ਅਦਾਲਤ ਤੋਂ ਬਾਹਰੋਂ-ਬਾਹਰ ਹੀ ਜ਼ਮਾਨਤ ਕਰਵਾ ਲਈ। ਥਾਣਾ ਮੁਖੀ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਬਾਰੀਕੀ ਨਾਲ ਪੁੱਛਗਿੱਲ ਕਰ ਰਹੀ ਹੈ ਕਿਉਕਿ ਸਬ ਤਹਿਸੀਲ ਝਬਾਲ 'ਚ ਜਾਅਲੀ ਰਜਿਸਟਰੀਆਂ ਨਾਲ ਸਬੰਧਤ ਕਈ ਕੇਸ ਉਭਰ ਕੇ ਪਿਛਲੇ ਸਮੇਂ 'ਚ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਨੂੰ ਕਿਸੇ ਅਣਜਾਣ ਵਿਅਕਤੀਆਂ ਵੱਲੋਂ 2 ਵਾਰ ਸਬ ਤਹਿਸੀਲ ਦਾ ਰਿਕਾਰਡ ਸਾੜ ਕੇ ਸੁਆਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।


Related News