ਜੀ. ਐੱਨ. ਡੀ. ਯੂ. ਦੀ ਸੰਗੀਤ ਵਿਭਾਗ ਦੀ ਸਾਬਕਾ ਪ੍ਰਧਾਨ ਖਿਲਾਫ ਉਤਰੇ ਵਿਦਿਆਰਥੀ

04/12/2018 2:50:09 PM

ਅੰਮ੍ਰਿਤਸਰ : ਜੀ. ਐੱਨ. ਡੀ. ਯੂ. ਦੇ ਸੰਗੀਤ ਵਿਭਾਗ ਦੀ ਅਧਿਆਪਕਾ ਦੁਆਰਾ ਉਪ ਕੁਲਪਤੀ 'ਤੇ ਲਗਾਏ ਗਏ ਦੋਸ਼ਾਂ ਦੇ ਵਿਵਾਦ ਨੇ ਉਦੋਂ ਨਵਾਂ ਮੋੜ ਲੈ ਲਿਆ ਜਦੋਂ ਵਿਦਿਆਰਥੀਆਂ ਨੇ ਜੀ. ਐੱਨ. ਡੀ. ਯੂ ਪ੍ਰਬੰਧਨ ਨਾਲ ਪੜ੍ਹਾਈ ਪ੍ਰਭਾਵਿਤ ਹੋਣ ਦੀ ਸ਼ਿਕਾਇਤ ਕਰਦੇ ਹੋਏ ਉਕਤ ਮਾਮਲੇ ਦਾ ਜਲਦ ਨਿਪਟਾਰਾ ਕਰਨ ਦੀ ਮੰਗ ਕੀਤੀ। 
ਸੰਗੀਤ ਵਿਭਾਗ ਦੇ ਵਿਦਿਆਰਥੀ ਸੁਮੀਤ ਕੌਰ ਢਿੱਲੋ, ਦਮਨਪ੍ਰੀਤ, ਗੁਰਸੇਵਕ, ਮਨਪ੍ਰੀਤ ਕੌਰ, ਸੁਮਿਤ ਮਨਿੰਦਰ ਜੀਤ ਆਦਿ ਨੇ ਜੀ. ਐੱਨ. ਡੀ. ਯੂ ਕੈਂਪਸ ਦੇ 'ਚ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਉਨ੍ਹਾਂ ਵਲੋਂ ਵਿਭਾਗ ਦੀ ਪ੍ਰਧਾਨ ਖਿਲਾਫ ਇਕ ਸ਼ਿਕਾਇਤ 18 ਦਸੰਬਰ ਨੂੰ ਦਿੱਤੀ ਗਈ। ਉਸ ਦੀ ਜਾਂਚ ਅਜੇ ਵੀ ਜਾਰੀ ਹੈ।
ਇਸ ਜਾਂਚ ਦਾ ਹੱਲ ਕੱਢੇ ਜਾਣ ਨੂੰ ਲੈ ਕੇ ਉਨ੍ਹਾਂ ਖਿਲਾਫ ਸਾਜਿਸ਼ਾਂ ਕੀਤੀ ਜਾ ਰਹੀਆਂ ਹਨ, ਉਨ੍ਹਾਂ ਨੂੰ ਧਮਕਾਇਆ ਜਾ ਰਿਹਾ ਹੈ। ਇਸ ਨਾਲ ਉਨ੍ਹਾਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਉਲਟਾ ਕਈ ਵਿਦਿਆਰਥੀ ਜਿਨ੍ਹਾਂ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ, ਉਨ੍ਹਾਂ 'ਚੋਂ ਕਈ ਡਰ ਕੇ ਸ਼ਿਕਾਇਤ 'ਚੋਂ ਪਿੱਛੇ ਹੱਟ ਗਏ ਹਨ। ਵਿਭਾਗ ਦੇ ਵਿਦਿਆਰਥੀ ਦੋ ਗੁੱਟਾਂ 'ਚ ਵੰਡੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਵਿਭਾਗ ਦੀ ਅਧਿਆਪਕਾ ਨਾਲ ਵੀ. ਸੀ. ਵਲੋਂ ਕੀਤੇ ਗਏ ਯੋਨ ਸੋਸ਼ਣ ਦੇ ਮਾਮਲੇ ਨੂੰ ਉਨ੍ਹਾਂ ਦੀ ਸ਼ਿਕਾਇਤ ਤੋਂ ਅਲੱਗ ਰੱਖਿਆ ਜਾਵੇ ਤਾਂ ਜੋ ਉਨ੍ਹਾਂ ਦੀ ਸਿੱਖਿਆ ਪ੍ਰਭਾਵਿਤ ਨਾ ਹੋ ਸਕੇ। 
ਮੇਰੇ ਖਿਲਾਫ ਵਿਦਿਆਰਥੀਆਂ ਤੋਂ ਕਰਵਾ ਰਹੇ ਹਨ ਸਾਜਿਸ਼ : ਡਾ. ਗੁਰਪ੍ਰੀਤ 
ਸੰਗੀਤ ਵਿਭਾਗ ਦੇ ਸਾਬਕਾ ਪ੍ਰਧਾਨ ਡਾ. ਗੁਰਪ੍ਰੀਤ ਨੇ ਕਿਹਾ ਕਿ ਵਿਭਾਗ ਦੇ ਕੁਝ ਅਧਿਆਪਕਾ ਤੇ ਯੂਨੀਵਰਸਿਟੀ ਦੇ ਕੁਝ ਹੋਰ ਅਧਿਕਾਰੀ 6-7 ਵਿਦਿਆਰਥੀਆਂ ਨੂੰ ਭੜਕਾ ਕੇ ਉਨ੍ਹਾਂ ਖਿਲਾਫ ਕੈਂਪਸ ਕਰਵਾ ਕਰ ਯੂਨੀਵਰਸਿਟੀ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਉਨ੍ਹਾਂ ਖਿਲਾਫ ਵਿਦਿਆਰਥੀਆਂ ਨੇ ਜੋ ਸ਼ਿਕਾਇਤ ਦਿੱਤੀ ਸੀ, ਉਨ੍ਹਾਂ ਦੇ ਦੋਸ਼ ਸਿੱਧ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਆਹੁਦੇ ਤੋਂ ਹਟਾ ਕੇ ਜਾਂਚ ਕੀਤੀ ਜਾ ਰਹੀ ਹੈ ਪਰ ਸ਼ਿਕਾਇਤ ਉਨ੍ਹਾਂ ਨੇ ਵੀ. ਸੀ. ਦੇ ਖਿਲਾਫ ਕੀਤੀ ਸੀ। ਉਸਦੀ ਜਾਂਚ ਕਰਨ ਤੋਂ ਪਹਿਲਾਂ ਵੀ. ਸੀ. ਨੂੰ ਅਹੁਦੇ ਤੋਂ ਹਟਾਇਆ ਨਹੀਂ ਜਾ ਰਿਹਾ। ਉਨ੍ਹਾਂ ਯੂਨੀਵਰਸਿਟੀ ਦੇ ਅਧਿਕਾਰੀਆਂ ਤੋਂ ਮੰਗ ਕਰ ਰਹੀ ਹੈ ਕਿ ਉਨ੍ਹਾਂ ਨੂੰ ਮੀਡੀਆ ਦੇ ਸਾਹਮਣੇ ਆਪਣਾ ਸੱਚ ਦੱਸਣ ਦੀ ਇਜਾਜ਼ਤ ਦਿੱਤੀ ਜਾਵੇ। 
ਮਾਮਲੇ ਦੀ ਜਾਂਚ ਲਈ ਐੱਸ. ਆਈ. ਟੀ. ਗਠਿਤ 
ਉੱਥੇ ਹੀ ਇਸ ਮਾਮਲੇ ਦੀ ਜਾਂਚ ਲਈ ਅੰਮ੍ਰਿਤਸਰ ਪੁਲਸ ਨੇ ਐੱਸ. ਆਈ. ਟੀ ਦਾ ਗਠਨ ਕਰ ਦਿੱਤਾ ਹੈ, ਜਿਸ ਨਾਲ ਮਹਿਲਾ ਪ੍ਰ੍ਰੋਫੈਸਰ ਵਲੋਂ ਲਗਾਏ ਗਏ ਦੋਸ਼ਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ। ਜਾਂਚ ਕਮੇਟੀ ਦਾ ਗਠਨ ਮਹਿਲਾ ਪ੍ਰ੍ਰੋਫੈਸਰ ਦੀ ਸ਼ਿਕਾਇਤ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਦੇ ਗਵਰਨਰ ਵੀ. ਪੀ. ਸਿੰਘ ਬਦਨੌਰ ਦੇ ਆਦੇਸ਼ਾਂ 'ਤੇ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮਹਿਲਾ ਨੇ ਦੋਸ਼ ਲਗਾਇਆ ਸੀ ਕਿ ਜਦੋਂ ਤੋਂ ਯੂਨੀਵਰਸਿਟੀ ਦੇ ਵੀ. ਸੀ ਨੇ ਜੁਆਇਨ ਕੀਤਾ ਹੈ, ਉਦੋਂ ਤੋਂ ਹੀ ਉਹ ਉਸ ਦਾ ਯੌਨ ਸੋਸ਼ਣ ਕਰ ਰਿਹਾ ਸੀ।