ਹੁਣ 84 ਦੇਸ਼ਾਂ ''ਚ 250 ਵਿਸ਼ਵ ਪੱਧਰੀ ਯੂਨੀਵਰਸਿਟੀਜ਼ ''ਚ ਭਾਰਤੀ ਵਿਦਿਆਰਥੀਆਂ ਲਈ ਖੁੱਲ੍ਹੇ ਦਰਵਾਜ਼ੇ

08/09/2020 3:38:00 PM

ਫਗਵਾੜਾ (ਜਲੋਟਾ)— ਉੱਤਰ ਭਾਰਤ 'ਚ ਪ੍ਰਸਿੱਧ ਵਿੱਦਿਅਕ ਕੇਂਦਰਾਂ 'ਚ ਸਵੀਕਾਰੀ ਜਾਂਦੀ ਜੀ. ਐੱਨ. ਏ. ਯੂਨੀਵਰਸਿਟੀ ਹਰ ਲਿਹਾਜ਼ ਨਾਲ ਨੰਬਰ-1 ਵਿੱਦਿਅਕ ਸੰਸਥਾ ਦੇ ਤੌਰ 'ਤੇ ਉੱਭਰ ਕੇ ਸਾਹਮਣੇ ਆਈ ਹੈ। ਪਿਛਲੇ 65 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਵਿਸ਼ਵ ਪੱਧਰ 'ਤੇ ਆਟੋਮੋਬਾਇਲ ਕੰਪੋਨੈਂਟਸ ਦੇ ਉਤਪਾਦਨ 'ਚ ਪ੍ਰਸਿੱਧ ਜੀ. ਐੱਨ. ਏ. ਗਰੁੱਪ ਦੀ ਛਤਰ ਛਾਇਆ ਹੇਠ ਸਫਲਤਾ ਦਾ ਨਵਾਂ ਪਾਠ ਲਿੱਖ ਰਹੀ ਹੈ। ਫਗਲਾੜਾ-ਹੁਸ਼ਿਆਰਪੁਰ ਰੋਡ 'ਤੇ ਸਥਿਤ ਜੀ. ਐੱਨ. ਏ. ਯੂਨੀਵਰਸਿਟੀ 'ਚ ਗੁਣਵੱਤਾ ਨੂੰ ਆਧਾਰ ਬਣਾ ਕੇ ਬੇਹੱਦ ਸ਼ਕਤੀਸ਼ਾਲੀ ਤਰੀਕੇ ਨਾਲ ਉਪਲੱਬਧ ਕਰਵਾਈ ਜਾ ਰਹੀ ਉੱਚ ਸਿੱਖਿਆ ਦੇ ਹੋ ਰਹੇ ਪ੍ਰਸਾਰ ਦੀ ਪ੍ਰਸ਼ੰਸਾ ਅੱਜ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਲੋਕ ਕਰ ਰਹੇ ਹਨ।

ਜੀ. ਐੱਨ. ਏ. ਯੂਨੀਵਰਸਿਟੀ ਦਾ ਯੂ. ਕੇ. (ਇੰਗਲੈਂਡ) ਦੀ ਉੱਚ ਸਿੱਖਿਆ 'ਚ 150 ਸਾਲਾਂ ਤੋਂ ਵੀ ਪੁਰਾਣੀ ਅਤੇ ਪ੍ਰਸਿੱਧ ਪੀਅਰਸਨ ਬੀ. ਟੈੱਕ. ਨਾਲ ਰਸਮੀ ਤੌਰ 'ਤੇ ਸਿੱਖਿਆ ਸਮਝੌਤਾ ਹੋਇਆ ਹੈ। ਇਸ ਦੇ ਨਾਲ ਹੀ ਹੁਣ ਜੀ. ਐੱਨ. ਏ. ਯੂਨੀਵਰਸਿਟੀ 'ਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ 84 ਦੇਸ਼ਾਂ 'ਚ ਮੌਜੂਦ 250 ਵਿਸ਼ਵ ਪੱਧਰੀ ਯੂਨੀਵਰਸਿਟੀਜ਼ ਦੇ ਦਰਵਾਜ਼ੇ ਖੁੱਲ੍ਹ ਗਏ ਹਨ।
ਇਸ ਸਬੰਧੀ ਜੀ. ਐੱਨ. ਏ. ਗਰੁੱਪ ਆਫ ਕੰਪਨੀਜ਼ ਦੇ ਮੈਨੇਜਿੰਗ ਡਾਇਰੈਟਕਟਰ ਗੁਰਸਰਨ ਸਿੰਘ ਸਿਹਰਾ (ਚਾਂਸਲਰ ਜੀ. ਐੱਨ. ਏ. ਯੂਨੀਵਿਰਸਟੀ) ਅਤੇ ਜੀ. ਐੱਨ. ਏ. ਗੀਅਰਸ ਦੇ ਡਾਇਰੈਕਟਰ ਗੁਰਦੀਪ ਸਿੰਘ ਸਿਹਰਾ (ਪ੍ਰੋ. ਚਾਂਸਰ ਜੀ. ਐੱਨ. ਏ. ਯੂਨੀਵਰਸਿਟੀ) ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਕਸਦ ਗੁਣਵੱਤਾ ਨੂੰ ਆਧਾਰ ਬਣਾ ਕੇ ਸਿੱਖਿਆ ਦਾ ਪ੍ਰਸਾਰ ਵਿਦਿਆਰਥੀ ਵਰਗ 'ਚ ਕਰਨਾ ਹੈ। ਇਸ ਨੂੰ ਅੱਗੇ ਵਧਾਉਂਦੇ ਹੋਏ ਜੀ. ਐੱਨ. ਏ. ਯੂਨੀਵਰਸਿਟੀ ਦੇਸ਼ ਦੀ ਸੇਵਾ ਦੇ ਪ੍ਰਤੀ ਸਮਰਪਿਤ ਹੈ ਅਤੇ ਸਦਾ ਰਹੇਗੀ।
ਜੀ. ਐੱਨ. ਏ. ਯੂਨੀਵਰਸਿਟੀ ਦਾ ਪੀਅਰਸਨ ਬੀ. ਟੈੱਕ. (ਯੂ.ਕੇ) ਨਾਲ ਇਤਿਹਾਸਕ ਸਿੱਖਿਆ ਲਈ ਸਮਝੌਤਾ ਕੀ ਹੈ ਅਤੇ ਇਸ ਦਾ ਲਾਭ ਇਥੇ ਪੜ੍ਹਨ ਵਾਲੇ ਵਿਦਿਆਰਥੀ ਵਰਗ ਨੂੰ ਕਿਵੇਂ ਮਿਲਣਾ ਹੈ, ਇਸੇ ਨੂੰ ਲੈ ਕੇ ਭਾਰਤ ਸਿੱਖਿਆ ਰਤਨ ਐਵਾਰਡ ਨਾਲ ਨਵਾਜੇ ਜਾ ਚੁੱਕੇ ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਗੁਰਦੀਪ ਸਿੰਘ ਸਿਹਰਾ ਨੇ ਪੰਜਾਬ ਕੇਸਰੀ ਦੇ ਨਾਲ ਕਈ ਅਹਿਮ ਵਿਸ਼ਿਆਂ 'ਤੇ ਵਿਸਥਾਰ ਸਮੇਤ ਚਰਚਾ ਕੀਤੀ। ਪੇਸ਼ ਹਨ ਮੁੱਖ ਗੱਲਬਾਤ ਦੇ ਮੁੱਖ ਅੰਸ਼

ਸਵਾਲ: ਜੀ. ਐੱਨ. ਏ. ਯੂਨੀਵਰਸਿਟੀ ਦਾ ਪੀਅਰਸਨ ਬੀ. ਐੱਟ. (ਯੂ.ਕੇ) ਦੇ ਨਾਲ ਹੋਇਆ ਇਤਿਹਾਸਕ ਸਿੱਖਿਆ ਸਮਝੌਤਾ ਕੀ ਹੈ?
ਜਵਾਬ:
ਸਿੱਖਿਆ ਉਹ ਹੁੰਦੀ ਹੈ, ਜਿਸ ਨਾਲ ਜ਼ਿੰਦਗੀ ਸਫ਼ਲਤਾ ਦੇ ਮਾਰਗ 'ਤੇ ਜਾਵੇ ਅਤੇ ਉਕਤ ਸਿੱਖਿਆ ਦੇਸ਼ ਨਿਰਮਾਣ 'ਚ ਸਹਾਇਕ ਬਣੇ। ਮੈਂ ਬੇਹੱਦ ਖੁਸ਼ ਅਤੇ ਸੰਤੁਸ਼ਟ ਹਾਂ ਕਿ ਇਸ ਲੜੀ 'ਚ ਜੀ. ਐੱਨ. ਏ. ਯੂਨੀਵਰਸਿਟੀ ਦਾ ਵਿਸ਼ਵ ਪ੍ਰਸਿੱਧ ਪੀਅਰਸਨ ਬੀ. ਟੈੱਕ. (ਯੁ.ਕੇ) ਦੇ ਨਾਲ ਸਿੱਖਿਆ ਸਮਝੌਤਾ ਹੋਇਆ ਹੈ। ਇਸ ਦੇ ਤਹਿਤ ਹੁਣ ਜੀ. ਐੱਨ. ਏ. ਯੂਨੀਵਰਸਿਟੀ 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀ ਪੀਅਰਸਨ ਬੀ. ਟੈੱਕ. (ਯੂ.ਕੇ) ਦੇ ਸਟਡੀ ਦੇ ਤਹਿਤ ਇਕ ਸਾਲ ਦਾ ਕੋਰਸ ਇਥੇ ਜੀ. ਐੱਨ. ਏ. ਯੂਨੀਵਰਸਿਟੀ ਅਤੇ ਹੋਰ ਤਿੰਨ ਸਾਲ ਦਾ ਕੋਰਸ 84 ਦੇਸ਼ਾਂ 'ਚ ਮੌਜੂਦ ਵਿਸ਼ਵ ਦੀਆਂ ਮਸ਼ਹੂਰ 250 ਕੌਮਾਂਤਰੀ ਯੂਨੀਵਰਸਿਟੀਜ਼ 'ਚ ਪੂਰਾ ਕਰ ਸਕਦੇ ਹਨ।

ਸਵਾਲ:  ਕੀ ਵਿਦੇਸ਼ 'ਚ ਵਿਦਿਆਰਥੀਆਂ ਨੂੰ ਪੜ੍ਹਾਈ ਦੌਰਾਨ ਕੰਮ ਕਰਕੇ ਆਪਣੀ ਪੜ੍ਹਾਈ ਦਾ ਖਰਚਾ ਕੱਢਣ ਅਤੇ ਪੀ. ਆਰ. ਹਾਸਲ ਕਰਨ ਦੇ ਵੀ ਮੌਕੇ ਮਿਲਣਗੇ?
ਜਵਾਬ:
 ਹਾਂ ਵਿਦਿਆਰਥੀ ਵਰਗ ਨੂੰ ਵਿਦੇਸ਼ 'ਚ ਜਾ ਕੇ ਉਥੇ ਕੰਮ ਕਰਦੇ ਹੋਏ ਆਪਣੀ ਪੜ੍ਹਾਈ ਦਾ ਖਰਚਾ ਵੀ ਕੱਢ ਸਕਣਗੇ ਅਤੇ ਉਸ ਨੂੰ ਪੀ. ਆਰ. ਮਿਲਣ ਲਈ ਵੀ ਵਧੀਆ ਮੌਕੇ ਮਿਲਣਗੇ।

ਸਵਾਲ: ਵਾਹ! ਇਹ ਤਾਂ ਅਦਭੁੱਤ ਹੋਵੇਗਾ, ਇਸ ਦੇ ਲਈ ਵਿਦਿਆਰਥੀਆਂ ਨੂੰ ਕੀ ਕਰਨਾ ਹੋਵੇਗਾ।
ਜਵਾਬ:
ਹਸੱਦੇ ਹੋਏ, ਤੁਸੀਂ ਜੋ ਸਵਾਲ ਕੀਤਾ ਹੈ, ਉਹ ਬੇਹੱਦ ਅਹਿਮ ਹੈ। ਸਿਰਫ ਇੰਨਾ ਹੀ ਕਰਨਾ ਹੋਵੇਗਾ ਕਿ ਵਿਦਿਆਰਥੀਆਂ ਨੂੰ ਇਕ ਵਾਰ ਜੀ. ਐੱਨ. ਏ. ਯੂਨੀਵਰਸਿਟੀ 'ਚ ਆ ਕੇ ਇਸ ਅਦਭੁੱਤ ਸਿੱਖਿਆ ਸਮਝੌਤੇ ਸਬੰਧੀ ਵਿਸਥਾਰ ਨਾਲ ਸਮਝਣਾ ਹੋਵੇਗਾ ਅਤੇ ਆਪਣੇ ਪਸੰਦੀਦਾ ਕੋਰਸ ਤੈਅ ਕਰਨ ਤੋਂ ਬਾਅਦ ਇਥੇ ਦਾਖ਼ਲਾ ਲੈਣਾ ਹੋਵੇਗਾ। ਬਾਕੀ ਕੰਮ ਜੀ. ਐੱਨ. ਏ. ਯੂਨੀਵਰਸਿਟੀ 'ਚ ਬੈਠੀ ਸਾਡੇ ਮਾਹਿਰ ਟੀਮ ਵਿਦਿਆਰਥੀਆਂ ਦਾ ਸਹੀ ਮਾਰਗ ਦਰਸ਼ਨ ਕਰਦੇ ਹੋਏ ਜੋ ਵੀ ਸਮੇਂ ਦੀ ਮੰਗ ਅਨੁਸਾਰ ਰਹੇਗਾ, ਉਸ ਨੂੰ ਪੂਰਾ ਕਰਵਾ ਲਵੇਗੀ।

ਸਵਾਲ: ਤੁਹਾਡਾ ਵਿਦਿਆਰਥੀਆਂ ਨੂੰ ਕੀ ਸੰਦੇਸ਼ ਹੈ?
ਜਵਾਬ:
ਮੈਂ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਵਿਦਿਆਰਥੀ ਆਪਣੇ ਜੀਵਨ ਦਾ ਭਰਪੂਰ ਆਨੰਦ ਲੈਣ। ਜੀਵਨ ਨੂੰ ਨਵੀਂ ਦਿਸ਼ਾ ਦੇਣ। ਨਸ਼ਿਆਂ ਤੋਂ ਬਚਣ। ਮਾਂ-ਬਾਪ ਦਾ ਨਾਂ ਰੌਸ਼ਨ ਕਰਨ। ਜ਼ਿੰਦਗੀ 'ਚ ਇਕੋ ਇਕ ਸਿੱਖਿਆ ਦਾ ਹੀ ਅਜਿਹਾ ਧਨ ਹੈ, ਜਿਸ ਨੂੰ ਚਾਹ ਕੇ ਵੀ ਕੋਈ ਲੁੱਟ ਨਹੀਂ ਸਕਦਾ, ਇਸ ਲਈ ਵਿਦਿਆਰਥੀ ਖੂਬ ਪੜ੍ਹਨ ਅਤੇ ਦੇਸ਼ ਨਿਰਮਾਣ 'ਚ ਆਪਣਾ ਯੋਗਦਾਨ ਦੇਣ।

shivani attri

This news is Content Editor shivani attri