ਮੋਹਾਲੀ ’ਚ ਕੰਮ ਕਰਦੀਆਂ 2 ਕੁੜੀਆਂ ਨੂੰ ਹੋਇਆ ਪਿਆਰ, ਲਿਵ ਇਨ ''ਚ ਰਹਿਣ ਮਗਰੋਂ ਲਿਆ ਵਿਆਹ ਦਾ ਫ਼ੈਸਲਾ ਪਰ

04/08/2023 5:27:23 PM

ਚੰਡੀਗੜ੍ਹ (ਹਾਂਡਾ) : ਮੋਹਾਲੀ ਦੀ ਇਕ ਕੰਪਨੀ ’ਚ ਇਕੱਠੀਆਂ ਕੰਮ ਕਰਨ ਵਾਲੀਆਂ ਅਤੇ ਚੰਡੀਗੜ੍ਹ ’ਚ ਇਕੋ ਘਰ ’ਚ ਰਹਿਣ ਵਾਲੀਆਂ ਦੋ ਕੁੜੀਆਂ ਨੂੰ ਆਪਸ ’ਚ ਪਿਆਰ ਹੋ ਗਿਆ ਅਤੇ ਵਿਆਹ ਕਰਵਾਉਣ ਦਾ ਫ਼ੈਸਲਾ ਲਿਆ। ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਦੋਵਾਂ ਦੇ ਪਰਿਵਾਰਾਂ ਨੇ ਉਨ੍ਹਾਂ ਨੂੰ ਵੱਖ ਕਰਨ ਲਈ ਲੜਾਈ ਸ਼ੁਰੂ ਕਰ ਦਿੱਤੀ। ਦੋਵੇਂ ਕੁੜੀਆਂ ਪੁਲਸ ਕੋਲ ਸੁਰੱਖਿਆ ਦੀ ਮੰਗ ਕਰਨ ਗਈਆਂ ਪਰ ਮਾਮਲਾ ਸਿਰੇ ਨਹੀਂ ਚੜ੍ਹਿਆ।

ਇਹ ਵੀ ਪੜ੍ਹੋ : ਨਵਾਂ ਖ਼ੁਲਾਸਾ: ਅੰਮ੍ਰਿਤਪਾਲ ਕਰਨਾ ਚਾਹੁੰਦਾ ਸੀ ਸਰੰਡਰ ਪਰ ਇਸ ਵਿਅਕਤੀ ਦੀ ਸਲਾਹ ’ਤੇ ਹੋਇਆ ਫ਼ਰਾਰ

ਇਸ ਲਈ ਦੋਵਾਂ ਨੇ ਆਪਣੇ ਪਰਿਵਾਰਾਂ ਤੋਂ ਜਾਨ ਨੂੰ ਖ਼ਤਰਾ ਦੱਸਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ। ਉਨ੍ਹਾਂ ਦੀ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਹਾਈ ਕੋਰਟ ਨੇ ਚੰਡੀਗੜ੍ਹ ਦੇ ਐੱਸ. ਐੱਸ. ਪੀ. ਨੂੰ ਉਨ੍ਹਾਂ ਦੀ ਸੁਰੱਖਿਆ ਸਬੰਧੀ ਸ਼ਿਕਾਇਤ ਦੀ ਜਾਂਚ ਕਰ ਕੇ ਢੁਕਵੇਂ ਹੁਕਮ ਪਾਸ ਕਰਨ ਦੇ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ :  ਇੰਸਟਾਗ੍ਰਾਮ 'ਤੇ ਅਸ਼ਲੀਲ ਤਸਵੀਰਾਂ ਪਾ ਕੇ ਸ਼ੁਰੂ ਹੁੰਦੀ ਸੀ ਗੰਦੀ ਖੇਡ, ਇੰਝ ਖੁੱਲ੍ਹਿਆ ਜਸਨੀਤ ਕੌਰ ਦਾ ਭੇਤ

ਪਟੀਸ਼ਨ ਮੁਤਾਬਕ ਦੋਵੇਂ ਕੁੜੀਆਂ ਇਕ-ਦੂਜੇ ਨੂੰ ਪਿਆਰ ਕਰਦੀਆਂ ਹਨ ਅਤੇ ਉਹ ਵਿਆਹ ਕਰਵਾਉਣ ਦਾ ਇਰਾਦਾ ਰੱਖਦੀਆਂ ਹਨ। ਦੋਵੇਂ ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿੰਦੀਆਂ ਹਨ ਪਰ ਉਨ੍ਹਾਂ ਦੇ ਪਰਿਵਾਰ ਉਨ੍ਹਾਂ ਦੇ ਰਿਸ਼ਤੇ ਦੇ ਖ਼ਿਲਾਫ਼ ਹਨ। ਦੋਵਾਂ ਦੀ ਉਮਰ 20 ਸਾਲ ਤੋਂ ਵੱਧ ਹੈ।

ਇਹ ਵੀ ਪੜ੍ਹੋ : ਹੁਣ ਇੰਟਰਨੈੱਟ ਦੇ ਰਸਤੇ ਅੰਮ੍ਰਿਤਪਾਲ ਦੀ ਹੋ ਰਹੀ ਭਾਲ, ਸਾਹਮਣੇ ਆਈ ਇਹ ਗੱਲ 

ਪਟੀਸ਼ਨ ’ਚ ਕਿਹਾ ਗਿਆ ਹੈ ਕਿ ਉਹ ਆਪਣੇ ਭਵਿੱਖ ਸਬੰਧੀ ਕੋਈ ਵੀ ਫ਼ੈਸਲਾ ਲੈ ਸਕਦੀਆਂ ਹਨ ਅਤੇ ਦੋਵੇਂ ਇਕੱਠਿਆਂ ਰਹਿਣ ਦਾ ਫ਼ੈਸਲਾ ਕਰ ਚੁੱਕੀਆਂ ਹਨ। ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਅਦਾਲਤ ਨੇ ਕਿਹਾ ਕਿ ਅਦਾਲਤ ਸਮਲਿੰਗੀ ਵਿਆਹ ਸਬੰਧੀ ਕੁਝ ਨਹੀਂ ਕਹਿਣਾ ਚਾਹੁੰਦੀ। ਕਾਨੂੰਨ ਅਨੁਸਾਰ ਸਾਰਿਆਂ ਨੂੰ ਜੀਵਨ ’ਚ ਸੁਰੱਖਿਆ ਦਾ ਅਧਿਕਾਰ ਹੈ। ਇਸ ਲਈ ਕੋਰਟ ਚੰਡੀਗੜ੍ਹ ਦੇ ਐੱਸ. ਐੱਸ. ਪੀ. ਨੂੰ ਹੁਕਮ ਦਿੰਦੀ ਹੈ ਕਿ ਦੋਵਾਂ ਕੁੜੀਆਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ।

ਇਹ ਵੀ ਪੜ੍ਹੋ :  ਨਵਜੋਤ ਸਿੱਧੂ ਵੱਲੋਂ ਕਾਂਗਰਸ ਦੀਆਂ ਗਤੀਵਿਧੀਆਂ 'ਚ ਹਿੱਸਾ ਨਾ ਲੈਣ 'ਤੇ ਰਾਜਾ ਵੜਿੰਗ ਦਾ ਬਿਆਨ

ਨੋਟ - ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Harnek Seechewal

This news is Content Editor Harnek Seechewal