ਵਿਆਹੁਤਾ ਪ੍ਰੇਮਿਕਾ ਨਾਲ ਪ੍ਰਵਾਨ ਨਾ ਚੜ੍ਹਿਆ ਪਿਆਰ ਤਾਂ ਦੋਵਾਂ ਨੇ ਖਾਧਾ ਜ਼ਹਿਰ, ਰੋਂਦਾ ਰਿਹਾ ਦੋ ਸਾਲਾ ਪੁੱਤ

06/17/2020 6:37:32 PM

ਮਖੂ (ਵਾਹੀ) : ਪੁਲਸ ਥਾਣਾ ਮਖੂ ਅਧੀਨ ਪੈਂਦੇ ਧੁੱਸੀ ਬੱਨ੍ਹ 'ਤੇ ਅੱਜ ਤੜਕਸਾਰ ਪ੍ਰੇਮੀ ਜੋੜੇ ਵੱਲੋਂ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਲੜਕੀ ਪੂਜਾ ਪੁੱਤਰੀ ਇਕਬਾਲ ਸਿੰਘ ਉਮਰ 27 ਸਾਲ ਜ਼ੀਰਾ ਦੀ ਰਹਿਣ ਵਾਲੀ ਸੀ ਅਤੇ ਫਤਿਹਗੜ੍ਹ ਪੰਜਤੂਰ ਵਿਆਹੀ ਹੋਈ ਸੀ, ਜਿਸ ਦਾ ਇਕ ਢਾਈ ਸਾਲ ਦਾ ਲੜਕਾ ਵੀ ਹੈ। ਲੜਕਾ ਮਨਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਗੁਰੂ ਤੇਗ ਬਹਾਦੁਰ ਨਗਰ ਜ਼ੀਰਾ ਦਾ ਰਹਿਣ ਵਾਲਾ ਸੀ ਅਤੇ ਦੋਹਾਂ ਪਰਿਵਾਰਾਂ ਦਾ ਇਕ ਦੂਜੇ ਦੇ ਘਰ ਆਉਣ ਜਾਣ ਸੀ, ਜਿਸ ਦੇ ਚਲਦਿਆਂ ਇਨ੍ਹਾਂ ਦੇ ਆਪਸ ਵਿਚ ਪ੍ਰੇਮ ਸਬੰਧ ਬਣ ਗਏ ਅਤੇ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ। 

ਇਹ ਵੀ ਪੜ੍ਹੋ : ਮੁੰਡੇ ਨੇ ਵੀਡੀਓ ਬਣਾ ਕੇ ਖਾਧਾ ਜ਼ਹਿਰ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

ਲੜਕੀ ਦਾ ਵਿਆਹ ਫ਼ਤਿਹਗੜ੍ਹ ਪੰਜਤੂਰ ਵਿਖੇ ਹੋ ਜਾਣ ਤੋਂ ਬਾਅਦ ਵੀ ਦੋਵਾਂ ਦਾ ਆਪਸ ਵਿਚ ਮੇਲ ਜੋਲ ਰਿਹਾ ਅਤੇ ਵਿਆਹ ਕਰਵਾਉਣ ਵਿਚ ਅਸਫਲ ਰਹਿਣ 'ਤੇ ਦੋਵੇਂ ਬੀਤੇ ਦਿਨੀਂ ਆਪਣੇ ਘਰੋਂ ਬਹਾਨਾ ਲਗਾ ਕਿ ਧੁੱਸੀ ਬੰਨ੍ਹ 'ਤੇ ਪਹੁੰਚੇ ਅਤੇ ਅੱਜ ਤੜਕ ਸਵੇਰੇ ਦੋਹਾਂ ਨੇ ਜ਼ਹਿਰ ਖਾ ਲਿਆ। ਸੈਰ ਲਈ ਨਿਕਲੇ ਲੋਕਾਂ ਨੇ ਬੰਨ੍ਹ 'ਤੇ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਤਾਂ ਅੱਗੇ ਹੋ ਕਿ ਵੇਖਿਆ ਕਿ ਲੜਕਾ ਅਤੇ ਲੜਕੀ ਤੜਫ ਰਹੇ ਸਨ ਅਤੇ ਲੜਕੀ ਦਾ ਦੋ ਸਾਲਾ ਲੜਕਾ ਰੋ ਰਿਹਾ ਸੀ। ਲੜਕੀ ਦੀ ਮੌਤ ਧੁੱਸੀ ਬੰਨ੍ਹ 'ਤੇ ਹੀ ਹੋ ਗਈ ਜਦਕਿ ਲੜਕੇ ਨੇ ਮੋਗਾ ਹਸਪਤਾਲ ਵਿਚ ਦਮ ਤੋੜਿਆ। ਪੁਲਸ ਥਾਣਾ ਮਖੂ ਦੇ ਸਹਾਇਕ ਥਾਣੇਦਾਰ ਸੁਖਬੀਰ ਸਿੰਘ ਅਨੁਸਾਰ ਲਾਸ਼ਾਂ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੁਲਸ ਨਾਕੇ 'ਤੇ ਟਾਸਕ ਫੋਰਸ ਦੀ ਟੀਮ ਨੇ ਗ੍ਰਿਫਤਾਰ ਕੀਤਾ ਥਾਣੇਦਾਰ, ਜਾਣੋ ਕੀ ਹੈ ਵਜ੍ਹਾ 

Gurminder Singh

This news is Content Editor Gurminder Singh