ਬੁਰਾ ਫਸਿਆ ਵਿਦਿਆਰਥਣਾਂ ''ਤੇ ਬੁਰੀ ਨਜ਼ਰ ਰੱਖਣ ਵਾਲਾ ਸਕੂਲ ਪ੍ਰਿੰਸੀਪਲ, ਹੋਵੇਗੀ ਕਾਰਵਾਈ

11/19/2017 6:59:04 PM

ਸੰਗਰੂਰ (ਰਾਜੇਸ਼ ਕੋਹਲੀ) : ਮੈਰੀਟੋਰੀਅਸ ਸਕੂਲ ਦੇ ਪ੍ਰਿੰਸੀਪਲ 'ਤੇ ਲੱਗੇ ਛੇੜਛਾੜ ਦੇ ਦੋਸ਼ਾਂ ਦੀ ਜਾਂਚ ਤੋਂ ਬਾਅਦ ਏ. ਡੀ. ਸੀ. ਦੀ ਅਗਵਾਈ 'ਚ ਬਣੀ ਜਾਂਚ ਕਮੇਟੀ ਨੇ ਆਪਣੀ ਰਿਪੋਰਟ 'ਚ ਨਾ ਸਿਰਫ ਪ੍ਰਿੰਸੀਪਲ ਨੂੰ ਦੋਸ਼ੀ ਠਹਿਰਾਇਆ ਹੈ, ਬਲਕਿ ਸਖਤ ਕਾਰਵਾਈ ਦੀ ਵੀ ਸਿਫਾਰਿਸ਼ ਕੀਤੀ ਹੈ। ਜਿਸ ਤੋਂ ਬਾਅਦ ਸੰਗਰੂਰ ਪੁਲਸ ਨੇ ਪ੍ਰਿੰਸੀਪਲ ਖਿਲਾਫ ਛੇੜਛਾੜ ਦਾ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਪਿੰ੍ਰਸੀਪਲ ਫਰਾਰ ਦੱਸਿਆ ਜਾ ਰਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਉਕਤ ਪ੍ਰਿੰਸੀਪਲ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਦੱਸ ਦੇਈਏ ਕਿ ਪਿੰਡ ਘਾਬਦਾ ਦੇ ਮੈਰੀਟੋਰੀਅਸ ਸਕੂਲ 'ਚ ਪੜ੍ਹਦੀਆਂ ਬਾਰ੍ਹਵੀਂ ਕਲਾਸ ਦੀਆਂ ਵਿਦਿਆਰਥਣਾਂ ਨੇ ਪ੍ਰਿੰਸੀਪਲ 'ਤੇ ਘਰ ਲਿਜਾ ਕੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਲਗਾਏ ਸਨ। ਲੜਕੀਆਂ ਨੇ ਜਾਂਚ ਕਮੇਟੀ ਨੂੰ ਪ੍ਰਿੰਸੀਪਲ ਦੀ ਇਕ ਵੀਡੀਓ ਸੀਡੀ ਵੀ ਦਿੱਤੀ ਸੀ।