70 ਸਾਲਾ ਬਾਬੇ ਨੇ ਮੰਦਬੁੱਧੀ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

09/20/2019 8:40:58 PM

ਫ਼ਤਿਹਗੜ੍ਹ ਸਾਹਿਬ, (ਬਖਸ਼ੀ)- ਥਾਣਾ ਸਰਹਿੰਦ ਦੇ ਅਧੀਨ ਆਉਂਦੇ ਇਕ ਪਿੰਡ ’ਚ ਇਕ ਨਾਬਾਲਗ ਮੰਦਬੁੱਧੀ ਬੱਚੀ ਨਾਲ ਜ਼ਬਰਦਸਤੀ ਕਰਨ ਵਾਲੇ ਇਕ 70 ਸਾਲਾ ਬੁੱਢੇ ਖਿਲਾਫ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ ਹੈ। ਜਾਣਕਾਰੀ ਮੁਤਾਬਕ ਪੀੜਤ ਬੱਚੀ ਬੋਲਣ ਤੇ ਸੁਣਨ ਤੋਂ ਅਸਮਰੱਥ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਸ਼ਕੁੰਤ ਚੌਧਰੀ ਨੇ ਦੱਸਿਆ ਕਿ ਜਦੋਂ ਮੰਦਬੁੱਧੀ ਬੱਚੀ ਦੇ ਪਰਿਵਾਰਕ ਮੈਂਬਰ ਘਰ ਨਹੀਂ ਸਨ ਤਾਂ ਉਸ ਸਮੇਂ ਇਕ ਵਿਅਕਤੀ ਵੱਲੋਂ ਲੜਕੀ ਨਾਲ ਜ਼ਬਰਦਸਤੀ ਕੀਤੀ ਗਈ। ਉਸ ਸਮੇਂ ਇਕ ਪਰਿਵਾਰਕ ਮੈਂਬਰ ਦੇ ਆ ਜਾਣ ’ਤੇ ਪਰਿਵਾਰ ਵੱਲੋਂ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ।

Arun chopra

This news is Content Editor Arun chopra