ਕੁੜੀ ਨੂੰ ਜ਼ਬਰਨ ਧੱਕਿਆ ਦੇਹ ਵਪਾਰ ਦੇ ਧੰਦੇ ''ਚ, ਮਾਂ-ਧੀਆਂ ਦੀ ਸ਼ਰਮਨਾਕ ਕਰਤੂਤ ਆਈ ਸਾਹਮਣੇ

03/25/2017 7:17:40 PM

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) - ਮਾਛੀਵਾੜਾ ਪੁਲਸ ਵਲੋਂ ਇਕ ਲੜਕੀ ਹਰਸ਼ਪ੍ਰੀਤ (ਕਾਲਪਨਿਕ ਨਾਂ) ਦੀ ਸ਼ਿਕਾਇਤ ''ਤੇ ਮਾਛੀਵਾੜਾ ਵਾਸੀ ਮਾਂ ਸੁਰਜੀਤ ਕੌਰ, ਉਸ ਦੀਆਂ 2 ਧੀਆਂ ਸਣੇ ਇਕ ਹੋਰ ਵਿਅਕਤੀ ਸ਼ੀਲਾ ਵਾਸੀ ਮਾਛੀਵਾੜਾ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੀੜਤ ਲੜਕੀ ਹਰਸ਼ਪ੍ਰੀਤ ਨੇ ਮਾਛੀਵਾੜਾ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਜ਼ਿਲਾ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਉਹ ਆਪਣੀ ਮਾਤਾ ਸਮੇਤ ਮਾਛੀਵਾੜਾ ਵਿਖੇ ਇਕ ਕਿਰਾਏ ਦੇ ਮਕਾਨ ਵਿਚ ਰਹਿਣ ਲੱਗ ਪਈ। ਆਪਣੇ ਤੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਉਹ ਤੇ ਉਸਦੀ ਮਾਂ ਇਕ ਫੈਕਟਰੀ ਵਿਚ ਕੰਮ ਕਰਨ ਲੱਗ ਪਈਆਂ। ਸ਼ਹਿਰ ''ਚ ਰਹਿੰਦਿਆਂ ਉਸਦੀ ਜਾਣ ਪਛਾਣ ਪਰਮਜੀਤ ਕੌਰ ਨਾਲ ਹੋ ਗਈ ਅਤੇ ਫੈਕਟਰੀ ਵਿਚ ਘੱਟ ਤਨਖਾਹ ਮਿਲਣ ਕਾਰਣ ਉਸਨੇ ਗਲਤ ਕੰਮਾਂ ਲਈ ਉਕਸਾਇਆ ਅਤੇ ਉਸਨੂੰ ਆਪਣੇ ਨਾਲ ਗਰੇਵਾਲ ਕਾਲੋਨੀ ''ਚ ਬਣੇ ਨਵੇਂ ਮਕਾਨ ਵਿਚ ਲੈ ਗਈ ਜਿੱਥੇ ਕਿ ਉਸਦੀ ਮਾਂ ਸੁਰਜੀਤ ਕੌਰ ਤੇ ਭੈਣ ਰਾਣੀ ਵੀ ਰਹਿੰਦੀਆਂ ਸਨ।
ਇੱਥੇ ਉਸਨੂੰ ਸ਼ੀਲਾ ਨਾਮ ਦੇ ਵਿਅਕਤੀ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਲਈ ਕਮਰੇ ਵਿਚ ਬੰਦ ਕਰ ਦਿੱਤਾ ਗਿਆ ਜਿੱਥੇ ਉਕਤ ਵਲੋਂ ਉਸ ਨਾਲ ਜ਼ਬਰਨ ਸਰੀਰਕ ਸੰਬੰਧ ਬਣਾਏ ਗਏ ਅਤੇ ਕਿਹਾ ਕਿ ਉਹ ਉਸ ਨਾਲ ਵਿਆਹ ਕਰਵਾ ਲਵੇਗਾ। ਇੰਨਾ ਹੀ ਨਹੀਂ ਇਸ ਤੋਂ ਬਾਅਦ ਵੀ ਉਸ ਨੂੰ ਵੱਖ-ਵੱਖ ਵਿਅਕਤੀਆਂ ਨਾਲ ਸਰੀਰਕ ਸੰਬੰਧ ਬਣਾਉਣ ਲਈ ਬਾਹਰ ਭੇਜਿਆ ਜਾਣ ਲੱਗਾ। ਪੀੜਤਾ ਨੇ ਕਿਹਾ ਕਿ ਦੋਸ਼ੀ ਉਸ ਦੇ ਸੋਸ਼ਲ ਬਦਲੇ ਪੈਸੇ ਵਸੂਲਦੇ ਸਨ। ਪੀੜਤਾ ਨੇ ਕਿਹਾ ਕਿ ਉਸ ਨੇ ਸਾਰੀ ਗੱਲ ਜਦੋਂ ਆਪਣੇ ਪਰਿਵਾਰ ਨੂੰ ਦੱਸੀ ਤਾਂ ਇਸ ਬਾਰੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਲੜਕੀ ਦੀ ਸ਼ਿਕਾਇਤ ਦੇ ਆਧਾਰ ''ਤੇ ਮਾਂ, ਉਸਦੀਆਂ 2 ਧੀਆਂ ਅਤੇ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਜਿਸ ਵਿਚ ਸ਼ੀਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਬਾਕੀ 3 ਔਰਤਾਂ ਫ਼ਰਾਰ ਦੱਸੀਆਂ ਜਾ ਰਹੀਆਂ ਹਨ ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Gurminder Singh

This news is Content Editor Gurminder Singh