ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਾਈਕਲ ਯਾਤਰਾ 'ਤੇ ਨਿਕਲੀ ਇਹ ਕੁੜੀ, ਲੋਕ ਕਰ ਰਹੇ ਤਾਰੀਫ਼ਾਂ

02/06/2023 5:22:00 PM

ਖੰਨਾ (ਵਿਪਨ) : ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਮੁਸਕਾਨ ਰਘੁਵੰਸ਼ੀ ਨਾਰੀ ਸਸ਼ਕਤੀਕਰਨ ਅਤੇ ਕੁੜੀਆਂ 'ਚ ਆਤਮ ਵਿਸ਼ਵਾਸ ਜਗਾਉਣ ਦੇ ਮੰਤਵ ਨਾਲ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦੀ ਸਾਈਕਲ ਯਾਤਰਾ 'ਤੇ ਨਿਕਲੀ ਹੈ। ਮੁਸਕਾਨ ਨੇ ਇਹ ਯਾਤਰਾ ਕਸ਼ਮੀਰ ਤੋਂ ਸ਼ੁਰੂ ਕੀਤੀ ਹੈ ਅਤੇ ਉਹ ਸਾਈਕਲ 'ਤੇ ਹੀ ਕੰਨਿਆ ਕੁਮਾਰੀ ਤੱਕ ਜਾਵੇਗੀ। ਮੁਸਕਾਨ ਵਲੋਂ ਕੀਤੀ ਜਾ ਰਹੀ ਇਸ ਯਾਤਰਾ ਲਈ ਸਥਾਨਕ ਲੋਕ ਵੀ ਉਸ ਦੀ ਤਾਰੀਫ਼ ਕਰ ਰਹੇ ਹਨ। ਕਸ਼ਮੀਰ ਤੋਂ ਸਾਈਕਲ ਯਾਤਰਾ 'ਤੇ ਨਿਕਲੀ ਮੁਸਕਾਨ ਰਘੁਵੰਸ਼ੀ ਆਪਣੀ ਯਾਤਰਾ ਦੌਰਾਨ ਖੰਨਾ ਪਹੁੰਚੀ, ਜਿੱਥੇ ਮੁਸਕਾਨ ਆਪਣੇ ਜਾਨਣ ਵਾਲਿਆ ਨੂੰ ਮਿਲੀ ਅਤੇ ਆਪਣਾ ਅੱਗੇ ਦਾ ਸਫ਼ਰ ਸ਼ੁਰੂ ਕੀਤਾ।

ਇਹ ਵੀ ਪੜ੍ਹੋ : CM ਮਾਨ ਦੀ ਰਿਹਾਇਸ਼ ਘੇਰਨ ਜਾ ਰਹੇ 'ਕੌਮੀ ਇਨਸਾਫ਼ ਮੋਰਚੇ' ਦੇ ਮੈਂਬਰਾਂ ਨੂੰ ਪੁਲਸ ਨੇ ਰੋਕਿਆ, ਲਿਆ ਹਿਰਾਸਤ 'ਚ

ਮੁਸਕਾਨ ਇਕ ਦਿਨ ਵਿੱਚ 150 ਕਿਲੋਮੀਟਰ ਤੱਕ ਸਾਈਕਲ ਚਲਾਉਂਦੀ ਹੈ, ਇਸ ਸਾਈਕਲ ਯਾਤਰਾ ਵਿੱਚ ਉਸਦੇ ਪਰਿਵਾਰ ਦੇ ਮੈਂਬਰ ਨਾਲ ਹਨ ਅਤੇ ਇਸ ਯਾਤਰਾ ਲਈ ਮੁਸਕਾਨ ਨੂੰ ਕੁੱਝ ਹੋਰ ਲੋਕ ਵੀ ਸਪਾਂਸਰ ਕਰ ਰਹੇ ਹਨ। ਯਾਤਰਾ ਬਾਰੇ ਦੱਸਦਿਆਂ ਮੁਸਕਾਨ ਨੇ ਕਿਹਾ ਕਿ ਉਸ ਵਲੋਂ ਇਹ ਯਾਤਰਾ ਕਸ਼ਮੀਰ ਦੇ ਸੀ. ਆਰ. ਪੀ. ਐੱਫ. ਕੈਂਪ ਤੋਂ ਸ਼ੁਰੂ ਕੀਤੀ ਗਈ ਹੈ। ਉਹ ਇਸ ਯਾਤਰਾ ਰਾਹੀਂ ਕੁੜੀਆਂ 'ਚ ਆਤਮ ਵਿਸ਼ਵਾਸ ਜਗਾਉਣ ਅਤੇ ਕੁੱਝ ਕਰ ਵਿਖਾਉਣ ਦਾ ਜਜ਼ਬਾ ਜਗਾਉਣਾ ਚਾਉਂਦੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਇਸ ਤਾਰੀਖ਼ ਨੂੰ ਸ਼ੁਰੂ ਹੋ ਰਿਹਾ ਰੋਜ਼ ਫੈਸਟੀਵਲ, ਤਿਆਰੀਆਂ ਜ਼ੋਰਾਂ 'ਤੇ

ਮੁਸਕਾਨ ਨੇ ਕਿਹਾ ਜੇਕਰ ਉਸ ਦੀ ਇਸ ਯਾਤਰਾ ਨਾਲ ਇਕ ਕੁੜੀ ਵੀ ਆਪਣੇ ਮਕਸਦ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਉਸ ਦੀ ਯਾਤਰਾ ਸਫ਼ਲ ਹੋ ਜਾਵੇਗੀ। ਮੁਸਕਾਨ ਰਘੁਵੰਸ਼ੀ ਨੇ ਦੱਸਿਆ ਕਿ ਪਹਿਲਾਂ ਉਸ ਦੇ ਪਰਿਵਾਰ ਵਲੋਂ ਵੀ ਉਸ ਨੂੰ ਸਾਈਕਲ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ। ਉਸ ਨੂੰ ਆਪਣੇ ਘਰ ਦੇ ਆਸ-ਪਾਸ ਹੀ ਸਾਈਕਲ ਚਲਾਉਣਾ ਪੈਂਦਾ ਸੀ ਪਰ ਉਹ ਆਪਣੇ ਪਰਿਵਾਰ ਨੂੰ ਸਮਝਾਉਣ 'ਚ ਕਾਮਯਾਬ ਹੋ ਗਈ ਅਤੇ ਹੁਣ ਉਸਦਾ ਸਾਰਾ ਪਰਿਵਾਰ ਉਸ ਦਾ ਸਾਥ ਦਿੰਦਾ ਹੈ। ਹੁਣ ਉਹ ਕਈ ਸਾਈਕਲ ਰੈਲੀਆਂ 'ਚ ਹਿੱਸਾ ਲੈ ਚੁੱਕੀ ਹੈ। ਮੁਸਕਾਨ ਨੇ ਕਿਹਾ ਕਿ ਪੰਜਾਬ 'ਚ ਪਹੁੰਚ ਕੇ ਉਸ ਨੂੰ ਬਹੁਤ ਵਧੀਆ ਲੱਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 

Babita

This news is Content Editor Babita