ਲੁਧਿਆਣਾ ''ਚ ਸ਼ੱਕੀ ਹਾਲਾਤ ''ਚ 21 ਸਾਲਾ ਕੁੜੀ ਲਾਪਤਾ

04/20/2022 5:40:45 PM

ਲੁਧਿਆਣਾ (ਰਿਸ਼ੀ) : ਇੱਥੇ 21 ਸਾਲ ਦੀ ਕੁੜੀ ਦੇ ਸ਼ੱਕ ਹਾਲਾਤ ਵਿਚ ਲਾਪਤਾ ਹੋਣ ਦੇ ਮਾਮਲੇ ਵਿਚ ਥਾਣਾ ਦੁੱਗਰੀ ਦੀ ਪੁਲਸ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਨਿਊ ਪੰਜਾਬ ਮਾਤਾ ਨਗਰ ਦੇ ਰਹਿਣ ਵਾਲੇ ਕੁੜੀ ਦੇ ਪਿਤਾ ਨੇ ਦੱਸਿਆ ਕਿ ਬੀਤੀ 18 ਅਪ੍ਰੈਲ ਸਵੇਰ 11 ਵਜੇ ਉਸ ਦੀ ਧੀ ਘਰੋਂ ਬਿਨਾਂ ਦੱਸੇ ਕਿਤੇ ਚਲੀ ਗਈ ਅਤੇ ਵਾਪਸ ਨਹੀਂ ਆਈ। ਉਨ੍ਹਾਂ ਨੂੰ ਸ਼ੱਕ ਹੈ ਕਿ ਧੀ ਨੂੰ ਕਿਸੇ ਨੇ ਨਾਜਾਇਜ਼ ਰੂਪ ਨਾਲ ਆਪਣੀ ਹਿਰਾਸਤ ਵਿਚ ਰੱਖਿਆ ਹੋਇਆ ਹੈ।
 

Babita

This news is Content Editor Babita