ਇਸ 13 ਸਾਲਾ ਬੱਚੀ ਦੇ ਹੱਥਾਂ ’ਚ ਹੈ ਜਾਦੂ, ਪੰਜਾਬ ਤੋਂ ਕੈਨੇਡਾ ਤੱਕ ਹਨ ਪੇਂਟਿੰਗਾਂ ਦੇ ਚਰਚੇ (ਵੀਡੀਓ)

07/09/2021 6:45:31 PM

ਅੰਮ੍ਰਿਤਸਰ (ਸੁਮਿਤ) - ਪੰਜਾਬ ’ਚ ਰਹਿਣ ਵਾਲੇ ਬੱਚਿਆਂ ਦੇ ਅੰਦਰ ਕਲਾ ਦੀ ਕੋਈ ਘਾਟ ਨਹੀਂ। ਬੱਚੇ ਆਪਣੀ ਕਲਾ ਨੂੰ ਵੱਖ-ਵੱਖ ਢੰਗਾਂ ਰਾਹੀਂ ਬਿਆਨ ਕਰਦੇ ਹਨ। ਅਜਿਹਾ ਹੀ ਕੁਝ ਅੰਮ੍ਰਿਤਸਰ ਜ਼ਿਲ੍ਹੇ ’ਚ ਵੀ ਵੇਖਣ ਨੂੰ ਮਿਲਿਆ, ਜਿਥੇ 13 ਸਾਲਾ ਦੀ ਇਕ ਬੱਚੀ ਵੱਖ-ਵੱਖ ਤਰ੍ਹਾਂ ਦੀਆਂ ਪੇਂਟਿੰਗਾਂ ਬਣਾ ਕੇ ਲੋਕਾਂ ਦਾ ਦਿਲ ਮੋਹ ਰਹੀ ਹੈ। ਬੱਚੀ ਦੀਆਂ ਪੇਂਟਿੰਗਾਂ ਬਹੁਤ ਸੋਹਣੀਆਂ ਹਨ, ਜਿਸ ਕਾਰਨ ਲੋਕ ਉਸ ਦੀਆਂ ਪੇਂਟਿੰਗਾਂ ਦੇ ਦੀਵਾਨੇ ਹੋ ਗਏ ਹਨ। ਬੱਚੀ ਦੀਆਂ ਪੇਂਟਿੰਗਾਂ ਕੈਨੇਡਾ ’ਚ ਰਹਿਣ ਵਾਲੇ ਲੋਕਾਂ ਨੂੰ ਵੀ ਬਹੁਤ ਪਸੰਦ ਹਨ। 13 ਸਾਲਾ ਬੱਚੀ ਮੰਨਤ ਨਾਲ ਇਸ ਸਬੰਧ ’ਚ ਜਗਬਾਣੀ ਦੇ ਪੱਤਰਕਾਰ ਨੇ ਜਦੋਂ ਗੱਲਬਾਤ ਕੀਤੀ ਤਾਂ ਬੱਚੀ ਨੇ ਦੱਸਿਆ ਕਿ ਉਸ ਨੂੰ ਪ੍ਰੈਟਿੰਗ ਕਰਨ ਦਾ ਸ਼ੌਕ ਛੋਟੇ ਹੁੰਦੇ ਤੋਂ ਹੈ। ਉਸ ਨੇ ਸ੍ਰੀ ਦਰਬਾਰ ਸਾਹਿਬ, ਸ਼ਿਵ ਜੀ, ਬਾਬਾ ਦੀਪ ਸਿੰਘ ਜੀ, ਸ਼੍ਰੀ ਗਣੇਸ਼ ਜੀ, ਮਾਤਾ ਦੁਰਗਾ ਸਣੇ ਕਈ ਪੇਂਟਿੰਗਾਂ ਬਣਾਈਆਂ ਹਨ। 

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਰੂਹ ਕੰਬਾਊ ਵਾਰਦਾਤ: ਕੁਲਯੁੱਗੀ ਪਤੀ ਨੇ ਪਤਨੀ ਦਾ ‘ਕਤਲ’ ਕਰ ‘ਗਟਰ’ ’ਚ ਸੁੱਟੀ ਲਾਸ਼ 

ਉਸ ਨੇ ਦੱਸਿਆ ਕਿ ਉਸ ਨੇ ਪ੍ਰੈਟਿੰਗ ਕਰਨਾ ਕਿਸੇ ਤੋਂ ਨਹੀਂ ਸਿੱਖਿਆ ਸਗੋਂ ਉਹ ਆਪ-ਆਪਣੇ ਹਿਸਾਬ ਨਾਲ ਕੁਝ ਵੀ ਬਣਾ ਲੈਂਦੀ ਹੈ। ਮੰਨਤ ਨੇ ਦੱਸਿਆ ਕਿ ਉਸ ਨੇ ਬਚਪਨ ’ਚ ਆਪਣੇ ਮੰਮੀ ਦੀਆਂ ਪ੍ਰੈਟਿੰਗਾਂ ਵੇਖਿਆਂ, ਜਿਨ੍ਹਾਂ ਤੋਂ ਵੇਖ ਕੇ ਉਸ ਨੇ ਕਈ ਪ੍ਰੈਟਿੰਗਾਂ ਬਣਾਈਆਂ।

ਪੜ੍ਹੋ ਇਹ ਵੀ ਖ਼ਬਰ - ਢੋਗੀਂ ਬਾਬੇ ਦਾ ਸ਼ਰਮਨਾਕ ਕਾਰਾ : ਇੱਕੋ ਪਰਿਵਾਰ ਦੀਆਂ 3 ਜਨਾਨੀਆਂ ਲੈ ਕੇ ਹੋਇਆ ਫ਼ਰਾਰ

ਉਸ ਨੇ ਦੱਸਿਆ ਕਿ ਕੋਰੋਨਾ ਕਾਰਨ ਹੋਈ ਤਾਲਾਬੰਦੀ ਦੌਰਾਨ ਉਸ ਨੇ ਬਹੁਤ ਸਾਰੀਆਂ ਪੇਂਟਿੰਗ ਬਣਾਈਆਂ, ਜਿਸ ਨੂੰ ਸਭ ਨੇ ਬਹੁਤ ਪਸੰਦ ਕੀਤਾ। ਉਸ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰਾਂ, ਦੋਸਤਾਂ,  ਸਹੇਲੀਆਂ ਆਦਿ ਨੇ ਉਸ ਨੂੰ ਪੇਂਟਿੰਗ ਬਣਾਉਣ ਲਈ ਕਿਹਾ, ਜੋ ਉਸ ਨੇ ਬਣਾਈਆਂ ਅਤੇ ਉਨ੍ਹਾਂ ਨੂੰ ਸਭ ਨੇ ਪਸੰਦ ਕੀਤਾ। ਮੰਨਤ ਨੇ ਦੱਸਿਆ ਕਿ ਉਹ ਪੇਂਟਿੰਗ ਬਣਵਾਉਣ ਦੇ ਬਦਲੇ ਕੋਈ ਪੈਸੇ ਨਹੀਂ ਲੈਂਦੀ, ਉਹ ਸਭ ਨੂੰ ਮੁਫ਼ਤ ’ਚ ਪੇਂਟਿੰਗ ਬਣਾ ਕੇ ਦਿੰਦੀ ਹੈ।  

ਪੜ੍ਹੋ ਇਹ ਵੀ ਖ਼ਬਰ - ਬਰਨਾਲਾ : ਆਈਲੈਟਸ ਸੈਂਟਰ ਦੇ ਮਾਲਕ ਨੇ ਹੋਟਲ ’ਚ ਖੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ, ਫੈਲੀ ਸਨਸਨੀ

ਮੰਨਤ ਨੇ ਦੱਸਿਆ ਕਿ ਉਹ ਆਪਣੀਆਂ ਪੇਂਟਿੰਗ ਬਣਾ ਕੇ ਉਸ ਨੂੰ ਐਪਸ ’ਤੇ ਪੋਸਟ ਕਰਦੀ ਰਹਿੰਦੀ ਹੈ, ਜਿਸ ਨੂੰ ਲੋਕ ਪਸੰਦ ਕਰਦੇ ਹਨ। ਉਸ ਨੇ ਦੱਸਿਆ ਕਿ ਉਸ ਦੀਆਂ ਪੇਂਟਿੰਗਾਂ ਕੈਨੇਡਾ ਦੇ ਲੋਕਾਂ ਨੂੰ ਵੀ ਪਸੰਦ ਆਈਆਂ ਹਨ ਅਤੇ ਉਸ ਨੇ ਉਨ੍ਹਾਂ ਨੂੰ ਬਿਨਾਂ ਪੈਸੇ ਲਏ ਪੇਂਟਿੰਗਾਂ ਦਿੱਤੀਆਂ ਹਨ। ਉਸ ਨੇ ਕਿਹਾ ਕਿ ਉਸ ਨੇ ਵੱਡੀਆਂ ਪੇਂਟਿੰਗ ਦੇ ਨਾਲ-ਨਾਲ ਬਹੁਤ ਸਾਰੀਆਂ ਛੋਟੀਆਂ ਪੇਂਟਿੰਗ ਵੀ ਬਣਾਈਆਂ ਹਨ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ : ਰਾਤ ਦੇ ਹਨ੍ਹੇਰੇ ’ਚ ਵਿਅਕਤੀ ਦਾ ਕਤਲ, ਸਿਰ ਧੜ ਤੋਂ ਕੀਤਾ ਵੱਖ

ਇਸ ਸਬੰਧ ’ਚ ਜਦੋਂ ਮੰਨਤ ਦੀ ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਬਹੁਤ ਖ਼ੁਸ਼ ਹਨ ਕਿ ਉਨ੍ਹਾਂ ਧੀ ਛੋਟੇ ਉਮਰ ’ਚ ਸੋਹਣੀਆਂ ਪੇਂਟਿੰਗ ਬਣਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਧੀ ਦਾ ਹਰ ਸਮੇਂ ਇਸ ਕੰਮ ’ਚ ਸਾਥ ਦੇਣਗੇ ਤਾਂ ਕਿ ਉਹ ਪੇਂਟਿੰਗ ’ਚ ਉਨ੍ਹਾਂ ਦਾ ਨਾਂ ਰੋਸ਼ਨ ਕਰ ਸਕੇ। 

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ਦਾ ਆਦੇਸ਼ ਪ੍ਰਕਾਸ਼ ਸਿੰਘ ਪੰਨੂ IAF ‘ਚ ਬਣਿਆ ਫਲਾਇੰਗ ਅਫ਼ਸਰ, ਕੈਪਟਨ ਨੇ ਦਿੱਤੀ ਵਧਾਈ

ਪੜ੍ਹੋ ਇਹ ਵੀ ਖ਼ਬਰ - ਬਠਿੰਡਾ ’ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਪੁੱਤ ਨੇ ਜਿਊਂਦਾ ਸਾੜਿਆ ਮਾਂ ਦਾ ਪ੍ਰੇਮੀ

rajwinder kaur

This news is Content Editor rajwinder kaur