ਗੁੱਤ ਕੱਟੇ ਜਾਣ ਤੋਂ ਬਾਅਦ ਸ਼ੱਕੀ ਹਾਲਾਤ ''ਚ ਲਾਪਤਾ ਹੋਈ ਕੁੜੀ, ਮਚੀ ਤਰਥੱਲੀ

08/10/2017 11:38:16 AM

ਲੁਧਿਆਣਾ (ਪੰਕਜ)-ਥਾਣਾ ਫੋਕਲ ਪੁਆਇੰਟ ਦੇ ਅਧੀਨ ਪੈਂਦੀ ਸ਼ੇਰਪੁਰ ਮੇਨ ਮਾਰਕੀਟ ਵਿਚ ਇਕ ਨਾਬਾਲਗਾ ਦੀ ਗੁੱਤ ਕੱਟੇ ਜਾਣ ਤੋਂ ਬਾਅਦ ਉਸ ਦੇ ਸ਼ੱਕੀ ਹਾਲਾਤ ਵਿਚ ਗਾਇਬ ਹੋਣ ਦੀ ਖ਼ਬਰ ਹੈ। ਪਰਿਵਾਰ ਦੀ ਮੰਨੀਏ ਤਾਂ ਗੁਆਂਢ 'ਚ ਰਹਿਣ ਵਾਲਾ ਲੜਕਾ, ਜਿਸ 'ਤੇ ਉਨ੍ਹਾਂ ਨੂੰ ਸ਼ੱਕ ਹੈ, ਉਹ ਵੀ ਘਟਨਾ ਤੋਂ ਬਾਅਦ 'ਤੋਂ ਫਰਾਰ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰੋਹਿਤ ਕੁਮਾਰ ਨੇ ਦੱਸਿਆ ਕਿ ਉਸ ਦਾ ਇਕ ਬੇਟਾ ਪੰਕਜ ਅਤੇ 15 ਸਾਲ ਦੀ ਬੇਟੀ ਹੈ, ਜੋ ਘਰ ਵਿਚ ਹੀ ਰਹਿੰਦੀ ਸੀ। ਬੁੱਧਵਾਰ ਦੁਪਹਿਰ ਜਦੋਂ ਉਹ ਘਰ ਵਾਪਸ ਆਇਆ ਤਾਂ ਦੇਖਿਆ ਕਿ ਘਰ ਵਿਚ ਉਸ ਦੀ ਬੇਟੀ ਦੀ ਕੱਟੀ ਹੋਈ ਗੁੱਤ ਪਈ ਸੀ ਅਤੇ ਉਹ ਸ਼ੱਕੀ ਹਾਲਾਤ ਵਿਚ ਘਰੋਂ ਗਾਇਬ ਸੀ। ਉਸ ਨੇ ਦੋਸ਼ ਲਾਇਆ ਕਿ ਗੁਆਂਢ ਵਿਚ ਰਹਿਣ ਵਾਲੇ ਜਿਸ ਨੌਜਵਾਨ 'ਤੇ ਉਨ੍ਹਾਂ ਨੂੰ ਬੇਟੀ ਨੂੰ ਅਗਵਾ ਕਰਨ ਦਾ ਸ਼ੱਕ ਸੀ, ਉਹ ਵੀ ਘਟਨਾ ਤੋਂ ਬਾਅਦ ਤੋਂ ਫਰਾਰ ਹੈ। ਪੁਲਸ ਨੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।