14 ਸਾਲਾ ਲੜਕੀ ਨਾਲ ਗੈਂਗਰੇਪ ਕਰਨ ਵਾਲੇ 3 ਨੌਜਵਾਨਾਂ ''ਚੋਂ 2 ਕਾਬੂ

Wednesday, Aug 22, 2018 - 06:08 PM (IST)

14 ਸਾਲਾ ਲੜਕੀ ਨਾਲ ਗੈਂਗਰੇਪ ਕਰਨ ਵਾਲੇ 3 ਨੌਜਵਾਨਾਂ ''ਚੋਂ 2 ਕਾਬੂ

ਟਾਂਡਾ ਉੜਮੁੜ (ਪੰਡਿਤ, ਮੋਮੀ, ਕੁਲਦੀਸ਼)— ਟਾਂਡਾ ਥਾਣਾ ਅਧੀਨ ਇਕ ਪਿੰਡ 'ਚ 14 ਸਾਲ ਦੀ ਇਕ ਨਾਬਾਲਗ ਲੜਕੀ ਨੂੰ ਜ਼ਬਰੀ ਅਗਵਾ ਕਰਕੇ ਗੈਂਗਰੇਪ ਕਰਨ ਵਾਲੇ 3 ਨੌਜਵਾਨਾਂ 'ਚੋਂ ਮੁੱਖ ਦੋ ਨੌਜਵਾਨਾਂ ਨੂੰ ਟਾਂਡਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਥਾਣਾ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਮਨਿੰਦਰ ਕੌਰ ਦੀ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਸੰਦੀਪ ਸਿੰਘ ਸਨੀ ਪੁੱਤਰ ਨਾਜ਼ਰ ਸਿੰਘ ਨਿਵਾਸੀ ਨੰਗਲ ਖੁੰਗਾ ਅਤੇ ਰੋਹਿਤ ਪੁੱਤਰ ਲੰਬੜ ਨਿਵਾਸੀ ਠਾਕਰੀ ਦੇ ਰੂਪ ਵਿਚ ਹੋਈ ਹੈ।

ਕੀ ਹੈ ਮਾਮਲਾ ?
ਟਾਂਡਾ ਪੁਲਸ ਨੇ ਪੀੜਤ ਲੜਕੀ ਦੇ ਬਿਆਨ ਦੇ ਆਧਾਰ 'ਤੇ ਸੰਦੀਪ ਉਰਫ ਸਨੀ ਪੁੱਤਰ ਨਾਜ਼ਰ ਸਿੰਘ, ਰੋਹਿਤ ਪੁੱਤਰ ਲੰਬੜ ਅਤੇ ਇਕ ਅਣਪਛਾਤੇ ਹੋਰ ਨੌਜਵਾਨ ਖਿਲਾਫ 16 ਅਗਸਤ ਨੂੰ ਇਹ ਮਾਮਲਾ ਦਰਜ ਕੀਤਾ ਸੀ। ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਲੜਕੀ ਨੇ ਦੋਸ਼ ਲਗਾਇਆ ਸੀ ਕਿ 15 ਅਗਸਤ ਨੂੰ ਰਾਤ ਢਾਈ ਵਜੇ ਉਕਤ ਦੋਸ਼ੀ ਉਸ ਦੇ ਘਰ ਜਬਰੀ ਦਾਖਲ ਹੋਏ ਅਤੇ ਉਸ ਦੇ ਮੂੰਹ ਨੂੰ ਕੱਪੜੇ ਨਾਲ ਬੰਦ ਕਰ ਦਿੱਤਾ ਅਤੇ ਉਸ ਦੇ ਦੇਖਦੇ-ਦੇਖਦੇ ਸੁੱਤੇ ਪਏ ਉਸ ਦੇ ਭਰਾਵਾਂ ਅਤੇ ਮਾਂ 'ਤੇ ਕੋਈ ਸਪਰੇਅ ਕਰ ਦਿੱਤੀ। ਇਸ ਤੋਂ ਬਾਅਦ ਲੜਕੀ ਨੂੰ ਅਗਵਾ ਕਰਕੇ ਸੰਦੀਪ ਸਮੇਤ ਤਿੰਨਾਂ ਨੌਜਵਾਨਾਂ ਨੇ ਗੈਂਗਰੇਪ ਕੀਤਾ ਅਤੇ ਇਸ ਤੋਂ ਬਾਅਦ ਧਮਕੀਆਂ ਦਿੰਦੇ ਤਿੰਨੋਂ ਦੋਸ਼ੀ ਉਸ ਨੂੰ ਉਸ ਦੀ ਹਵੇਲੀ 'ਚ ਸੁੱਟ ਕੇ ਚਲੇ ਗਏ ਸਨ।


Related News