ਸਮਾਣਾ ''ਚ ਵੱਡੀ ਵਾਰਦਾਤ, ਨਵ-ਵਿਆਹੀ ਲੜਕੀ ਨਾਲ ਅੱਧਾ ਦਰਜਨ ਨੌਜਵਾਨਾਂ ਵਲੋਂ ਗੈਂਗਰੇਪ

02/14/2017 7:11:53 PM

ਸਮਾਣਾ (ਅਸ਼ੋਕ) : ਸਮਾਣਾ ਦੇ ਮਿਰਚੀਆਂ ਮੁਹੱਲਾ ਦੀ ਇਕ ਵਿਆਹੁਤਾ ਲੜਕੀ ਨਾਲ ਅੱਧੀ ਦਰਜਨ ਨੌਜਵਾਨਾਂ ਵੱਲੋਂ ਜ਼ਬਰਦਸਤੀ ਚੁੱਕ ਕੇ ਸਮੂਹਿਕ ਜਬਰ-ਜ਼ਨਾਹ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਸਿਟੀ ਪੁਲਸ ਨੇ ਇਸ ਮਾਮਲੇ ਵਿਚ ਨੌਜਵਾਨਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਅਜੇ ਤੱਕ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਹੈ। ਸਮਾਣਾ ਦੇ ਮਿਰਚੀਆਂ ਮੁਹੱਲਾ ਵਾਸੀ ਇਕ ਵਿਆਹੁਤਾ ਰੀਟਾ (ਕਾਲਪਨਿਕ ਨਾਂ) ਨੇ ਸਿਟੀ ਪੁਲਸ ਦੇ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਦੱਸਿਆ ਕਿ ਉਹ ਬੀਤੀ 23 ਦਸੰਬਰ ਨੂੰ ਮੰਦਰ ਮਾਈਸਰ ਵਿਚ ਪੈਦਲ ਮੱਥਾ ਟੇਕਣ ਜਾ ਰਹੀ ਸੀ। ਮੰਦਰ ਜਾਂਦੇ ਸਮੇਂ ਰਾਹ ਵਿਚ ਇਕ ਕਾਰ ''ਚ ਸਵਾਰ ਨੌਜਵਾਨਾਂ ਨੇ ਉਸ ਨੂੰ ਜ਼ਬਰਦਸਤੀ ਚੁੱਕ ਕੇ ਆਪਣੀ ਕਾਰ ਵਿਚ ਸੁੱਟ ਲਿਆ। ਇਸ ਤੋਂ ਬਾਅਦ ਉਸ ਨੂੰ ਕੋਈ ਨਸ਼ੀਲੀ ਵਸਤੂ ਸੁੰਘਾ ਕੇ ਕਿਸੇ ਅਣਪਛਾਤੀ ਥਾਂ ''ਤੇ ਲੈ ਗਏ। ਉਕਤ ਨੌਜਵਾਨ ਉਸ ਨਾਲ ਲਗਾਤਾਰ 6 ਦਿਨ ਤੱਕ ਜਬਰ-ਜ਼ਨਾਹ ਕਰਦੇ ਰਹੇ। ਪੀੜਤਾ ਨੇ ਦੱਸਿਆ ਕਿ ਲਗਾਤਾਰ 6 ਦਿਨ ਤੱਕ ਜਬਰ-ਜ਼ਨਾਹ ਕਰਨ ਤੋਂ ਬਾਅਦ ਮੁਲਜ਼ਮ ਉਸ ਨੂੰ ਕਾਰ ਵਿਚ ਪਾ ਕੇ ਉਸ ਦੇ ਪੇਕੇ ਪਿੰਡ ਛੰਨਾ ਨੇੜੇ ਪੈਂਦੇ ਸ਼ਹਿਰ ਅਹਿਮਦਗੜ੍ਹ ਵਿਖੇ ਛੱਡ ਕੇ ਭੱਜ ਗਏ।
ਇਸ ਦੌਰਾਨ ਉਹ ਆਪਣੇ ਪੇਕੇ ਪਿੰਡ ਛੰਨਾ ਪਹੁੰਚੀ ਅਤੇ ਪਰਿਵਾਰ ਵਾਲਿਆਂ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਜਾਂਚ ਕਰ ਰਹੀ ਸਿਟੀ ਪੁਲਸ ''ਚ ਤਾਇਨਾਤ ਔਰਤ ਮੁਲਾਜ਼ਮ ਸੁਰਜੀਤ ਕੌਰ ਨੇ ਦੱਸਿਆ ਕਿ ਪੁਲਸ ਨੇ ਪੀੜਤ ਔਰਤ ਦੇ ਬਿਆਨ ''ਤੇ ਰਵੀ ਵਾਸੀ ਪਿੰਡ ਬੰਮਣਾ, ਲਵਲੀ, ਸੰਦੀਪ, ਵਿੱਕੀ, ਹੈਰੀ ਅਤੇ ਇਕ ਹੋਰ ਹੈਰੀ ਵਾਸੀ ਸਮਾਣਾ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।

Gurminder Singh

This news is Content Editor Gurminder Singh