ਫੋਟੋਆਂ ਜਲ ਪ੍ਰਵਾਹ ਕਰਨ ਆਈ ਲੜਕੀ ਨਹਿਰ ''ਚ ਡਿੱਗੀ, ਮੌਤ

07/22/2019 7:54:25 PM

ਦਸੂਹਾ,(ਝਾਵਰ) : ਥਾਣਾ ਦਸੂਹਾ ਦੇ ਪਿੰਡ ਲੁਡਿਆਣੀ ਦੀ ਇਕ 22 ਸਾਲਾ ਲੜਕੀ ਦੀ ਨਹਿਰ 'ਚ ਡਿੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਰਾਜਵਿੰਦਰ ਕੌਰ ਪੁੱਤਰੀ ਕਰਨੈਲ ਸਿੰਘ, ਜੋ ਘਰੋਂ ਪੁਰਾਣੀਆਂ ਫੋਟੋਆਂ ਨੂੰ ਮੁਕੇਰੀਆਂ ਹਾਈਡਲ ਨਹਿਰ ਉੱਚੀ ਬੱਸੀ ਦੇ ਕਿਨਾਰੇ ਜਲ ਪ੍ਰਵਾਹ ਕਰਨ ਲਈ ਗਈ ਸੀ। ਇਸ ਦੌਰਾਨ ਅਚਾਨਕ ਉਸ ਦਾ ਪੈਰ ਤਿਲਕ ਗਿਆ, ਜਿਸ ਕਾਰਨ ਉਹ ਨਹਿਰ ਵਿਚ ਜਾ ਡਿੱਗੀ । ਇਸ ਸਬੰਧੀ ਜਾਂਚ ਅਧਿਕਾਰੀ ਏ. ਐੱਸ. ਆਈ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਲੜਕੀ ਦੀ ਲਾਸ਼ ਅੱਜ ਨਹਿਰ 'ਚੋਂ ਬਰਾਮਦ ਕਰ ਲਈ ਗਈ ਹੈ। ਮ੍ਰਿਤਕ ਦੀ ਮਾਤਾ ਹਰਪਿੰਦਰ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਨ ਦੇ ਬਾਅਦ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।