ਜਲੰਧਰ ਦੀ ਦਰਦਨਾਕ ਤਸਵੀਰ: ਲੋਕਾਂ ਨੇ ਮੋੜੇ ਮੂੰਹ ਤਾਂ ਧੀ ਦੀ ਲਾਸ਼ ਖ਼ੁਦ ਹੀ ਮੋਢਿਆਂ 'ਤੇ ਚੁੱਕ ਸ਼ਮਸ਼ਾਨਘਾਟ ਪੁੱਜਾ ਪਿਓ

05/15/2021 4:19:07 PM

ਜਲੰਧਰ (ਸੋਨੂੰ)— ਪੰਜਾਬ ’ਚ ਲਗਾਤਾਰ ਕੋਰੋਨਾ ਦਾ ਕਹਿਰ ਫਿਰ ਤੋਂ ਵੱਧਣ ਲੱਗ ਗਿਆ ਹੈ। ਰੋਜ਼ਾਨਾ ਜਿੱਥੇ ਪਾਜ਼ੇਟਿਵ ਕੇਸਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਉਥੇ ਹੀ ਮੌਤਾਂ ਦੇ ਅੰਕੜੇ ਵੀ ਵੱਧਦੇ ਜਾ ਰਹੇ ਹਨ। ਕੋਰੋਨਾ ਦੇ ਵੱਧਦੇ ਕਹਿਰ ਦੌਰਾਨ ਇਨਸਾਨ ਇੰਨਾ ਬੇਵਸ ਹੋ ਗਿਆ ਹੈ ਕਿ ਖ਼ੁਦ ਉਸ ਦੇ ਆਪਣੇ ਉਸ ਦੇ ਕੋਲ ਜਾਣ ਤੋਂ ਕਤਰਾਉਣ ਲੱਗ ਗਏ ਹਨ। ਹਾਲਾਤ ਇਹ ਬਣੇ ਹੋਏ ਹਨ ਕਿ ਇਨਸਾਨ ਦੇ ਮਰਨ ਦੇ ਬਾਅਦ ਵੀ ਮਿ੍ਰਤਕ ਦੇਹ ਦੇ ਨੇੜੇ ਜਾਣ ਅਤੇ ਉਸ ਦਾ ਅੰਤਿਮ ਸੰਸਕਾਰ ਕਰਨ ਤੋਂ ਵੀ ਲੋਕ ਡਰਨ ਲੱਗੇ ਹਨ। 

ਇਹ ਵੀ ਪੜ੍ਹੋ: ਜਲੰਧਰ: ਸਪਾ ਸੈਂਟਰ 'ਚ ਹੋਏ ਕੁੜੀ ਨਾਲ ਗੈਂਗਰੇਪ ਦੇ ਮਾਮਲੇ 'ਚ ਖੁੱਲ੍ਹੀਆਂ ਕਈ ਪਰਤਾਂ, ਪੁਲਸ ਮੁਲਾਜ਼ਮ ਦਾ ਨਾਂ ਵੀ ਜੁੜਿਆ

ਅਜਿਹਾ ਹੀ ਇਕ ਮਾਮਲਾ ਜਲੰਧਰ ਦੇ ਰਾਮਨਗਰ ’ਚੋਂ ਸਾਹਮਣੇ ਆਇਆ ਹੈ, ਜਿੱਥੇ ਇਕ ਪਿਤਾ ਆਪਣੀ 11 ਸਾਲਾ ਬੱਚੀ ਦੀ ਲਾਸ਼ ਨੂੰ ਮੋਢਿਆਂ ’ਤੇ ਚੁੱਕੇ ਸ਼ਮਸ਼ਾਨ ਤੱਕ ਲੈ ਗਿਆ। ਇਸ ਦੀ ਇਕ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ’ਚ ਉਸ ਦਾ ਪਿਤਾ ਆਪਣੀ 11 ਸਾਲਾ ਦੀ ਬੱਚੀ ਦੀ ਮਿ੍ਰਤਕ ਦੇਹ ਨੂੰ ਮੋਢਿਆਂ ’ਤੇ ਚੁੱਕ ਕੇ ਸ਼ਮਸ਼ਾਨ ਘਾਟ ਤੱਕ ਅੰਤਿਮ ਸੰਸਕਾਰ ਲਈ ਲੈ ਕੇ ਜਾਂਦਾ ਵਿਖਾਈ ਦੇ ਰਿਹਾ ਹੈ। 

ਇਹ ਵੀ ਪੜ੍ਹੋ:  ਪਤਨੀ ਦੇ ਨਾਜਾਇਜ਼ ਸੰਬੰਧਾਂ ਨੇ ਤਬਾਹ ਕੀਤੀਆਂ ਘਰ ਦੀਆਂ ਖ਼ੁਸ਼ੀਆਂ, ਦੁਖੀ ਹੋਏ ਪਤੀ ਨੇ ਕੀਤੀ ਖ਼ੁਦਕੁਸ਼ੀ


ਮਿਲੀ ਜਾਣਕਾਰੀ ਮੁਤਾਬਕ ਇਹ ਪਰਿਵਾਰ ਉੜੀਸਾ ਦਾ ਰਹਿਣ ਵਾਲਾ ਹੈ ਪਰ ਦਿਲੀਪ ਕੁਮਾਰ ਨਾਂ ਦਾ ਇਹ ਸ਼ਖ਼ਸ ਆਪਣੇ ਪਰਿਵਾਰ ਜਿਸ ’ਚ ਦੋ ਧੀਆਂ ਅਤੇ ਇਕ ਬੇਟਾ ਹੈ, ਉਨ੍ਹਾਂ ਨਾਲ ਜਲੰਧਰ ਦੇ ਰਾਮਨਗਰ ’ਚ ਰਹਿ ਰਿਹਾ ਹੈ। ਕੁਝ ਸਮਾਂ ਪਹਿਲਾਂ ਹੀ ਉਸ ਦੀ ਇਕ ਧੀ ਅਚਾਨਕ ਬੀਮਾਰ ਹੋ ਗਈ ਸੀ। ਬੀਮਾਰ ਧੀ ਸੋਨੂੰ ਨੂੰ ਮੌਕੇ ’ਤੇ ਅੰਮ੍ਰਿਤਸਰ ਦੇ ਇਕ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ।

ਇਹ ਵੀ ਪੜ੍ਹੋ: 'ਵੀਕੈਂਡ ਲਾਕਡਾਊਨ' ਦੌਰਾਨ ਤਸਵੀਰਾਂ 'ਚ ਵੇਖੋ ਜਲੰਧਰ ਜ਼ਿਲ੍ਹੇ ਦਾ ਹਾਲ, ਜਾਣੋ ਕੀ ਹੈ ਖੁੱਲ੍ਹਾ ਤੇ ਕੀ ਹੈ ਬੰਦ

ਕੋਰੋਨਾ ਦੇ ਇਲਾਜ ਦੌਰਾਨ ਹੀ ਉਸ ਦੀ ਧੀ ਦੀ ਮੌਤ ਹੋ ਗਈ। ਧੀ ਦੀ ਮੌਤ ਦੇ ਬਾਅਦ ਪਿਤਾ ਆਪਣੀ ਦੀ ਲਾਸ਼ ਨੂੰ ਘਰ ਲੈ ਕੇ ਆਇਆ ਅਤੇ ਜਦੋਂ ਉਸ ਦੇ ਅੰਤਿਮ ਸੰਸਕਾਰ ਕਰਨ ਲਈ ਤਿਆਰੀਆਂ ਸ਼ੁਰੂ ਕੀਤੀਆਂ ਤਾਂ ਇਲਾਕੇ ਦੇ ਲੋਕਾਂ ਨੇ ਅੰਤਿਮ ਸੰਸਕਾਰ ’ਚ ਧੀ ਨੂੰ ਮੋਢਾ ਤੱਕ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਬਾਅਦ ਮਜਬੂਰ ਹੋਏ ਦਿਲੀਪ ਕੁਮਾਰ ਨੂੰ ਆਪਣੀ ਧੀ ਨੂੰ ਮੋਢਿਆਂ ’ਤੇ ਚੁੱਕੇ ਕੇ ਖ਼ੁਦ ਹੀ ਸ਼ਮਸ਼ਾਨਘਾਟ ਤੱਕ ਲੈ ਕੇ ਜਾਣਾ ਪਿਆ।

ਮੋਢਿਆਂ ’ਤੇ ਧੀ ਦੀ ਲਾਸ਼ ਚੁੱਕੀ ਜਾਂਦੇ ਪਿਓ ਦੀ ਸਾਹਮਣੇ ਆਈ ਇਹ ਦਰਦਨਾਕ ਤਸਵੀਰ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੋਰੋਨਾ ਕਾਰਨ ਲੋਕਾਂ ਦੇ ਦਿਲਾਂ ’ਚੋਂ ਇਨਸਾਨੀਅਤ ਤੱਕ ਵੀ ਖ਼ਤਮ ਹੁੰਦੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਆਈ. ਆਈ. ਟੀ. ਰੋਪੜ ਨੇ ਅੰਤਿਮ ਸੰਸਕਾਰ ਦੀ ਨਵੀਂ ਤਕਨੀਕ ਕੀਤੀ ਇਜ਼ਾਦ, ਲੱਕੜ ਵੀ ਲੱਗਦੀ ਹੈ ਘੱਟ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

shivani attri

This news is Content Editor shivani attri