ਜਲੰਧਰ: ਸਰਜੀਕਲ ਕੰਪਲੈਕਸ ''ਚੋਂ ਮਿਲੀ ਸੀ ਸੜੀ ਹੋਈ ਲੜਕੀ ਦੀ ਲਾਸ਼, ਹੋਈ ਪਛਾਣ

12/07/2017 6:49:22 PM

ਜਲੰਧਰ(ਪ੍ਰੀਤ)— ਬੁੱਧਵਾਰ ਨੂੰ ਸਰਜੀਕਲ ਕੰਪਲੈਕਸ 'ਚ ਬੁਰੀ ਤਰ੍ਹਾਂ ਸੜੀ ਹੋਈ ਮਿਲੀ ਲੜਕੀ ਦੀ ਲਾਸ਼ ਦੀ ਪਛਾਣ ਹੋ ਗਈ ਹੈ। ਲੜਕੀ ਦਾ ਨਾਂ ਕਵਿਤਾ ਦੱਸਿਆ ਜਾ ਰਿਹਾ ਹੈ ਜੋਕਿ ਦੀਪ ਨਗਰ ਦੀ ਰਹਿਣ ਵਾਲੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਤਕਾ ਦੀ ਚੱਪਲ ਤੋਂ ਉਸ ਦੀ ਮਾਂ ਨੇ ਲਾਸ਼ ਦੀ ਪਛਾਣ ਕੀਤੀ ਹੈ। ਕਵਿਤਾ ਦੀ ਮਾਂ ਦਾ ਕਹਿਣਾ ਹੈ ਕਿ ਉਹ 2 ਦਿਨਾਂ ਤੋਂ ਘਰੋਂ ਲਾਪਤਾ ਸੀ। 

ਤੁਹਾਨੂੰ ਦੱਸ ਦਈਏ 6 ਦਸੰਬਰ ਨੂੰ ਥਾਣਾ ਬਸਤੀ ਬਾਵਾ ਖੇਲ ਦੇ ਅਧੀਨ ਪੈਂਦੇ ਸਪੋਰਟਸ ਐਂਡ ਸਰਜੀਕਲ ਕੰਪਲੈਕਸ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਸੀ। ਇਥੇ ਅਣਪਛਾਤੇ ਲੋਕਾਂ ਨੇ ਲੜਕੀ ਦੀ ਹੱਤਿਆ ਕਰਕੇ ਉਸ ਨੂੰ ਬੁਰੀ ਤਰ੍ਹਾਂ ਸਾੜ ਕੇ ਲਾਸ਼ ਨੂੰ ਪਾਰਕ 'ਚ ਸੁੱਟ ਦਿੱਤਾ ਸੀ। ਵਾਰਦਾਤ ਦਾ ਖੁਲਾਸਾ ਬੁੱਧਵਾਰ ਸਵੇਰੇ ਕਰੀਬ 8:30 ਵਜੇ ਉਸ ਸਮੇਂ ਹੋਇਆ ਜਦੋਂ ਇਕ ਪ੍ਰਵਾਸੀ ਵਿਅਕਤੀ ਇਥੇ ਸੈਰ ਕਰਨ ਲਈ ਪਹੁੰਚਿਆ।

ਇਸ ਤੋਂ ਬਾਅਦ ਉਸ ਨੇ ਬੁਰੀ ਤਰ੍ਹਾਂ ਸੜੀ ਹੋਈ ਲੜਕੀ ਦੀ ਲਾਸ਼ ਨੂੰ ਦੇਖ ਕੇ ਰੌਲਾ ਪਾਇਆ ਅਤੇ ਤੁਰੰਤ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨਹਾ, ਏ. ਡੀ. ਸੀ. ਪੀ. ਸੂਡਰ ਵਿਜੀ, ਥਾਣਾ ਬਸਤੀ ਬਾਵਾ ਖੇਲ ਦੇ ਐੱਸ. ਐੱਸ. ਓ. ਸੁਖਵਿੰਦਰ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਸੀ।