ਜਵਾਨ ਧੀ ਨੂੰ ਅਜਿਹੀ ਹਾਲਤ ''ਚ ਕਾਰ ''ਚ ਦੇਖ ਹੈਰਾਨ ਰਹਿ ਗਿਆ ਪਰਿਵਾਰ, ਜਦੋਂ ਸੱਚਾਈ ਖੁੱਲ੍ਹੀ ਤਾਂ ਪੈਰਾਂ ਹੇਠੋਂ ਖਿਸਕ
09/24/2016 7:07:02 PM
ਜਲਾਲਾਬਾਦ(ਸੇਤੀਆ, ਨਿਖੰਜ) : ਸ਼ਨੀਵਾਰ ਸ਼ਾਮ ਸਥਾਨਕ ਸਰਕਾਰੀ ਹਸਪਤਾਲ ਵਿਚ ਮਹੌਲ ਉਸ ਸਮੇਂ ਗਮਗੀਨ ਹੋ ਗਿਆ ਜਦੋਂ ਇਕ ਸਵਿਫਟ ਗੱਡੀ ''ਚ ਇਕ ਨੌਜਵਾਨ ਲੜਕੀ ਦੀ ਲਾਸ਼ ਛੱਡ ਕੇ ਇਕ ਫਾਰਮਾਸਿਸਟ ਅਚਾਨਕ ਫਰਾਰ ਹੋ ਗਿਆ। ਲੜਕੀ ਦੀ ਮਾਂ ਸੁਮਿੱਤਰਾ ਬਾਈ ਨੇ ਦੱਸਿਆ ਕਿ ਉਸਦੀ ਬੇਟੀ ਪਰਮਜੀਤ ਕੌਰ ਸਥਾਨਕ ਸਰਕਾਰੀ ਹਸਪਤਾਲ ''ਚ ਤਾਇਨਾਤ ਫਾਰਮਾਸਿਸਟ ਸੋਮ ਨਾਥ ਦੇ ਘਰ ਕੰਮ ਕਰਦੀ ਹੈ। ਪਿਛਲੇ ਢਾਈ ਸਾਲ ਤੋਂ ਲੜਕੀ ਘਰ ਵਿਚ ਕੰਮ ਕਰ ਰਹੀ ਸੀ ਪਰ ਸ਼ਨੀਵਾਰ ਬਾਅਦ ਦੁਪਹਿਰ ਸੋਮ ਨਾਥ ਉਨ੍ਹਾਂ ਦੇ ਘਰ ਆਇਆ ਅਤੇ ਉਨ੍ਹਾਂ ਦੀ ਲੜਕੀ ਦੀ ਤਬੀਅਤ ਖਰਾਬ ਕਹਿ ਉਨ੍ਹਾਂ ਨੂੰ ਨਾਲ ਚੱਲਣ ਲਈ ਕਿਹਾ ਜਦੋਂ ਉਹ ਉਸ ਦੇ ਨਾਲ ਘਰ ਗਏ ਤਾਂ ਉਸਨੇ ਲੜਕੀ ਨੂੰ ਕਾਰ ਵਿਚ ਲਿਟਾਇਆ ਅਤੇ ਹਸਪਤਾਲ ਲੈ ਗਿਆ। ਉਥੇ ਜਾ ਕੇ ਪਤਾ ਲੱਗਿਆ ਕਿ ਲੜਕੀ ਤਾਂ ਮਰ ਚੁੱਕੀ ਹੈ। ਜਿਸ ਕਾਰਨ ਅਚਾਨਕ ਸੋਮ ਨਾਥ ਮੌਕੇ ਤੋਂ ਫਰਾਰ ਹੋ ਗਿਆ।
ਲੜਕੀ ਦੇ ਭਰਾ ਨੇ ਦੋਸ਼ ਲਗਾਇਆ ਕਿ ਲੜਕੀ ਦੀ ਮੌਤ ਵਿਚ ਸੋਮ ਨਾਥ ਦਾ ਹੱਥ ਹੋ ਸਕਦਾ ਹੈ ਕਿਉਂਕਿ ਉਸਨੇ ਉਨ੍ਹਾਂ ਨੂੰ ਪਹਿਲਾਂ ਉਸਦੀ ਤਬੀਅਤ ਖਰਾਬ ਹੋਣ ਬਾਰੇ ਬਿਲਕੁਲ ਵੀ ਨਹੀਂ ਦੱਸਿਆ ਅਤੇ ਜਦੋਂ ਉਹ ਲੜਕੀ ਦੇ ਕੋਲ ਪਹੁੰਚੇ ਤਾਂ ਉਹ ਮਰ ਚੁੱਕੀ ਸੀ। ਉਨ੍ਹਾਂ ਸੋਮਨਾਥ ਨੂੰ ਕਾਬੂ ਕਰਕੇ ਸੱਚਾਈ ਦਾ ਪਤਾ ਲਗਾਉਣ ਦੀ ਪੁਲਸ ਤੋਂ ਗੁਹਾਰ ਲਗਾਈ ਹੈ। ਉਧਰ ਜਦੋਂ ਥਾਣਾ ਸਿਟੀ ਮੁਖੀ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਕਾਰਵਾਈ ਅਮਲ ''ਚ ਲਿਆ ਰਹੇ ਹਨ।