26 ਸਾਲਾ ਕੁੜੀ ਨੇ 5 ਸੈਕਿੰਡ ’ਚ A to Z ਤੱਕ ਟਾਈਪ ਕਰ ਇੰਡੀਆ ਬੁੱਕ ਆਫ ਰਿਕਾਰਡਸ ’ਚ ਦਰਜ ਕਰਵਾਇਆ ਨਾਂ

01/10/2022 1:47:25 PM

ਧਨੌਲਾ (ਰਾਈਆਂ) - ਸਥਾਨਕ ਸ਼ਹਿਰ ਦੀ ਇਕ ਧੀ ਨੇ ਆਪਣੀ ਕਾਬਲੀਅਤ ਦੇ ਦਮ ’ਤੇ ਆਪਣੇ ਬਰਨਾਲਾ ਜ਼ਿਲ੍ਹੇ ਦਾ ਨਾਂ ਪੂਰੇ ਭਾਰਤ ਵਿਚ ਰੋਸ਼ਨ ਕਰ ਦਿਖਾਇਆ ਹੈ। 26 ਵਰ੍ਹਿਆਂ ਦੀ ਸ਼ਿਲਪਾ ਰਾਣੀ ਨੇ ਆਪਣੀਆਂ ਉਂਗਲਾ ਦੀ ਕਰਾਮਾਤ ਦਿਖਾਉਂਦਿਆਂ ਹੋਇਆਂ ਇੰਡੀਆ ਬੁੱਕ ਆਫ ਰਿਕਾਰਡਸ ’ਚ ਦਰਜ ਕਰਵਾਇਆ ਗਿਆ ਹੈ। ਸ਼ਿਲਪਾ ਰਾਣੀ ਨੇ ਸਿਰਫ਼ 5 ਸੈਕਿੰਡ ਵਿਚ ਆਪਣੇ ਟੱਚ ਸਕਰੀਨ ਮੋਬਾਈਲ ਫੋਨ ਉਪਰ ਅੰਗਰੇਜ਼ੀ ਦੇ ਏ ਤੋਂ ਜੈਡ ਤੱਕ ਦੇ ਅੱਖਰ ਦਸੰਬਰ 2021 ਵਿਚ ਲਿਖੇ ਗਏ ਸਨ। ਇਸ ਤੋਂ ਬਾਅਦ ਸ਼ਿਲਪਾ ਰਾਣੀ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡਸ ’ਚ ਦਰਜ ਕੀਤਾ ਗਿਆ ਹੈ। 

ਪੜ੍ਹੋ ਇਹ ਵੀ ਖ਼ਬਰ - ਪਤੰਗ ਲੁੱਟਦੇ ਸਮੇਂ ਵਾਪਰੀ ਅਣਹੋਣੀ ਨੇ ਘਰ ’ਚ ਪੁਆਏ ਵੈਣ, 11 ਸਾਲਾ ਬੱਚੇ ਦੀ ਪਾਣੀ ’ਚ ਡੁੱਬਣ ਨਾਲ ਮੌਤ

ਮਿਲੀ ਜਾਣਕਾਰੀ ਅਨੁਸਾਰ ਬੀ.ਟੈਕ ਦੀ ਪੜ੍ਹਾਈ ਪਾਸ ਕਰਨ ਵਾਲੀ ਸ਼ਿਲਪਾ ਰਾਣੀ ਪ੍ਰਧਾਨ ਮੰਤਰੀ ਸਕਿਲਡ ਯੋਜਨਾ ਰਾਹੀਂ ਚਲਾਏ ਜਾ ਰਹੇ ਸੈਂਟਰ ’ਚੋਂ ਖਾਣਾ ਬਣਾਉਣ ਵਿਚ ਵਧੀਆਂ ਮੁਹਾਰਤ ਹਾਸਿਲ ਕੀਤੀ ਹੋਈ ਹੈ। ਉਸ ਵਲੋਂ ਹੋਰਨਾਂ ਲੜਕੀਆਂ ਨੂੰ ਵੀ ਖਾਣਾ ਬਣਾਉਣ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਸ਼ਿਲਪਾ ਰਾਣੀ ਨੇ ਦੱਸਿਆ ਕਿ ਉਹ ਸੁਰੂ ਤੋਂ ਹੀ ਕੁਝ ਵੱਖਰਾ ਕਰਨ ਦੀ ਇੱਛਾ ਸ਼ਕਤੀ ਰੱਖਦੀ ਸੀ ਉਸ ਨੇ ਸਮੇਂ ਦੀ ਰਫ਼ਤਾਰ ਦੀ ਨਜ਼ਮ ਨੂੰ ਪਹਿਚਾਣਿਆ ਇਸ ਬਲਬੂਤੇ ’ਤੇ ਉਸਨੇ ਮੁਕਾਬਲੇ ਵਿਚ ਭਾਗ ਲੈਣ ਅਭਿਆਸ ਜਾਰੀ ਰੱਖਿਆ ਤੇ ਪ੍ਰਾਪਤੀ ਹਾਸਲ ਕੀਤੀ।

ਪੜ੍ਹੋ ਇਹ ਵੀ ਖ਼ਬਰ - ਪਟਿਆਲਾ ’ਚ ਵੱਡੀ ਵਾਰਦਾਤ: ਮਾਮੂਲੀ ਤਕਰਾਰਬਾਜ਼ੀ ਤੋਂ ਬਾਅਦ ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਕਤਲ

ਉਸਨੇ ਦੱਸਿਆ ਕਿ ਉਹ ਹੋਰ ਉੱਚਾਈਆਂ ਛੂਹਣ ਦੀ ਚਾਹਤ ਰੱਖਦੀ ਹੈ। ਹੋਰ ਅਭਿਆਸ ਠੋਸ ਤੇ ਦਿੜ੍ਹ ਇਰਾਦੇ ਨਾਲ ਕਾਮਯਾਬੀ ਹਾਸਲ ਕਰਨ ਲਈ ਏਸ਼ੀਆ ਬੁੱਕ ਆਫ ਰਿਕਾਰਡਸ ’ਚ ਦਰਜ ਕਰਵਾਉਣ ਲਈ ਹਮੇਸ਼ਾ ਤਤਪਰ ਰਹੇਗੀ। ਸ਼ਿਲਪਾ ਰਾਣੀ ਦੱਸਦੀ ਹੈ ਕਿ ਕੜੀਆਂ ਨੂੰ ਅਜੌਕੇ ਦੌਰ ’ਚ ਸਮੇਂ ਦਾ ਹਾਣੀ ਬਣਾਉਣ ਲਈ ਹਮੇਸ਼ਾ ਅੱਗੇ ਵਧਣ ਮੌਕੇ ਦੇਣੇ ਚਾਹੀਦੇ ਹਨ, ਕਿਉਂਕਿ ਹਰੇਕ ਕੁੜੀ ਆਪਣੀ ਦ੍ਰਿੜ ਇੱਛਾ ਸ਼ਕਤੀ ਨਾਲ ਕੁਝ ਨਵਾਂ ਕਰਨ ਦੀ ਚਾਹਤ ਆਪਣੇ ਦਿਲ ’ਚ ਸਮਾਈ ਰੱਖਦੀ ਹੈ, ਜਿਸ ਨੂੰ ਨਿਖਾਰਨ ਲਈ ਹਮੇਸ਼ਾ ਮਾਤਾ ਪਿਤਾ ਦੇ ਸਹਿਯੋਗ ਦੀ ਲੋੜ ਹੁੰਦੀ ਹੈ।

ਪੜ੍ਹੋ ਇਹ ਵੀ ਖ਼ਬਰ - ਲੁਧਿਆਣਾ ’ਚ ਵਾਰਦਾਤ: ਘਰ ਦੇ ਗੁਜ਼ਾਰੇ ਲਈ ਨੌਕਰੀ ਕਰਨਾ ਚਾਹੁੰਦੀ ਸੀ ਪਤਨੀ, ਪਤੀ ਨੇ ਗਲ ਘੁੱਟ ਕੀਤਾ ਕਤਲ

ਇਸ ਦੌਰਾਨ ਸ਼ਿਲਪਾ ਰਾਣੀ ਦੇ ਪਿਤਾ ਗੋਪਾਲ ਅਤੇ ਮਾਤਾ ਮੁਨੀਸ਼ਾ ਨੇ ਆਪਣੀ ਧੀ ਦੀ ਪ੍ਰਾਪਤੀ ਦਾ ਇਜਹਾਰ ਕਰਦਿਆਂ ਕਿਹਾ ਕਿ ਸ਼ਿਲਪਾ ਰਾਣੀ ਨੇ ਆਪਣੇ ਮਿੱਥੇ ਹੋਏ ਟੀਚੇ ਨੂੰ ਸਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਧੀ ਦੀ ਹਰ ਪ੍ਰਾਪਤੀ ’ਚ ਬਣਦਾ ਸਹਿਯੋਗ ਦੇ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਵਿਆਹ ਕਰਵਾ ਕੈਨੇਡਾ ਗਏ ਜਲੰਧਰ ਦੇ ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ, ਦੁਖਦ ਖ਼ਬਰ ਨੇ ਘਰ ’ਚ ਪੁਆਏ ਵੈਣ

 

rajwinder kaur

This news is Content Editor rajwinder kaur