ਛੇੜਛਾੜ ਤੋਂ ਪਰੇਸ਼ਾਨ ਕੁੜੀ ਵਲੋਂ ਨਿਗਲਿਆ ਜ਼ਹਿਰ

04/09/2018 4:59:37 PM

ਰਾਜਪੁਰਾ (ਚਾਵਲਾ) : ਥਾਣਾ ਖੇੜੀ ਗੰਡਿਆ ਦੀ ਹੱਦ ਵਿਚ ਪੈਂਦੇ ਪਿੰਡ ਸੁਹਰੋਂ ਦੀ ਇਕ 21 ਸਾਲਾ ਲੜਕੀ ਵਲੋਂ ਪਿੰਡ ਦੇ ਇਕ ਮੁੰਡੇ ਵਲੋਂ ਤੰਗ ਪ੍ਰੇਸ਼ਾਨ ਕਰਨ ਅਤੇ ਨਿੱਜੀ ਜ਼ਿੰਦਗੀ ਵਿਚ ਦਖਲ ਦੇਣ ਕਰਕੇ ਜ਼ਹਿਰ ਖਾ ਲਿਆ ਗਿਆ ਜਿਸ ਨੂੰ ਗੰਭੀਰ ਹਾਲਤ ਵਿਚ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਸੁਹਰੋਂ ਦਾ ਰਹਿਣ ਵਾਲਾ ਪਰਵਿੰਦਰ ਸਿੰਘ ਪੁੱਤਰ ਸੁੰਦਰ ਸਿੰਘ ਪੀੜਤ ਲੜਕੀ ਦਾ ਕਾਫੀ ਸਮੇਂ ਤੋਂ ਪਿੱਛਾ ਕਰਦਾ ਆ ਰਿਹਾ ਸੀ। ਇਥੋਂ ਤੱਕ ਕਿ ਪੀੜਤ ਲੜਕੀ ਦਾ ਰਿਸ਼ਤਾ ਹੋਣ ਵਾਲੇ ਦਿਨ ਵੀ ਮੁੰਡੇ ਵਾਲਿਆਂ ਨੂੰ ਗਲਤ ਜਾਣਕਾਰੀ ਦੇ ਕੇ ਪਰਵਿੰਦਰ ਨੇ ਰਿਸ਼ਤਾ ਤੁੜਵਾ ਦਿੱਤਾ। ਦੋਸ਼ੀ ਦੀ ਇਸ ਹਰਕਤ ਤੋਂ ਤੰਗ ਆ ਕੇ ਉਕਤ ਲੜਕੀ ਨੇ ਘਰ ਵਿਚ ਪਈ ਮੱਛਰ ਮਾਰਨ ਵਾਲਾ ਜ਼ਹਿਰੀਲੀ ਦਵਾਈ ਪੀ ਲਈ। ਸ਼ਿਕਾਇਤ ਦੇ ਆਧਾਰ 'ਤੇ ਖੇੜੀ ਗੰਡਿਆ ਪੁਲਸ ਨੇ ਉਕਤ ਲੜਕੇ ਖਿਲਾਫ ਆਈ. ਪੀ. ਸੀ. ਦੀ ਧਾਰਾ 356 ਡੀ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।