ਲੜਕੀ ਨੇ ਕਰਵਾਇਆ ਦੂਜੀ ਜਾਤ ''ਚ ਵਿਆਹ, ਫਿਰ ਹੋਇਆ ਇਹ...(ਵੀਡੀਓ)

07/21/2018 9:28:50 AM

ਗੁਰਦਾਸਪੁਰ(ਬਿਊਰੋ)— ਅੰਤਰਜਾਤੀ ਵਿਆਹ ਨੂੰ ਲੈ ਕੇ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਕ ਅਜਿਹੀ ਘਟਨਾ ਵਾਪਰੀ ਹੈ ਕਾਦੀਆਂ ਦੇ ਪਿੰਡ ਮਸਾਣੀਆਂ ਵਿਖੇ। ਇਥੇ ਇਕ ਲੜਕੀ ਵਲੋਂ ਦੂਜੀ ਜਾਤ ਦੇ ਲੜਕੇ ਨਾਲ ਵਿਆਹ ਕਰਵਾਉਣ ਤੋਂ ਖਫਾ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਲੜਕੇ ਦੇ ਘਰ ਵਿਚ ਜਾ ਕੇ ਤੋੜ-ਭੰਨ ਕੀਤੀ। ਲੜਕੀ ਅਤੇ ਲੜਕੇ ਨੇ ਪਰਿਵਾਰ ਦੇ ਮੈਂਬਰਾਂ ਨਾਲ ਕੁੱਟਮਾਰ ਕਰਨ ਦਾ ਇਲਜ਼ਾਮ ਵੀ ਲਗਾਇਆ ਹੈ। ਪੀੜਤਾ ਵਲੋਂ ਹੁਣ ਇਨਸਾਫ ਅਤੇ ਜਾਨ ਦੀ ਰੱਖਿਆ ਲਈ ਪੁਲਸ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਜਾ ਰਹੀ ਹੈ।
ਪੁਲਸ ਨੇ ਪੀੜਤ ਲੜਕੀ ਅਤੇ ਲੜਕੇ ਦੇ ਬਿਆਨਾਂ ਦੇ ਆਧਾਰ 'ਤੇ ਲੜਕੀ ਦੇ ਭਰਾ ਅਤੇ ਚਾਚੇ ਤੋਂ ਇਲਾਵਾ 2 ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਪੀੜਤ ਲੜਕੀ ਅਤੇ ਲੜਕੇ ਨੇ ਕੋਰਟ ਮੈਰਿਜ ਤੋਂ ਇਲਾਵਾ ਬਕਾਇਦਾ ਗੁਰਦੁਆਰਾ ਸਾਹਿਬ ਵਿਚ ਪੂਰੇ ਧਾਰਮਿਕ ਰੀਤੀ-ਰਿਵਾਜ਼ਾਂ ਨਾਲ 25 ਮਾਰਚ 2018 ਨੂੰ ਵਿਆਹ ਕਰਵਾਇਆ ਸੀ। ਲੜਕੀ ਦੇ ਪਰਿਵਾਰ ਵਾਲੇ ਇਸ ਵਿਆਹ ਤੋਂ ਨਾਖੁਸ਼ ਸਨ, ਜਿਸ ਕਾਰਨ ਉਨ੍ਹਾਂ ਵਲੋਂ ਇਹ ਵਾਰਦਾਤ ਕੀਤੀ ਗਈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।