ਤਾਏ ਘਰ ਗਈ 9 ਸਾਲਾ ਲੜਕੀ ਦਾ ਕਤਲ, ਲਾਸ਼ ਦੇਖ ਮਾਂ ਦੀਆਂ ਨਿਕਲੀਆਂ ਚੀਕਾਂ

11/06/2017 6:15:04 PM

ਭਿੰਡੀਸੈਦਾਂ (ਗੁਰਜੰਟ ਸਿੰਘ) : ਕਸਬਾ ਭਿੰਡੀਸੈਦਾਂ ਵਿਖੇ 1 ਵਜੇ ਦੇ ਕਰੀਬ ਘਰੋਂ ਦੁੱਧ ਲੈਣ ਗਈ 9 ਸਾਲਾ ਲੜਕੀ ਦਾ ਦਾਤਰ ਨਾਲ ਵੱਢ ਕੇ ਕਤਲ ਕਰ ਦਿੱਤਾ ਗਿਆ। ਲੜਕੀ ਦੀ ਮਾਤਾ ਬੀਰੋ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੀ ਲੜਕੀ ਪੰਮੀ ਕੌਰ ਘਰੋਂ ਦੁੱਧ ਲੈਣ ਗਈ ਸੀ ਅਤੇ ਕਾਫੀ ਦੇਰ ਤੱਕ ਜਦੋਂ ਉਹ ਘਰ ਵਾਪਿਸ ਨਾ ਆਈ ਤਾਂ ਭਾਲ ਕਰਨ 'ਤੇ ਪਤਾ ਲੱਗਾ ਕਿ ਲੜਕੀ ਆਪਣੇ ਤਾਏ ਦੇ ਘਰ ਜਾਂਦੀ ਦੇਖੀ ਗਈ ਸੀ।
ਮ੍ਰਿਤਕ ਲੜਕੀ ਦੀ ਮਾਤਾ ਨੇ ਦੱਸਿਆ ਕਿ ਜਦੋਂ ਉਹ ਲੜਕੀ ਦੀ ਭਾਲ ਵਿਚ ਤਾਏ ਦੇ ਘਰ ਗਈ ਤਾਂ ਗੇਟ ਬੰਦ ਸੀ ਜਦੋਂ ਉਨ੍ਹਾਂ ਨੇ ਕੰਧ ਰਾਹੀਂ ਘਰ ਦੇ ਅੰਦਰ ਦੇਖਿਆ ਤਾਂ ਪੰਮੀ ਖੂਨ ਨਾਲ ਲਥਪਥ ਹੋ ਕੇ ਜ਼ਮੀਨ 'ਤੇ ਡਿੱਗੀ ਪਈ ਸੀ। ਧੀ ਨੂੰ ਦੇਖਦੇ ਹੀ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਤਾਏ ਦੇ ਲੜਕਾ ਗੋਪੀ ਸਿੰਘ ਘਰੋਂ ਨਿਕਲਿਆ ਅਤੇ ਭੱਜ ਗਿਆ।
ਵਾਰਦਾਤ ਦੀ ਸੂਚਨਾ ਮਿਲਦੇ ਹੀ ਐੱਸ. ਐੱਚ. ਓ. ਝਿਰਮਲ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਘਰ ਦੇ ਅੰਦਰੋਂ ਵਾਰਦਾਤ ਲਈ ਵਰਤਿਆ ਗਿਆ ਦਾਤਰ ਵੀ ਇਸਤੇਮਾਲ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਵਾਰਦਾਤ ਦਾ ਸੱਚ ਸਾਹਮਣੇ ਆ ਸਕੇਗਾ।