ਵਿਆਹੀ ਧੀ ਨੂੰ ਘਰ ''ਚ ਛੱਡ ਕੇ ਫਰਾਰ ਹੋਏ ਸਹੁਰੇ, ਅਜਿਹੀ ਹਾਲਤ ''ਚ ਕੁੜੀ ਦੇਖ ਮਾਪਿਆਂ ਦਾ ਨਿਕਲਿਆ ਤ੍ਰਾਹ

Saturday, Aug 05, 2017 - 07:29 PM (IST)

ਮੰਡੀ ਘੁਬਾਇਆ (ਕੁਲਵੰਤ) : ਪਿੰਡ ਸਬਾਜਕਿਆਂ (ਪ੍ਰਭਾਤ ਸਿੰਘ ਹਿਠਾੜ) ਦੇ ਸੋਨਾ ਸਿੰਘ ਨੇ ਆਪਣÎੀ ਲੜਕੀ ਨੂੰ ਸਹੁਰੇ ਪਰਿਵਾਰ ਵੱਲੋਂ ਜ਼ਹਿਰੀਲੀ ਦਵਾਈ ਪਿਲਾਉਣ ਦਾ ਦੋਸ਼ ਲਗਾਇਆ ਹੈ, ਜਿਸ ਨਾਲ ਲੜਕੀ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਚੌਂਕੀ ਘੁਬਾਇਆ ਦੇ ਇੰਚਾਰਜ ਸਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਲੜਕੀ ਰਾਜ ਰਾਣੀ ਉਮਰ ਕਰੀਬ 21 ਸਾਲ ਦੇ ਪਿਤਾ ਸੋਨਾ ਸਿੰਘ ਪੁੱਤਰ ਮਿਲਖਾ ਸਿੰਘ ਦੇ ਦਿੱਤੇ ਗਏ ਬਿਆਨਾਂ ਮੁਤਾਬਕ ਦੱਸਿਆ ਕਿ ਉਨ੍ਹਾਂ ਦੀ ਲੜਕੀ 8-9 ਮਹੀਨਿਆਂ ਤੋਂ ਪਿੰਡ ਮੁਹੰਮਦੇ ਵਾਲਾ ਵਿਖੇ ਅਮਰਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਨਾਲ ਵਿਆਹੀ ਹੋਈ ਸੀ। ਜਿਨ੍ਹਾਂ ਨੇ ਲੜਕੀ ਨੂੰ ਬੀਤੇ ਦਿਨੀਂ ਜ਼ਹਿਰੀਲੀ ਦਵਾਈ ਪਿਲਾ ਅਤੇ ਬਾਅਦ ਲੜਕੀ ਨੂੰ ਉਨ੍ਹਾਂ ਦੇ ਘਰ ਸਬਾਜਕਿਆਂ ਛੱਡ ਕੇ ਚਲੇ ਗਏ।
ਉਨ੍ਹਾਂ ਦੱਸਿਆ ਕਿ ਜਦੋਂ ਉਹ ਕੰਮ ਤੋਂ ਘਰ ਆਏ ਤਾਂ ਲੜਕੀ ਮੰਜੇ ਤੇ ਬੇਹੋਸ਼ ਪਈ ਹੋਈ ਸੀ ਤੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ। ਜਿਸ ਤੋਂ ਬਾਅਦ ਉਹ ਤੁਰੰਤ ਲੜਕੀ ਨੂੰ ਕਾਰ ਹਸਪਤਾਲ ਲੈ ਗਏ ਪਰ ਰਸਤੇ ਵਿਚ ਉਸ ਦੀ ਮੌਤ ਹੋ ਗਈ। ਸਲਵਿੰਦਰ ਸਿੰਘ ਦੱਸਿਆ ਕਿ ਸੋਨਾ ਸਿੰਘ ਦੇ ਬਿਆਨਾ 'ਤੇ ਅਮਰਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ, ਕਸ਼ਮੀਰ ਸਿੰਘ ਪੁੱਤਰ ਜੱਗਾ ਸਿੰਘ, ਗੁੱਡੋ ਬਾਈ ਪਤਨੀ ਕਸ਼ਮੀਰ ਸਿੰਘ ਅਤੇ ਦੋ ਨਾਨਾਣਾ ਪ੍ਰਕਾਸ਼ ਕੌਰ ਤੇ ਵੀਨਾ ਰਾਣੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


Related News