ਗਿੱਲ ਚੌਂਕ ਫਲਾਈਓਵਰ ''ਤੇ ਪਹਿਲਾਂ ਹਲਕੇ ਵਾਹਨਾਂ ਨੂੰ ਮਿਲੇਗੀ ਐਂਟਰੀ

06/22/2018 3:21:38 PM

ਲੁਧਿਆਣਾ (ਹਿਤੇਸ਼) : ਲਗਭਗ ਸਵਾ ਮਹੀਨੇ ਤੋਂ ਬੰਦ ਪਏ ਗਿੱਲ ਚੌਕ ਫਲਾਈਓਵਰ ਨੂੰ ਟਰੈਫਿਕ ਲਈ ਖੋਲ੍ਹਣ ਬਾਰੇ ਐਲਾਨੀ ਗਈ ਡੈੱਡਲਾਈਨ ਇਕ ਦੇ ਬਾਅਦ ਇਕ ਕਰ ਕੇ ਪੈਂਡਿੰਗ ਹੋਣ ਦੌਰਾਨ ਫਿਲਹਾਲ ਹਲਕੇ ਵਾਹਨਾਂ ਨੂੰ ਐਂਟਰੀ ਮਿਲੇਗੀ, ਜੋ ਫੈਸਲਾ ਵੀਰਵਾਰ ਸ਼ਾਮ ਨੂੰ ਮੇਅਰ ਵਲੋਂ ਮੌਕੇ ਦਾ ਦੌਰਾ ਕਰਨ ਦੌਰਾਨ ਕੀਤਾ ਗਿਆ ਹੈ।
ਇਸ ਮਾਮਲੇ ਵਿਚ 13 ਮਈ ਰਾਤ ਨੂੰ ਪੁਲ ਦੇ ਹੇਠਾਂ ਸਥਿਤ ਰਿਟੇਨਿੰਗ ਵਾਲ ਡਿੱਗਣ ਦੇ ਬਾਅਦ ਉਪਰੀ ਹਿੱਸੇ ਤੋਂ ਟਰੈਫਿਕ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਸੀ ਜਦ ਇਕ ਦਿਨ ਬਾਅਦ ਰਿਪੇਅਰ ਦਾ ਕੰਮ ਸ਼ੁਰੂ ਕੀਤਾ ਗਿਆ ਤਾਂ ਕੰਪਨੀ ਨੇ ਦੋ ਤੋਂ ਤਿੰਨ ਹਫਤੇ ਦਾ ਸਮਾਂ ਲੱਗਣ ਦਾ ਦਾਅਵਾ ਕੀਤਾ ਸੀ ਪਰ ਆਏ ਦਿਨ ਕੋਈ ਨਵਾਂ ਬਹਾਨਾ ਬਣਾ ਕੇ ਇਸ ਡੈੱਡਲਾਈਨ ਨੂੰ ਪੈਂਡਿੰਗ ਕੀਤਾ ਜਾ ਰਿਹਾ ਹੈ ਅਤੇ ਹੁਣ ਸਵਾ ਮਹੀਨਾ ਬੀਤ ਚੁੱਕਿਆ ਹੈ। ਉਹ ਵੀ ਉਸ ਸਮੇਂ ਜਦ ਸਮਾਂ ਬਚਾਉਣ ਦੇ ਨਾਂ 'ਤੇ ਸਾਰੀ ਸਲੈਬ ਖੋਲ੍ਹ ਕੇ ਦੁਬਾਰਾ ਬਣਾਉਣ ਦੀ ਜਗ੍ਹਾ ਕੁਝ ਹਿੱਸਿਆਂ 'ਚ ਕੰਕਰੀਟ ਦੀ ਦੀਵਾਰ ਬਣਾ ਦਿੱਤੀ ਗਈ ਹੈ। 
ਇਸ ਲੇਟਲਤੀਫੀ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ, ਕਿਉਂਕਿ ਜੋ ਲੋਕ ਗਿੱਲ ਚੌਕ ਜਾਂ ਪ੍ਰਤਾਪ ਚੌਕ ਵਲੋਂ ਆਉਂਦੇ ਜਾਂਦੇ ਹਨ, ਉਨ੍ਹਾਂ ਨੂੰ ਲੰਮਾ ਸਮਾਂ ਟਰੈਫਿਕ ਜਾਮ 'ਚ ਫਸੇ ਰਹਿਣਾ ਪੈਂਦਾ ਹੈ, ਜਿਸਦੇ ਮੱਦੇਨਜ਼ਰ ਜੋ ਲੋਕ ਦੂਜੇ ਰਸਤੇ ਨੂੰ ਚੁਣ ਰਹੇ ਹਨ, ਉਨ੍ਹਾਂ ਨੂੰ ਲੰਮੀ ਦੂਰੀ ਤੈਅ ਕਰਨੀ ਪੈਂਦੀ ਹੈ। ਉਸ ਨੂੰ ਲੈ ਕੇ ਹੋ ਰਹੀ ਕਿਰਕਰੀ ਦਾ ਹਵਾਲਾ ਦਿੰਦੇ ਹੋਏ ਪ੍ਰਸ਼ਾਸਨ ਨੇ ਜਲਦ ਪੁਲ ਦੀ ਰਿਪੇਅਰ ਦਾ ਕੰਮ ਪੂਰਾ ਕਰਨ ਦਾ ਦਬਾਅ ਬਣਾਇਆ ਤਾਂ ਕੰਪਨੀ ਨੇ ਪਹਿਲਾਂ ਇਕ ਸਾਈਡ 'ਤੇ ਟਰੈਫਿਕ ਚਾਲੂ ਕਰਨ ਦਾ ਵਿਸ਼ਵਾਸ ਦਿਵਾਇਆ ਪਰ ਉਸ ਗੱਲ ਨੂੰ ਵੀ 10 ਦਿਨ ਬੀਤ ਚੁੱਕੇ ਹਨ।
ਇਸ ਦੌਰਾਨ ਵੀਰਵਾਰ ਸ਼ਾਮ ਨੂੰ ਮੇਅਰ ਅਚਾਨਕ ਪੁਲ 'ਤੇ ਪਹੁੰਚ ਗਏ। ਉਨ੍ਹਾਂ ਨੇ ਪੁਲ 'ਤੇ ਟਰੈਫਿਕ ਖੋਲ੍ਹਣ ਲਈ ਹੋ ਰਹੀ ਦੇਰੀ ਲਈ ਉਪਰਲੇ ਹਿੱਸੇ 'ਚ ਪਾਈ ਗਈ ਕੰਕਰੀਟ ਸੁੱਕਣ ਅਤੇ ਫਿਰ ਪੈਚ ਵਰਕ ਲਾਉਣ 'ਚ ਸਮਾਂ ਲੱਗਣ ਦਾ ਹਵਾਲਾ ਦਿੱਤਾ, ਜੋ ਕੰਮ ਪੂਰਾ ਹੋਣ ਦੇ ਬਾਅਦ ਵੀ ਫਿਲਹਾਲ ਹਲਕੇ ਵਾਹਨਾਂ ਨੂੰ ਐਂਟਰੀ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਸ ਦੇ ਲਈ ਸ਼ੁੱਕਰਵਾਰ ਸ਼ਾਮ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ। ਹਾਲਾਂਕਿ ਨਗਰ ਨਿਗਮ ਦੀ ਟੀਮ ਨੇ ਪੁਲ ਦੇ ਐਂਟਰੀ ਪੁਆਇੰਟਾਂ 'ਤੇ ਬਣਾਈ ਗਈ ਪੱਕੀ ਦੀਵਾਰਾਂ ਨੂੰ ਤੋੜ ਕੇ ਛੋਟੇ ਵਾਹਨਾਂ ਲਈ ਰਸਤਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।