ਗਿੱਕੀ ਕਤਲਕਾਂਡ : ਆਖਰ 4 ਸਾਲਾਂ ਬਾਅਦ ਅਕਾਲੀ ਨੇਤਾ ਦੇ ਭਤੀਜੇ ਨੂੰ ਮਿਲੀ ਸਜ਼ਾ

08/03/2015 3:47:17 PM

ਜਲੰਧਰ-ਸ਼ਹਿਰ ਦੇ ਹੋਟਲ ਸੇਖੋਂ ਗਰੈਂਡ ਦੇ ਮਾਲਕ ਰਾਜਬੀਰ ਸਿੰਘ ਸੇਖੋਂ ਦੇ ਬੇਟੇ ਗੁਰਕੀਰਤ ਸਿੰਘ ਸੇਖੋਂ ਉਰਫ ਗਿੱਕੀ ਨੂੰ ਗੋਲੀਆਂ ਮਾਰਨ ਵਾਲੇ ਅਕਾਲੀ ਨੇਤਾ ਦੇ ਭਤੀਜੇ ਪ੍ਰਿੰਸ ਮੱਕੜ ਨੂੰ ਆਖਰ 4 ਸਾਲਾਂ ਬਾਅਦ ਸਜ਼ਾ ਮਿਲ ਹੀ ਗਈ। ਗੁਰਦਾਸਪੁਰ ਜ਼ਿਲਾ ਸੈਸ਼ਨ ਜੱਜ ਨੇ ਸੋਮਵਾਰ ਨੂੰ ਪ੍ਰਿੰਸ ਮੱਕੜ ਸਮੇਤ ਗਿੱਕੀ ਦੇ ਕਤਲ ''ਚ ਨਾਮਜ਼ਦ ਜਸਦੀਪ ਜੱਸਾ, ਸੰਨੀ ਸਚਦੇਵਾ ਅਤੇ ਪ੍ਰਿੰਸ ਨਰੂਲਾ ਨੂੰ ਉਮਰ ਕੈਦ ਦੇ ਨਾਲ-ਨਾਲ 10,000 ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ।
ਅਦਾਲਤ ਵਲੋਂ ਇਸ ਕੇਸ ਦਾ ਫੈਸਲਾ 29 ਜੁਲਾਈ ਨੂੰ ਸੁਣਾਇਆ ਜਾਣਾ ਸੀ ਪਰ ਇਹ 3 ਅਗਸਤ ਤੱਕ ਟਾਲ ਦਿੱਤਾ ਗਿਆ। ਅਸਲ ''ਚ ਮੁਲਜ਼ਮ ਧਿਰ ਨੇ 27 ਜੁਲਾਈ ਨੂੰ ਇਕ ਅਰਜ਼ੀ ਦਾਇਰ ਕੀਤੀ ਸੀ, ਜਿਸ ''ਚ ਚਾਰਾਂ ਦੋਸ਼ੀਆਂ ਖਿਲਾਫ ਲੱਗੀ ਧਾਰਾ-302 ਦੀ ਥਾਂ 304 (ਗੈਰ ਇਰਾਦਤਨ ਕਤਲ) ਦੀ ਧਾਰਾ ਲਗਾਉਣ ਦੀ ਮੰਗ ਕੀਤੀ ਗਈ ਸੀ। ਇਸ ਦਾ ਪੀੜਤ ਧਿਰ ਨੇ ਵਿਰੋਧ ਕੀਤਾ ਸੀ ਅਤੇ ਅਖੀਰ ''ਚ ਅਦਾਲਤ ਨੇ ਦੋਸ਼ੀਆਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਸੁਣਾ ਦਿੱਤੀ।
ਜ਼ਿਕਰਯੋਗ ਹੈ ਕਿ 20 ਅਪ੍ਰੈਲ, 2011 ਦੀ ਦੇਰ ਰਾਤ ਮਾਡਲ ਟਾਊਨ ਦੀ ਬਾਬਾ ਰਸੋਈ ਦੇ ਬਾਹਰ ਗਿੱਕੀ ਸੇਖੋਂ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ। ਗਿੱਕੀ ਦੇ ਪਿਤਾ ਰਾਜਬੀਰ ਸਿੰਘ ਦੇ ਬਿਆਨਾਂ ''ਤੇ ਪੁਲਸ ਨੇ ਸਾਬਕਾ ਅਕਾਲੀ ਵਿਧਾਇਕ ਸਰਬਜੀਤ ਸਿੰਘ ਮੱਕੜ ਦੇ ਭਤੀਜੇ ਪ੍ਰਿੰਸ ਮੱਕੜ, ਵਕੀਲ ਅਮਰਦੀਪ ਸਿੰਘ, ਜਗਦੀਪ ਜੱਸੂ ਅਤੇ ਅਮਰੀਜਤ ਸਿੰਘ ਨਰੂਲਾ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਸੀ ਅਤੇ ਸੁਣਵਾਈ ਚੱਲ ਰਹੀ ਸੀ, ਜਿਸ ਦਾ ਸੋਮਵਾਰ ਨੂੰ ਅਦਾਲਤ ਨੇ ਫੈਸਲਾ ਸੁਣਾ ਦਿੱਤਾ।

Babita Marhas

This news is News Editor Babita Marhas