ਟ੍ਰੇਨ 'ਚ ਸਫਰ ਕਰਨ ਵਾਲੇ ਲੋਕ ਹੋ ਜਾਓ ਸਾਵਧਾਨ (ਵੀਡੀਓ)

07/10/2019 1:07:09 PM

ਗਿੱਦੜਬਾਹਾ (ਸੰਧਿਆ) : ਜੇਕਰ ਤੁਸੀਂ ਰੇਲ ਗੱਡੀ 'ਚ ਸਫਰ ਕਰਦੇ ਹੋ ਤਾਂ ਜ਼ਰਾ ਸਾਵਧਾਨ। ਜਿਸ ਬੋਤਲ ਬੰਦ ਪਾਣੀ ਨੂੰ ਤੁਸੀਂ ਸਾਫ ਸੁਥਰਾ ਅਤੇ ਸਿਹਤਮੰਦ ਸਮਝ ਕੇ ਪੀਂਦੇ ਹਨ, ਅਸਲ ਵਿਚ ਇਹ ਪਾਣੀ ਤੁਹਾਨੂੰ ਕਈ ਬਿਮਾਰੀਆਂ ਦਾ ਸ਼ਿਕਾਰ ਬਣਾ ਸਕਦਾ ਹੈ। ਜੀ ਹਾਂ, ਰੇਲਵੇ ਸਟੇਸ਼ਨਾਂ 'ਤੇ ਵੇਚਿਆ ਜਾਂਦਾ ਬੋਤਲ ਬੰਦ ਪਾਣੀ ਅਸਲ 'ਚ ਪੀਣ ਯੋਗ ਹੀ ਨਹੀਂ ਹੈ। ਮਿਨਰਲ ਵਾਟਰ ਦੇ ਨਾਂ 'ਤੇ ਵੇਚੇ ਜਾ ਰਹੇ ਇਸ ਗੰਦੇ ਪਾਣੀ ਨਾਲ ਕਈ ਲੋਕ ਬਹੁਤ ਪੈਸਾ ਕਮਾ ਰਹੇ ਹਨ, ਜਿਸ ਨਾਲ ਲੋਕਾਂ ਨੂੰ ਭਿਆਨਕ ਬਿਮਾਰੀਆਂ ਲੱਗ ਸਕਦੀਆਂ ਹਨ। ਇਕ ਰੇਲਵੇ ਸਟੇਸ਼ਨ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਨੌਜਵਾਨ ਮਿਨਰਲ ਵਾਟਰ ਦੇ ਨਾਂ 'ਤੇ ਟੈਂਕੀ ਦਾ ਪਾਣੀ ਲੋਕਾਂ ਬੋਤਲਾਂ 'ਚ ਭਰ ਕੇ ਬੋਤਲਾਂ ਨੂੰ ਸੀਲ ਲਗਾ ਕੇ ਵੇਚ ਰਿਹਾ ਹੈ। 

ਇਹ ਵੀਡੀਓ ਕਿੱਥੋਂ ਦੀ ਹੈ ਅਤੇ ਇਹ ਘਟਨਾ ਕਿਸ ਰੇਲਵੇ ਸਟੇਸ਼ਨ ਦੀ ਹੈ ਫਿਲਹਾਲ ਇਸ ਬਾਰੇ ਪਤਾ ਨਹੀਂ ਲੱਗ ਸਕਿਆ ਹੈ ਪਰ ਲੋਕਾਂ ਦੀ ਸਿਹਤ ਨਾਲ ਚਿੱਟੇ ਦਿਨ ਹੋ ਰਹੇ ਇਸ ਖਿਲਵਾੜ ਖਿਲਾਫ ਰੇਲਵੇ ਵਿਭਾਗ ਅਤੇ ਸਿਹਤ ਵਿਭਾਗ ਨੂੰ ਸਖਤ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ। 

rajwinder kaur

This news is Content Editor rajwinder kaur