ਅੰਤਰਰਾਸ਼ਟਰੀ ਸਰਹੱਦ ਨੇੜਿਓ 1 ਪਿਸਤੌਲ ਤੇ 14 ਜ਼ਿੰਦਾ ਰੌਂਦ ਬਰਾਮਦ

06/06/2018 2:26:49 PM

ਭਿੱਖੀਵਿੰਡ (ਭਾਟੀਆ,ਬਖਤਾਵਰ) ਜ਼ਿਲਾ ਪੁਲਸ ਮੁਖੀ ਤਰਨਤਾਰਨ ਨੇ ਸੂਚਨਾ ਦੇ ਅਧਾਰ 'ਤੇ ਡੀ. ਐੱਸ. ਪੀ ਭਿੱਖੀਵਿੰਡ ਸੁਲੱਖਣ ਸਿੰਘ ਮਾਨ ਨੇ ਬੀ. ਐੱਸ. ਐੱਫ ਨਾਲ ਸਾਂਝੀ ਕਾਰਵਾਈ ਕਰਦਿਆਂ ਪਿੰਡ ਰੱਤੋਕੇ ਦੇ ਸਾਹਮਣੇ ਭਾਰਤ-ਪਾਕਿ ਸਰਹੱਦ ਤੋਂ ਕੰਡਿਆਲੀ ਤਾਰ ਪਾਰ ਖੇਤਾਂ 'ਚੋਂ ਇਕ 9 ਐੱਮ.ਐੱਮ ਪਿਸਤੌਲ ਤੇ 14 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ।


ਇਸ ਸਬੰਧੀ ਜਾਣਕਾਰੀ ਦਿੰਦਿਆ ਡੀ. ਐੱਸ. ਪੀ ਸੁਲੱਖਣ ਸਿੰਘ ਮਾਨ ਨੇ ਦੱਸਿਆ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਖੇਤ ਝਾੜੀਆ ਨੂੰ ਅੱਗ ਲੱਗੀ ਹੋਈ ਹੈ ਤੇ ਉਸ 'ਚ ਇਕ ਪਿਸਤੌਲ ਪਿਆ ਹੈ। ਸੂਚਨਾ ਮਿਲਣ ਉਪਰੰਤ ਡੀ.ਐੱਸ.ਪੀ ਭਿੱਖੀਵਿੰਡ ਨੇ ਦੇਸ ਰਾਜ ਕਮਾਡੈਂਟ 77 ਬਟਾਲੀਅਨ ਬੀ. ਐੱਸ. ਐੱਫ ਫਿਰੋਜ਼ਪੁਰ ਨਾਲ ਸੰਪਰਕ ਕਰਕੇ ਗੁਰਵਿੰਦਰ ਸਿੰਘ ਡੀ. ਐੱਸ. ਪੀ, ਬੀ. ਐੱਸ. ਐੱਫ ਦੇ ਹੋਰ ਜਵਾਨਾਂ ਤੇ ਐੱਸ. ਐੱਚ. ਓ ਬਲਵਿੰਦਰ ਸਿੰਘ ਥਾਣਾ ਖੇਮਕਰਨ ਨੂੰ ਨਾਲ ਲੈ ਕੇ ਗੇਟ ਨੰਬਰ 67 ਦੀ ਜਾਂਚ ਕੀਤੀ ਤਾਂ ਉਥੋਂ ਇਕ ਪਿਸਤੌਲ 9 ਐੱਮ. ਐੈੱਮ ਤੇ 14 ਜ਼ਿੰਦਾ ਰੌਂਦ ਬਰਾਮਦ ਹੋਏ। ਇਸ ਸਬੰਧੀ ਥਾਣਾ ਖੇਮਕਰਨ 'ਚ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।