ਸੂਬਾ ਸਰਕਾਰ ਵਲੋਂ ਘੱਗਰ ਦਰਿਆ ਕਾਰਨ ਪ੍ਰਭਾਵਤ ਇਲਾਕੇ ਦੀ ਗਿਰਦਾਵਰੀ ਦੇ ਹੁਕਮ

07/19/2019 5:55:19 PM

ਸੰਗਰੂਰ, ਮੂਣਕ (ਬੇਦੀ, ਯਾਦਵਿੰਦਰ, ਸੈਣੀ) : ਪੰਜਾਬ ਦੇ ਸਿੰਚਾਈ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਜ਼ਿਲਾ ਸੰਗਰੂਰ ਅੰਦਰ ਘੱਗਰ ਦਰਿਆ ਵਿਚ ਪਏ ਪਾੜ ਵਾਲੀ ਜਗ੍ਹਾ ਦਾ ਦੌਰਾ ਕੀਤਾ ਤੇ ਪ੍ਰਸ਼ਾਸਨ ਨੂੰ ਵਿਸ਼ੇਸ਼ ਗਿਰਦਾਵਰੀ ਦੇ ਆਦੇਸ਼ ਦਿੱਤੇ। ਸਿੰਚਾਈ ਮੰਤਰੀ ਕਾਂਗੜ ਪਿੰਡ ਫੂਲਦ ਵਿਖੇ ਪੁੱਜੇ ਜਿਥੇ ਕੱਲ੍ਹ ਘੱਗਰ ਦਰਿਆ ਦੇ ਇਕ ਹਿੱਸੇ ਵਿਚ ਪਾੜ ਪੈ ਗਿਆ ਸੀ ਅਤੇ ਦਰਿਆ ਦੇ ਪਾਣੀ ਨੇ ਨੇੜਲੇ ਪਿੰਡਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ। ਘੱਗਰ ਦੇ ਪ੍ਰਕੋਪ ਹੇਠ ਆ ਕੇ ਕਿਸਾਨਾਂ ਦੀਆਂ ਫਸਲਾਂ ਨੂੰ ਵੀ ਕਾਫੀ ਮਾਰ ਪਈ ਹੈ।

ਇਸ ਮੌਕੇ ਪਹੁੰਚੇ ਕੈਬਨਿਟ ਮੰਤਰੀ ਕਾਂਗੜ ਨੇ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ ਨੂੰ ਵਿਸ਼ੇਸ਼ ਗਿਰਦਾਵਰੀ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਪੀੜਤਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਦੱਸਣਯੋਗ ਹੈ ਕੱਲ ਦੇ ਡਿਪਟੀ ਕਮਿਸ਼ਨਰ ਸੰਗਰੂਰ ਘਣਸ਼ਿਆਮ ਥੋਰੀ, ਐੱਸ. ਐੱਸ. ਪੀ. ਸੰਦੀਪ ਗਰਗ ਤੇ ਹੋਰਨਾਂ ਅਧਿਕਾਰੀਆਂ ਅਤੇ ਐੱਨ. ਡੀ. ਆਰ. ਐੱਫ. ਵਲੋਂ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਘੱਗਰ ਦੇ ਪਾੜ ਨੂੰ ਪੂਰਨ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

Gurminder Singh

This news is Content Editor Gurminder Singh