ਸ਼ਨੀ ਮੱਸਿਆ ''ਤੇ 17 ਮਾਰਚ ਨੂੰ ਪਾਓ ਸ਼ਨੀਦੇਵ ਦੀ ਕਿਰਪਾ

03/16/2018 7:28:25 AM

ਜਲੰਧਰ - ਸੂਰਜ ਦੇਵਤਾ ਦੇ ਪੁੱਤਰ ਯਮਰਾਜ ਦੇ ਵੱਡੇ ਭਰਾ ਸ਼ਨੀ ਦੇਵ ਜੋਤਿਸ਼ ਮੁਤਾਬਕ ਗ੍ਰਹਿਆਂ ਵਿਚ ਜੱਜ ਦਾ ਅਹੁਦਾ ਸ਼ਨੀਦੇਵ ਨੂੰ ਪ੍ਰਾਪਤ ਹੈ। ਉਹ ਤਾਕਤ ਅਤੇ ਉੱਚੇ ਅਹੁਦੇ ਦੀ ਦੁਰਵਰਤੋਂ ਅਤੇ ਬੁਰੇ ਕੰਮ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਕਰਮਾਂ ਮੁਤਾਬਕ ਸਜ਼ਾ ਦਿੰਦੇ ਹਨ ਅਤੇ ਮਿਹਨਤ ਅਤੇ ਚੰਗਾ ਕੰਮ ਕਰਨ ਵਾਲਿਆਂ ਲਈ ਤਰੱਕੀ ਦੇ ਰਸਤੇ ਖੋਲ੍ਹ ਦਿੰਦੇ ਹਨ। ਸ਼ਨੀ ਮੱਸਿਆ 'ਤੇ ਇਨ੍ਹਾਂ ਦੀ ਵਿਸ਼ੇਸ਼ ਕਿਰਪਾ ਭਗਤਾਂ 'ਤੇ ਹੁੰਦੀ ਹੈ। 17 ਮਾਰਚ ਨੂੰ ਸ਼ਨੀ ਮੱਸਿਆ ਹੈ। ਜਦੋਂ ਸੂਰਜ-ਚੰਦਰਮਾ ਇਕ ਰਾਸ਼ੀ ਵਿਚ ਆਉਂਦੇ ਹਨ ਅਤੇ ਉਸ ਤਰੀਕ ਨੂੰ ਸ਼ਨੀਵਾਰ ਹੋਵੇ ਤਾਂ ਸ਼ਨੀ ਮੱਸਿਆ ਕਹਾਉਂਦੀ ਹੈ। ਇਸ ਦਿਨ ਕੀਤੇ ਗਏ ਦਾਨ-ਪੂਜਾ ਚੰਗਾ ਫਲ ਦੇਣ ਵਾਲੇ ਹੁੰਦੇ ਹਨ, ਜਿਨ੍ਹਾਂ ਦੀ ਕੁੰਡਲੀ ਵਿਚ ਪਿਤਰ ਦੋਸ਼, ਕਾਲਸਰਪ ਦੋਸ਼ ਅਤੇ ਸ਼ਨੀ ਪ੍ਰਕੋਪ ਹੁੰਦਾ ਹੈ, ਉਨ੍ਹਾਂ ਲੋਕਾਂ 'ਤੇ ਪ੍ਰੇਮ ਰੁਕਾਵਟ, ਜਾਦੂ-ਟੂਣਾ, ਡਿਸਕ-ਸਲਿਪ, ਨਾੜੀਆਂ ਦੇ ਦੋਸ਼, ਬੱਚਿਆਂ ਵਿਚ ਸੋਕਾ ਰੋਗ, ਘਰੇਲੂ ਕਲੇਸ਼, ਲਾਇਲਾਜ ਬੀਮਾਰੀ, ਵਿਆਹ ਦਾ ਨਾ ਹੋਣਾ, ਸੰਤਾਨ ਦਾ ਸ਼ਰਾਬੀ ਬਣਨਾ ਅਤੇ ਕਦੀ-ਕਦੀ ਅਚਾਨਕ ਦੁਰਘਟਨਾ ਹੋਣਾ ਵੀ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ।
ਸਹੀ ਉਪਾਅ : ਕਿਸੇ ਪਵਿੱਤਰ ਨਦੀ, ਤੀਰਥ ਸਥਾਨ ਜਾਂ ਮਹਾਰਾਸ਼ਟਰ ਦੇ ਸਿੰਗਨਾਪੁਰ ਦੇ ਸ਼ਨੀ ਮੰਦਰ ਵਿਚ ਇਸ਼ਨਾਨ ਕਰੋ ਅਤੇ ਗਣੇਸ਼ ਪੂਜਾ, ਵਿਸ਼ਣੂ ਪੂਜਾ, ਪਿੱਪਲ ਦੀ ਪੂਜਾ ਇਸ ਤਰ੍ਹਾਂ ਕਰੋ- ਪਿੱਪਲ 'ਤੇ ਜਲ ਚੜ੍ਹਾਓ, ਗੰਗਾਜਲ ਨਾਲ ਇਸ਼ਨਾਲ ਕਰਵਾਓ, ਮੌਲੀ ਲਪੇਟ ਕੇ ਜਨੇਊ ਅਰਪਣ ਕਰ ਕੇ ਫੁੱਲ ਚੜ੍ਹਾਓ ਅਤੇ ਸੁੱਕੇ ਮੇਵਿਆਂ ਦਾ ਭੋਗ ਲਗਾ ਕੇ ਨਮਸਕਾਰ ਕਰੋ। ਇਸ ਤੋਂ ਬਾਅਦ ਪਿੱਪਲ ਦੀਆਂ ਸੱਤ ਪਰੀਕਰਮਾਂ ਸ਼ਨੀ ਦੇ ਬੀਜ ਮੰਤਰ ਦਾ ਜਾਪ ਕਰਦੇ ਹੋਏ ਕਰੋ ਅਤੇ ਪਿੱਪਲ 'ਤੇ ਸੱਤ ਵਾਰ ਕੱਚਾ ਸੂਤ ਬੰਨ੍ਹੋ।
ਦਾਨ ਵਸਤੂ : ਝੋਟੇ ਜਾਂ ਘੋੜੇ ਨੂੰ ਛੋਲੇ ਖੁਆਓ ਅਤੇ ਇਕ ਕਾਲੀ ਕਿਨਾਰੀ ਵਾਲੀ ਧੋਤੀ-ਕੁੜਤਾ, ਉੜਦ ਦੇ ਪਕੌੜੇ, ਇਮਰਤੀ, ਕਾਲੇ ਗੁਲਾਬ ਜਾਮਨ, ਛੱਤਰੀ ਅਤੇ ਚਿਮਟਾ ਆਦਿ ਵਸਤੂਆਂ ਦਾ ਸ਼ਨੀ ਮੰਦਰ ਦੇ ਪੁਜਾਰੀ ਨੂੰ ਦਾਨ ਦੇਣਾ ਚਾਹੀਦਾ ਹੈ। ਸ਼ਨੀ ਤੋਂ ਪੀੜਤ ਲੋਕ ਸ਼ਨੀ ਯੰਤਰ ਕਰੋ ਅਤੇ ਕਾਲਾ ਕੱਪੜਾ ਅਤੇ ਨਾਰੀਅਲ ਨੂੰ ਤੇਲ ਲਗਾ ਕੇ ਕਾਲੇ ਤਿਲ, ਮਾਂਹ ਦੀ ਦਾਲ, ਘਿਓ ਆਦਿ ਵਸਤੂਆਂ ਅੰਨ੍ਹੇ ਬੱਚਿਆਂ ਦੇ ਸਕੂਲ, ਅਨਾਥ ਆਸ਼ਰਮ ਜਾਂ ਬਿਰਧ ਆਸ਼ਰਮ ਵਿਚ ਦਾਨ ਕਰੋ। ਸ਼ਨੀ ਪ੍ਰਕੋਪ ਅਤੇ ਸੰਤਾਨ ਤੋਂ ਪੀੜਤ ਲੋਕ ਮਾਂਹ ਦੀ ਦਾਲ ਦੇ ਪਕੌੜੇ, ਕਾਲੇ ਗੁਲਾਬ ਜਾਮਨ ਅਤੇ ਇਮਰਤੀ 101 ਕੁੱਤਿਆਂ ਅਤੇ ਕਾਵਾਂ ਨੂੰ ਖੁਆਉਣ। ਪਿਤਰ ਦੋਸ਼ ਤੋਂ ਪੀੜਤ ਲੋਕਾਂ ਨੂੰ ਕਾਲੀ ਗਾਂ ਦਾ ਦਾਨ ਕਰਨ ਨਾਲ 7 ਪੀੜ੍ਹੀਆਂ ਦਾ ਕਲਿਆਣ ਹੁੰਦਾ ਹੈ।
¸ਜੋਤਿਸ਼ੀ ਪੰਡਿਤ ਅਸ਼ੋਕ ਪ੍ਰੇਮੀ ਬੰਸਰੀਵਾਲਾ, ਨਾਰਨੌਲ (ਹਰਿਆਣਾ)