ਪੰਜਾਬ ਰੋਡਵੇਜ਼ ਕਰਮਚਾਰੀਆਂ ਵੱਲੋਂ ਗੇਟ ਰੈਲੀ

08/22/2017 1:23:07 AM

ਨਵਾਂਸ਼ਹਿਰ, (ਤ੍ਰਿਪਾਠੀ)- ਪੰਜਾਬ ਰੋਡਵੇਜ਼ ਕਰਮਚਾਰੀਆਂ ਨੇ ਪੰਜਾਬ ਸਰਕਾਰ ਵੱਲੋਂ ਬਣਾਈ ਜਾ ਰਹੀ ਨਵੀਂ ਸਟੇਟ ਟ੍ਰਾਂਸਪੋਰਟ ਪਾਲਿਸੀ ਖਿਲਾਫ਼ ਬੱਸ ਅੱਡੇ 'ਤੇ ਗੇਟ ਰੈਲੀ ਕਰ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦੇ ਹੋਏ ਕੰਡਕਟਰ ਯੂਨੀਅਨ ਦੇ ਸੂਬਾ ਪ੍ਰਧਾਨ ਤੇ ਐਕਸ਼ਨ ਕਮੇਟੀ ਦੇ ਮੈਂਬਰ ਸੁਰਿੰਦਰ ਸਿੰਘ ਸੋਇਤਾ, ਅਜੀਤ ਸਿੰਘ, ਏਟਕ ਪ੍ਰਧਾਨ ਦਸੌਂਧਾ ਸਿੰਘ, ਇੰਟਕ ਪ੍ਰਧਾਨ ਹਰਜਿੰਦਰ ਸਿੰਘ, ਵਰਕਸ਼ਾਪ ਯੂਨੀਅਨ ਦੇ ਪ੍ਰਧਾਨ ਪ੍ਰੀਤਮ ਭਗਤ, ਸ਼ਡਿਊਲ ਕਾਸਟ ਯੂਨੀਅਨ ਦੇ ਪ੍ਰਧਾਨ ਰਾਮਸ਼ਰਨ ਤੇ ਡਰਾਈਵਰ ਯੂਨੀਅਨ ਦੇ ਪ੍ਰਧਾਨ ਮੁਲਖ ਰਾਜ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਗਲਤ ਟ੍ਰਾਂਸਪੋਰਟ ਨੀਤੀਆਂ ਕਾਰਨ ਪੰਜਾਬ ਰੋਡਵੇਜ਼ ਨੂੰ ਢਾਅ ਲੱਗ ਰਹੀ ਹੈ, ਜਦੋਂਕਿ ਨਿੱਜੀ ਟ੍ਰਾਂਸਪੋਰਟ ਨੂੰ ਲਾਭ ਮਿਲ ਰਿਹਾ ਹੈ।
ਪਨਬੱਸ ਵਿਚ ਕਿਲੋਮੀਟਰ ਸਕੀਮ ਬੰਦ ਕਰਵਾਉਣ, ਠੇਕੇ 'ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਠੇਕੇਦਾਰੀ ਸਿਸਮਟ ਬੰਦ ਕਰਨ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ 23 ਅਗਸਤ ਨੂੰ ਜਲੰਧਰ ਵਿਖੇ ਦਿੱਤੇ ਜਾ ਰਹੇ ਧਰਨੇ ਵਿਚ ਭਾਗ ਲੈਣ ਲਈ ਮੁਲਾਜ਼ਮਾਂ ਨੂੰ ਅਪੀਲ ਕੀਤੀ ਗਈ। ਇਸ ਮੌਕੇ ਕੰਡਕਟਰ ਯੂਨੀਅਨ ਦੇ ਪ੍ਰਧਾਨ ਅਜੀਤ ਸਿੰਘ, ਕਰਮਚਾਰੀ ਦਲ ਦੇ ਪ੍ਰਧਾਨ ਸੋਢੀ ਸਿੰਘ, ਪਨਬੱਸ ਯੂਨੀਅਨ ਦੇ ਨੇਤਾ ਅਸ਼ੋਕ ਕੁਮਾਰ ਰੋਡੀ, ਹਰਦੀਪ ਸਿੰਘ ਅਤੇ ਦਿਲਾਵਰ ਸਿੰਘ ਹਾਜ਼ਰ ਸਨ।
ਰੂਪਨਗਰ, (ਵਿਜੇ)- ਪੰਜਾਬ ਰੋਡਵੇਜ਼ ਡਿਪੂ ਦੇ ਮੁਲਾਜ਼ਮਾਂ ਨੇ ਡਿਪੂ 'ਤੇ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਕਮੇਟੀ ਦੇ ਸੱਦੇ 'ਤੇ ਆਪਣੇ ਚੱਲ ਰਹੇ ਸੰਘਰਸ਼ ਨੂੰ ਤੇਜ਼ ਕਰਦੇ ਹੋਏ ਗੇਟ ਰੈਲੀ ਕੀਤੀ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਪਿਛਲੀ ਸਰਕਾਰ ਵੱਲੋਂ ਬਣਾਈ ਗਈ ਟ੍ਰਾਂਸਪੋਰਟ ਪਾਲਿਸੀ 'ਤੇ ਹੀ ਮੋਹਰ ਲਾਉਣ ਜਾ ਰਹੀ ਹੈ, ਜਿਸ ਪ੍ਰਤੀ ਪੰਜਾਬ ਰੋਡਵੇਜ਼, ਪੀ. ਆਰ. ਟੀ. ਸੀ., ਸੀ. ਟੀ. ਯੂ., ਹਿਮਾਚਲ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਤੇ ਹਰਿਆਣਾ ਰੋਡਵੇਜ਼ ਵੱਲੋਂ ਬਣਾਈ ਗਈ ਨਾਰਥ ਜ਼ੋਨ ਟ੍ਰਾਂਸਪੋਰਟ ਸੰਘਰਸ਼ ਕਮੇਟੀ 'ਚ ਰੋਸ ਹੈ।
ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਨਵੀਂ ਬਣਾਈ ਜਾ ਰਹੀ ਟ੍ਰਾਂਸਪੋਰਟ ਪਾਲਿਸੀ 'ਚ ਪਬਲਿਕ ਸੈਕਟਰ ਦੇ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਸਟੇਟ ਹਾਈਵੇ 'ਤੇ 60:40 ਅਨੁਪਾਤ ਅਨੁਸਾਰ ਬਣਾਈ ਜਾਵੇ, ਕਿਲੋਮੀਟਰ ਸਕੀਮ 'ਚ ਨਵੀਆਂ ਬੱਸਾਂ ਪਾਉਣ ਦਾ ਫੈਸਲਾ ਰੱਦ ਕੀਤਾ ਜਾਵੇ, ਨਵੀਆਂ ਬੱਸਾਂ ਕਰਜ਼ਾ ਲੈ ਕੇ ਪਨਬੱਸ 'ਚ ਪਾਈਆਂ ਜਾਣ, ਆਊਟਸੋਰਸਿੰਗ ਦਾ ਮੁਕੰਮਲ ਖਾਤਮਾ ਕੀਤਾ ਜਾਵੇ, ਠੇਕੇ 'ਤੇ ਰੱਖੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ, ਖਜ਼ਾਨੇ 'ਤੇ ਅਣਐਲਾਨੀ ਪਾਬੰਦੀ ਖਤਮ ਕੀਤੀ ਜਾਵੇ ਤੇ ਖਾਲੀ ਪੋਸਟਾਂ ਤੁਰੰਤ ਭਰੀਆਂ ਜਾਣ।
ਰੈਲੀ ਨੂੰ ਗੁਰਦੇਵ ਸਿੰਘ ਸੂਬਾ ਐਕਟਿੰਗ ਪ੍ਰਧਾਨ, ਤਰਲੋਚਨ ਸਿੰਘ, ਬਲਵਿੰਦਰ ਸਿੰਘ, ਰਜਿੰਦਰ ਸਿੰਘ, ਸਰਬਜੀਤ ਸਿੰਘ ਬ੍ਰਾਂਚ ਪ੍ਰਧਾਨ, ਗੁਰਜੀਤ ਸਿੰਘ, ਜਗਜੀਤ ਸਿੰਘ ਪ੍ਰਧਾਨ ਇੰਟਕ, ਚਮਨ ਲਾਲ, ਬਲਦੇਵ ਸਿੰਘ, ਪਾਲ ਸਿੰਘ, ਬਲਵੰਤ ਸਿੰਘ ਆਦਿ ਨੇ ਸੰਬੋਧਨ ਕੀਤਾ।
ਨੰਗਲ, (ਰਾਜਵੀਰ)- ਨੰਗਲ ਡਿਪੂ 'ਚ ਪੰਜਾਬ ਰੋਡਵੇਜ਼ ਮੁਲਾਜ਼ਮਾਂ ਨੇ ਆਗੂ ਬਲਵਿੰਦਰ ਸਿੰਘ ਗੜ੍ਹਸ਼ੰਕਰੀ ਦੀ ਅਗਵਾਈ ਹੇਠ ਇਕ ਗੇਟ ਰੈਲੀ ਕੀਤੀ। ਇਸ ਮੌਕੇ ਬਲਵਿੰਦਰ ਗੜ੍ਹਸ਼ੰਕਰੀ ਨੇ ਮੰਗਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ 23 ਅਗਸਤ ਨੂੰ ਬੱਸ ਸਟੈਂਡ ਜਲੰਧਰ ਵਿਖੇ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ।
ਇਸ ਮੌਕੇ ਮੁਖਤਿਆਰ ਚੰਦ ਏਟਕ ਪ੍ਰਧਾਨ, ਰਣਜੀਤ ਸਿੰਘ ਗੰਨੂਮਾਜਰਾ, ਮੋਹਨ ਸਿੰਘ ਏਟਕ, ਅਮਰੀਕ ਸਿੰਘ, ਤਲਵਿੰਦਰ ਸਿੰਘ ਕਰਮਚਾਰੀ ਦਲ, ਜੋਗਿੰਦਰ ਰਾਮ ਐੱਸ. ਐੱਸ., ਹੁਸਨ ਲਾਲ ਕਜਲਾ, ਭੁਪਿੰਦਰ ਸਿੰਘ ਵਿਰਦੀ, ਅਮਰਜੀਤ ਸਿੰਘ ਬੈਂਸ ਕੰਡਕਟਰ ਯੂਨੀਅਨ, ਰਾਜੀਵ ਕੁਮਾਰ ਬੈਂਸ, ਜਸਵਿੰਦਰ ਸੈਣੀ ਭਨਾਮ, ਹੁਸਨ ਲਾਲ ਕਜਲਾ, ਮਨਜਿੰਦਰ ਸਿੰਘ, ਖੁਸ਼ਵੰਤ ਸਿੰਘ, ਅਵਤਾਰ ਸਿੰਘ ਜੋਤਪੁਰ, ਹਰਮੇਸ਼ ਸਿੰਘ, ਪਵਨ ਕੁਮਾਰ, ਗੁਰਮੀਤ ਸਿੰਘ, ਵਿਨੋਦ ਕੁਮਾਰ ਬਾਲੀ, ਸੰਜੀਵ ਕੁਮਾਰ, ਦੀਪਕ ਕੁਮਾਰ, ਹਰਪਾਲ ਸਿੰਘ, ਹਰਜਿੰਦਰ ਸਿੰਘ ਜੈਂਕੀ, ਬਾਬਾ ਲਖਵਿੰਦਰ ਸਿੰਘ ਰਾਏ, ਬਲਵਿੰਦਰ ਸਿੰਘ, ਰਾਮ ਦਿਆਲ, ਸੁੱਖ ਰਾਜ, ਵਿਕਾਸ ਮੌਦਗਿੱਲ ਆਦਿ ਮੌਜੂਦ ਰਹੇ।