ਮੋਹਾਲੀ ਦੇ ਪਿੰਡ ਬਲੌਂਗੀ 'ਚ 'ਗੈਸ ਸਿਲੰਡਰ' ਲੀਕ, 50 ਤੋਂ ਵੱਧ ਲੋਕ ਹਸਪਤਾਲ ਭਰਤੀ (ਵੀਡੀਓ)

06/08/2020 1:12:46 PM

ਮੋਹਾਲੀ (ਪਰਦੀਪ) : ਮੋਹਾਲੀ ਦੇ ਪਿੰਡ ਬਲੌਂਗੀ ਦੀ ਰਾਮ ਲੀਲਾ ਗਰਾਊਂਡ ਨੇੜੇ ਬੀਤੀ ਰਾਤ ਕਲੋਰੀਨ ਗੈਸ ਦਾ ਸਿਲੰਡਰ ਲੀਕ ਹੋ ਗਿਆ। ਗੈਸ ਲੀਕ ਹੋਣ ਕਾਰਨ 50 ਤੋਂ ਵੱਧ ਵਿਅਕਤੀਆਂ ਦੀ ਹਾਲਤ ਖਰਾਬ ਹੋ ਗਈ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਭਰਤੀ ਕਰਾਇਆ ਗਿਆ।

ਇਨ੍ਹਾਂ 'ਚੋਂ 35 ਦੇ ਕਰੀਬ ਲੋਕਾਂ ਨੂੰ ਸੋਮਵਾਰ ਸਵੇਰੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਜਾਣਕਾਰੀ ਮੁਤਾਬਕ ਜਿੱਥੇ ਸਿਲੰਡਰ ਲੀਕ ਹੋਇਆ, ਉਸ ਦੇ ਆਸ-ਪਾਸ ਦਾ ਅੱਧਾ ਬਲੌਂਗੀ ਖਾਲੀ ਹੋ ਗਿਆ। ਮੌਕੇ 'ਤੇ ਫਾਇਰ ਮਹਿਕਮੇ ਦੀਆਂ 4 ਤੋਂ 5 ਗੱਡੀਆਂ ਨੂੰ ਬੁਲਾਇਆ ਗਿਆ।

ਫਾਇਰ ਟੀਮ ਨੇ ਲੀਕ ਹੋਏ ਸਿਲੰਡਰ ਨੂੰ ਕੱਢ ਕੇ ਖਾਲੀ ਮੈਦਾਨ 'ਚ ਰੱਖ ਦਿੱਤਾ। ਇਹ ਗੈਸ ਸਿਲੰਡਰ ਕਰੀਬ 10 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ, ਜਿਸ ਨੂੰ ਪਾਣੀ ਵਾਲੇ ਟੈਂਕ ਨੇੜੇ ਪਾਣੀ ਦੀ ਸਫਾਈ ਲਈ ਰੱਖਿਆ ਹੋਇਆ ਸੀ, ਜੋ ਕਿ ਬੀਤੀ ਰਾਤ ਲੀਕ ਹੋ ਗਿਆ ਅਤੇ ਗੈਸ ਦੀ ਲੀਕੇਜ ਨੂੰ ਰਾਤ ਦੇ ਕਰੀਬ 12.30 ਵਜੇ ਕੰਟਰੋਲ ਕੀਤਾ ਗਿਆ।

Ashwani

This news is Reporter Ashwani