ਗੈਸ ਏਜੰਸੀ ਅਲਾਟ ਕਰਵਾਉਣ ਦੇ ਨਾਂ ’ਤੇ 71 ਲੱਖ ਦੀ ਠੱਗੀ

11/22/2023 4:28:16 PM

ਖਰੜ (ਰਣਬੀਰ) : ਖਰੜ ਸਿਟੀ ਪੁਲਸ ਨੇ ਇਕ ਵਿਅਕਤੀ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਧੋਖਾਦੇਹੀ ਦਾ ਕੇਸ ਦਰਜ ਕੀਤਾ ਹੈ। ਖਰੜ ਨਿਵਾਸੀ ਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਜਾਣਕਾਰ ਮਾਡਲ ਟਾਊਨ ਰੇਵਾੜੀ ਹਰਿਆਣਾ ਦੇ ਰਹਿਣ ਵਾਲੇ ਰਿਸ਼ਵ ਚੌਧਰੀ ਨਾਂ ਦੇ ਵਿਅਕਤੀ ਨਾਲ ਗੈਸ ਏਜੰਸੀ ਲੈਣ ਦੀ ਗੱਲ ਕੀਤੀ ਸੀ। ਉਸ ਨੇ ਕਿਹਾ ਕਿ ਉਸ ਦੀ ਕਾਫੀ ਪਹੁੰਚ ਹੈ ਤੇ ਉਹ ਉਸ ਨੂੰ ਬੜੇ ਆਰਾਮ ਨਾਲ ਗੈਸ ਏਜੰਸੀ ਅਲਾਟ ਕਰਵਾ ਦੇਵੇਗਾ। 

ਪੀੜਤ ਨੇ ਦੱਸਿਆ ਕਿ ਉਹ ਉਸ ਦੀਆਂ ਗੱਲਾਂ ’ਤੇ ਵਿਚ ਆ ਗਿਆ ਤੇ ਉਸ ’ਤੇ ਵਿਸ਼ਵਾਸ ਕਰ ਕੇ ਉਸ ਨੂੰ ਵੱਖ-ਵੱਖ ਸਮੇਂ ’ਤੇ 71 ਲੱਖ ਰੁਪਏ ਦੇ ਦਿੱਤੇ ਪਰ ਇਸ ਪਿੱਛੋਂ ਨਾ ਤਾਂ ਉਸ ਨੂੰ ਗੈਸ ਏਜੰਸੀ ਹੀ ਅਲਾਟ ਕਰਵਾਈ ਅਤੇ ਨਾ ਹੀ ਉਸ ਦੀ ਰਕਮ ਵਾਪਸ ਕੀਤੀ। ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Gurminder Singh

This news is Content Editor Gurminder Singh