ਮੋਗਾ ''ਚ ਗੈਂਗਵਾਰ, ਦੋ ਨੌਜਵਾਨ ਗਰੁੱਪਾਂ ''ਚ ਚੱਲੀਆਂ ਗੋਲੀਆਂ

09/20/2017 7:52:24 PM

ਮੋਗਾ (ਆਜ਼ਾਦ) : ਸ਼ਹਿਰ ਦੇ ਅਕਾਲਸਰ ਰੋਡ 'ਤੇ ਦੋ ਨੌਜਵਾਨ ਗਰੁੱਪਾਂ ਵਿਚ ਆਹਮੋ-ਸਾਹਮਣੇ ਗੋਲੀਬਾਰੀ ਹੋਣ ਦਾ ਪਤਾ ਲੱਗਾ ਹੈ। ਅਜੇ ਤਕ ਮਿਲੀ ਜਾਣਕਾਰੀ ਅਨੁਸਾਰ ਇਕ ਧਿਰ ਦੇ ਨੌਜਵਾਨ ਦੀ ਛਾਤੀ ਵਿਚ ਗੋਲੀ ਲੱਗੀ ਹੈ ਜਿਸ ਨੂੰ ਮੋਗਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੋਂ ਡਾਕਟਰਾਂ ਵਲੋਂ ਜਵਾਬ ਦੇਣ ਉਪਰੰਤ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ ਹੈ।
ਸੂਤਰਾਂ ਅਨੁਸਾਰ ਇਸ ਲੜਾਈ ਨੂੰ ਗੈਂਗਵਾਰ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਫਿਲਹਾਲ ਪੁਲਸ ਵਲੋਂ ਘਟਨਾ ਸਥਾਨ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।