ਸਪੈਸ਼ਲ ਅਪਰੇਸ਼ਨ ਸੈੱਲ ਨੇ ਦੋ ਗੈਂਗਸਟਰਾਂ ਨੂੰ ਹਥਿਆਰਾਂ ਸਣੇ ਕੀਤਾ ਕਾਬੂ, ਕੈਨੇਡਾ-ਆਸਟ੍ਰੇਲੀਆ ਨਾਲ ਜੁੜੇ ਤਾਰ

07/30/2022 6:29:56 PM

ਜ਼ੀਰਕਪੁਰ (ਮੇਸ਼ੀ) : ਬੀਤੇ ਦਿਨੀਂ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸ. ਐੱਸ. ਓ. ਸੀ) ਨੇ ਮੋਹਾਲੀ ਦੇ ਜ਼ੀਰਕਪੁਰ ਦੀਆਂ ਛੱਤ ਟਰੈਫਿਕ ਲਾਈਟ ਪੁਆਇੰਟ ਨੇੜਿਓ ਗੈਂਗਸਟਰਾਂ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਅਤੇ ਗੁਰਜੰਟ ਸਿੰਘ ਉਰਫ ਜੰਟਾ ਗੈਂਗਸਟਰਾਂ ਵੱਲੋਂ ਮੋਹਾਲੀ ਭੇਜੇ ਦੋ ਸਾਥੀਆਂ ਨੂੰ ਪੁਲਸ ਨੇ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਹਥਿਆਰ ਸਮੇਤ ਗੋਲਾ ਬਾਰੂਦ ਬਰਾਮਦ ਕੀਤਾ ਹੈ। ਗੈਂਗਸਟਰਾਂ ਦੀ ਪਛਾਣ ਹਰਿਆਣਾ ਦੇ ਸੋਨੀਪਤ ਦੇ ਗੋਪਾਲਪੁਰ ਪਿੰਡ ਦੇ ਸੁਮਿਤ ਕੁਮਾਰ ਅਤੇ ਮੇਰਠ, ਉੱਤਰ ਪ੍ਰਦੇਸ਼ ਦੇ ਸ਼ਾਹਰੁਖ ਖਾਨ ਵਜੋਂ ਹੋਈ ਹੈ। ਜਿਨ੍ਹਾਂ ਪਾਸੋਂ ਦੋ ਪਿਸਤੌਲ ਅਤੇ ਸੱਤ ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਡੀ. ਜੀ. ਪੀ. ਦਾ ਵੱਡਾ ਫ਼ੈਸਲਾ, ਸੂਬੇ ਭਰ ਦੇ ਥਾਣਿਆਂ ਨੂੰ ਜਾਰੀ ਕੀਤੇ ਨਵੇਂ ਹੁਕਮ

ਇਥੇ ਇਕ ਪੁਲਸ ਟੀਮ ਦੇ ਬੁਲਾਰੇ ਨੇ ਦੱਸਿਆ ਕਿ ਐੱਸ. ਐੱਸ. ਓ. ਸੀ. ਏ. ਆਈ. ਜੀ. ਅਸ਼ਵਨੀ ਕਪੂਰ ਨੂੰ ਕੁਝ ਦਿਨ ਪਹਿਲਾਂ ਸੂਚਨਾ ਮਿਲੀ ਸੀ ਕਿ ਅਰਸ਼ਦੀਪ ਸਿੰਘ ਜੋ ਮੋਗਾ ਦੇ ਪਿੰਡ ਦੇ ਡਾਲਾ ਦਾ ਵਸਨੀਕ ਹੈ ਅਤੇ ਫਤਿਹਗੜ੍ਹ ਸਾਹਿਬ ਦੇ ਸੁਹਾਵੀ ਜ਼ਿਲ੍ਹੇ ਦਾ ਵਸਨੀਕ ਗੁਰਜੰਟਾ ਸਿੰਘ ਜੰਟਾ ਜੋ ਕਿ ਕ੍ਰਮਵਾਰ ਕੈਨੇਡਾ ਅਤੇ ਆਸਟ੍ਰੇਲੀਆ ਵਿਚ ਰਹਿੰਦਾ ਹੈ, ਇਹ ਪਿਛਲੇ ਸਮੇਂ ਤੋਂ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹਨ ਅਤੇ ਆਈ. ਐੱਸ. ਆਈ. ਦੇ ਸੰਪਰਕ ਵਿਚ ਵੀ ਹਨ। ਜੋ ਕਿ ਭਾਰਤ ਵਿਚ ਆਪਣੇ ਸਾਥੀਆਂ ਨੂੰ ਹਥਿਆਰ ਮੁਹੱਈਆ ਕਰਵਾਉਂਦੇ ਹਨ ਅਤੇ ਜ਼ਬਰੀ ਵਸੂਲੀ ਵਿਚ ਲੱਗੇ ਹੋਏ ਹਨ।

ਇਹ ਵੀ ਪੜ੍ਹੋ : ਝੂੰਦਾ ਕਮੇਟੀ ਵੱਲੋਂ ਸੁਖਬੀਰ ਦੀ ਪ੍ਰਧਾਨਗੀ ’ਤੇ ਮੋਹਰ ਲਗਾਉਣ ’ਤੇ ਅਕਾਲੀ ਦਲ ’ਚ ਅੰਦਰ ਖਾਤੇ ਬਵਾਲ

ਇਨ੍ਹਾਂ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਪੁਲਸ ਨੂੰ ਦੱਸਿਆ ਕਿ ਉਹ ਫੇਸਬੁੱਕ ਰਾਹੀਂ ਅਰਸ਼ ਡਾਲਾ ਅਤੇ ਜੰਟਾ ਦੇ ਸੰਪਰਕ ਵਿਚ ਸਨ। ਉਨ੍ਹਾਂ ਦੇ ਇਸ਼ਾਰੇ ’ਤੇ ਮੋਹਾਲੀ ਵਿਚ ਆਏ ਸਨ। ਉਹ ਉਨ੍ਹਾਂ ਨੂੰ ਭੇਜੇ ਗਏ ਟਿਕਾਣੇ ’ਤੇ ਜਾ ਰਹੇ ਸਨ, ਉਥੇ ਪੁੱਜਣ ਤੋਂ ਪਹਿਲਾਂ ਪੁਲਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਇਨ੍ਹਾਂ ਦੋਵਾਂ ਗੈਂਗਸਟਰਾਂ ਸੁਮਿਤ ਅਤੇ ਸ਼ਾਹਰੁਖ ਖ਼ਿਲਾਫ਼ ਮੋਹਾਲੀ ਦੇ ਐੱਸ. ਐੱਸ. ਓ. ਸੀ. ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ। ਪੁਲਸ ਅਨੁਸਾਰ ਅਗਲੀ ਪੁੱਛਗਿੱਛ ਜਾਰੀ ਹੈ ਕੋਰਟ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਇੰਟੈਲੀਜੈਂਸ ਹੈੱਡਕੁਆਰਟਰ ’ਤੇ ਹੋਏ ਹਮਲੇ ਦੇ ਮਾਮਲੇ ’ਚ ਜੁੜਨ ਲੱਗਾ ਲਾਰੈਂਸ ਦਾ ਨਾਂ, ਸੀ. ਸੀ. ਟੀ. ਵੀ. ’ਚ ਹੋਇਆ ਖੁਲਾਸਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 

Gurminder Singh

This news is Content Editor Gurminder Singh