ਕੈਨੇਡਾ ਬੈਠੇ ਖ਼ਾਲਿਸਤਾਨ ਟਾਈਗਰ ਫੋਰਸ ਦੇ ਸੰਚਾਲਕ ਦਾ ਸਾਥੀ ਗੈਂਗਸਟਰ ਸੂਰਜ ਰੌਂਤਾ ਹਥਿਆਰਾਂ ਸਣੇ ਗ੍ਰਿਫ਼ਤਾਰ

06/21/2021 11:05:32 AM

ਮੋਗਾ (ਆਜ਼ਾਦ) - ਮੋਗਾ ਪੁਲਸ ਨੇ ਐਤਵਾਰ ਨੂੰ ਇਕ ਬਦਨਾਮ ਗੈਂਗਸਟਰ, ਜਿਸ ਦੀ ਪਛਾਣ ਹਰਦੀਪ ਸਿੰਘ ਉਰਫ ਸੂਰਜ ਰੌਂਤਾ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤਾ ਗੈਂਗਸਟਰ ਕੈਨੇਡਾ ਸਥਿਤ ਖਾਲਿਸਤਾਨ ਟਾਈਗਰ ਫੋਰਸ (ਕੇ. ਟੀ. ਐੱਫ.) ਦੇ ਕਾਰਜਸ਼ੀਲ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਦਾ ਸਾਥੀ ਵੀ ਹੈ। ਪੁਲਸ ਨੇ ਗੈਂਗਸਟਰ ਸੂਰਜ ਦੇ ਕਬਜ਼ੇ ਵਿੱਚੋਂ ਇਕ ਫਾਰਚੂਨਰ ਗੱਡੀ, 3 ਹਥਿਆਰ ਸਮੇਤ ਇਕ 315 ਬੋਰ ਪਿਸਤੌਲ, ਇਕ 32 ਬੋਰ ਪਿਸਤੌਲ ਅਤੇ ਇਕ 32 ਬੋਰ ਰਿਵਾਲਵਰ ਸਮੇਤ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਪੜ੍ਹੋ ਇਹ ਵੀ ਖ਼ਬਰ - ਮੋਗਾ : ਨਸ਼ੇ ਨੇ ਕੁਝ ਪਲਾਂ ’ਚ ਉਜੜ ਦਿੱਤੇ ਹੱਸਦੇ-ਵੱਸਦੇ 2 ਪਰਿਵਾਰ, ਪਿਆ ਚੀਕ-ਚਿਹਾੜਾ

ਜਾਣਕਾਰੀ ਅਨੁਸਾਰ ਕੇ. ਟੀ. ਐੱਫ. ਦੇ ਕੈਨੇਡਾ ਦੇ ਮੁਖੀ ਹਰਦੀਪ ਸਿੰਘ ਨਿੱਝਰ ਦਾ ਕਰੀਬੀ ਸਾਥੀ ਅਰਸ਼ ਡਾਲਾ ਡੇਰਾ ਪ੍ਰੇਮੀ ਦੀ ਹੱਤਿਆ, ਨਿੱਝਰ ਦੇ ਪਿੰਡ ਵਿੱਚ ਪੁਜਾਰੀ ’ਤੇ ਫਾਇਰ ਕਰਨ, ਸੁੱਖਾ ਲੰਮੇ ਕਤਲ ਅਤੇ ਸੁਪਰਸ਼ਾਈਨ ਕਤਲ ਕੇਸ ਵਿੱਚ ਮੁੱਖ ਦੋਸ਼ੀ ਹੈ। ਸੂਰਜ ਦੇ ਖ਼ਿਲਾਫ਼ ਮੋਗਾ, ਬਠਿੰਡਾ ਅਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਚੋਰੀ, ਨਸ਼ਿਆਂ, ਲੁੱਟਾਂ ਦੇ ਵੱਖ-ਵੱਖ ਕੇਸ ਦਰਜ ਹਨ।

ਪੜ੍ਹੋ ਇਹ ਵੀ ਖ਼ਬਰ -  ਹਿੰਦੂ ਤੋਂ ਸਿੱਖ ਸਜੇ ਨੌਜਵਾਨ ਦੀ ਬੇਮਿਸਾਲ ਸੇਵਾ, ਸੋਨੇ ਦੀ ਸਿਆਹੀ ਨਾਲ ਲਿਖ ਰਿਹੈ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਵੀਡੀਓ)

rajwinder kaur

This news is Content Editor rajwinder kaur