''ਮੋਹਾਲੀ'' ਦੇ ਇਨ੍ਹਾਂ 10 ਹਜ਼ਾਰ ਫਲੈਟਾਂ ''ਚ ਹੁੰਦੀਆਂ ਨੇ ਗੈਂਗਸਟਰਾਂ ਦੀਆਂ ਮੀਟਿੰਗਾਂ, ਰਚੀਆਂ ਜਾਂਦੀਆਂ ਨੇ ਖੌਫਨਾਕ ਵਾਰਦਾਤਾਂ

11/15/2017 10:25:26 AM

ਮੋਹਾਲੀ (ਰਾਣਾ) : ਜ਼ਿਲਾ ਮੋਹਾਲੀ ਦੇ ਕਰੀਬ 10 ਹਜ਼ਾਰ ਖਾਲੀ ਫਲੈਟ ਗੈਂਗਸਟਰਾਂ ਦਾ ਅੱਡਾ ਬਣ ਚੁੱਕੇ ਹਨ। ਇਹ ਗੈਂਗਸਟਰ ਇਨ੍ਹਾਂ ਫਲੈਟਾਂ 'ਚ ਮੀਟਿੰਗਾਂ ਕਰਕੇ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਲੈਂਦੇ ਹਨ। ਇਸੇ ਲਈ ਜ਼ਿਆਦਾਤਰ ਅਪਰਾਧਕ ਵਾਰਦਾਤਾਂ ਮੋਹਾਲੀ 'ਚ ਘਟ ਚੁੱਕੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਇਨ੍ਹਾਂ ਖਾਲੀ ਫਲੈਟਾਂ 'ਤੇ ਨਾ ਹੀ ਸਬੰਧਿਤ ਵਿਭਾਗ ਦੇ ਅਧਿਕਾਰੀ ਧਿਆਨ ਦੇ ਰਹੇ ਹਨ ਅਤੇ ਨਾ ਹੀ ਪੁਲਸ। ਸੁਰੱਖਿਆ 'ਚ ਢਿੱਲ ਦਾ ਲਾਭ ਲੈਂਦੇ ਹੋਏ ਖਾਲੀ ਪਏ ਜ਼ਿਆਦਾਤਰ ਫਲੈਟਾਂ ਨੂੰ ਗੈਂਗਸਟਰ ਮੀਟਿੰਗ ਲਈ ਇਸਤੇਮਾਲ ਕਰ ਰਹੇ ਹਨ। ਇਸ ਦੀ ਤਾਜ਼ਾ ਘਟਨਾ ਫੇਜ਼-10 ਦੇ ਹਾਊਸਫੈੱਡ ਕੰਪਲੈਕਸ 'ਚ ਘਟੀ ਹੈ।
ਜ਼ਿਲੇ 'ਚ ਕਰੀਬ 10 ਹਜ਼ਾਰ ਫਲੈਟ ਖਾਲੀ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਕਿਰਾਏ 'ਤੇ ਦਿੱਤੇ ਗਏ ਹਨ। ਉਨ੍ਹਾਂ ਦੇ ਮਕਾਨ ਮਾਲਕ ਦੂਜੀ ਜਗ੍ਹਾ 'ਤੇ ਰਹਿੰਦੇ ਹਨ ਅਤੇ ਕਿਰਾਇਆ ਕਿਰਾਏਦਾਰਾਂ ਵਲੋਂ ਮਕਾਨ ਮਾਲਕਾਂ ਦੇ ਬੈਂਕ ਖਾਤੇ 'ਚ ਪਾ ਦਿੱਤਾ ਜਾਂਦਾ ਹੈ। ਦੇਖਿਆ ਜਾਵੇ ਤਾਂ ਜ਼ਿਲੇ 'ਚ ਜਿੰਨੀਆਂ ਵੀ ਵੱਡੀਆਂ ਵਾਰਦਾਤਾਂ ਦੇਖਣ ਨੂੰ ਮਿਲੀਆਂ, ਉਨ੍ਹਾਂ 'ਚ ਜ਼ਿਆਦਾਤਰ ਕਿਰਾਏਦਾਰ ਦੀ ਸ਼ਾਮਲ ਪਾਏ ਗਏ। ਹਾਲਾਂਕਿ ਜੇਕਰ ਸਮਾਂ ਰਹਿੰਦੇ ਖਾਲੀ ਪਏ ਫਲੈਟਾਂ ਦੀ ਚੈਕਿੰਗ ਇਲਾਕੇ ਦੀ ਪੁਲਸ ਵਲੋਂ ਕਰ ਲਈ ਜਾਵੇ ਤਾਂ ਅਪਰਾਧਿਕ ਵਾਰਦਾਤਾਂ 'ਤੇ ਰੋਕ ਲੱਗ ਸਕੇਗੀ। ਉੱਥੇ ਹੀ ਪੁਲਸ ਵਿਭਾਗ ਮੁਤਾਬਕ ਕਿਰਾਏਦਾਰ ਦੀ ਵੈਰੀਫਿਕੇਸ਼ਨ ਮਕਾਨ ਮਾਲਕ ਵਲੋਂ ਸੁਵਿਧਾ ਸੈਂਟਰ 'ਚ ਕਰਵਾਈ ਜਾਵੇ। ਅਜਿਹਾ ਹੀ ਫੇਜ਼-10 ਸਥਿਤ ਹਾਊਸਫੈੱਡ ਕੰਪਲੈਕਸ ਦੇ ਚੇਅਰਮੈਨ ਨਾਲ ਹੋਇਆ ਸੀ। ਉਹ ਵੀ ਆਪਣਾ ਕੰਪਲੈਕਸ 'ਚ ਰਹਿ ਰਹੇ ਕਿਰਾਏਦਾਰਾਂ ਨੂੰ ਇਕ ਲਿਸਟ ਬਣਾ ਕੇ ਪੁਲਸ ਥਾਣੇ ਗਏ, ਜਿੱਥੇ ਐੱਸ. ਐੱਚ. ਓ. ਨੇ ਲਿਸਟ ਲੈਣ ਤੋਂ ਇਨਕਾਰ ਕਰ ਦਿੱਤਾ ਸੀ।