ਗੁਰਦਾਸਪੁਰ ਗੈਂਗਵਾਰ ਤੋਂ ਬਾਅਦ ਮੁੜ ਸਰਗਰਮ ਹੋਇਆ ਗੈਂਗਸਟਰ ਵਿੱਕੀ ਗੌਂਡਰ, ਫੇਸਬੁਕ ''ਤੇ ਪੋਸਟ ਕਰਕੇ ਦਿੱਤੀ ਸਫਾਈ

05/08/2017 7:31:18 PM

ਜਲੰਧਰ : ਪੰਜਾਬ ਪੁਲਸ ਲਈ ਸਿਰਦਰਦੀ ਬਣੇ ਮੋਸਟ ਵਾਂਟੇਡ ਗੈਂਗਸਟਰ ਵਿੱਕੀ ਗੌਂਡਰ ਨੇ ਆਪਣੇ ਫੇਸਬੁੱਕ ਪੇਜ ''ਤੇ ਇਕ ਪੋਸਟ ਕਰਕੇ ਬਨੂੜ ਲੁੱਟ ਕਾਂਡ ''ਤੇ ਸਫਾਈ ਦਿੱਤੀ ਹੈ। ਗੈਂਗਸਟਰ ਵਿੱਕੀ ਗੌਂਡਰ ਨੇ ਪੁਲਸ ਵਲੋਂ ਉਸ ''ਤੇ ਝੂਠਾ ਪਰਚਾ ਪਾਉਣ ਦੀ ਗੱਲ ਆਖੀ ਹੈ। ਗੌਂਡਰ ਨੇ ਫੇਸਬੁਕ ਪੋਸਟ ਵਿਚ ਕਿਹਾ ਹੈ ਕਿ ਉਸ ਦਾ ਬਨੂੜ ਲੁੱਟ ਅਤੇ ਮੁਕਤਸਰ ਦੇ ਪਿੰਡ ਸਰਾਵਾਂ ਬੋਦਲਾਂ ਵਿਚ ਹੋਈ ਬੈਂਕ ਡਕੈਤੀ ਮਾਮਲੇ ਵਿਚ ਕੋਈ ਹੱਥ ਨਹੀਂ ਹੈ। ਗੌਂਡਰ ਇਹ ਪੋਸਟ ਆਪਣੇ ਪੇਜ ''ਗੈਂਗਸਟਰ ਵਿੱਕੀ ਗੌਂਡਰ ਸਰਾਵਾਂ ਬੋਦਲਾਂ'' ਨਾਂ ਦੇ ਫੇਸਬੁਕ ਪੇਜ ''ਤੇ ਅਪਲੋਡ ਕੀਤੀ ਹੈ। ਗੌਂਡਰ ਨੇ ਕਿਹਾ ਕਿ ਪੁਲਸ ਜਾਣ ਬੁੱਝ ਕੇ ਉਸ ਦਾ ਇਨ੍ਹਾਂ ਵਾਰਦਾਤਾਂ ਵਿਚ ਨਾਂ ਜੋੜ ਰਹੀ ਹੈ ਅਤੇ ਉਸ ਖਿਲਾਫ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਨਾਲ ਹੀ ਗੌਂਡਰ ਨੇ ਕਿਹਾ ਕਿ ਅਸੀਂ ਜੋ ਵੀ ਕਰਦੇ ਹਾਂ ਆਪਣੀ ਦੁਸ਼ਮਣੀ ਕਰਕੇ ਕਰਦੇ ਹਾਂ ਅਤੇ ਜਿਹੜਾ ਕੰਮ ਅਸੀਂ ਖੁਦ ਕਰਾਂਗੇ ਉਸ ਦਾ ਪਤਾ ਆਪਣੇ ਆਪ ਲੱਗ ਜਾਵੇਗਾ। ਇਥੇ ਹੀ ਬਸ ਨਹੀਂ ਗੈਂਗਸਟਰ ਵਿੱਕੀ ਗੌਂਡਰ ਦੀ ਇਸ ਪੋਸਟ ''ਤੇ ਸੈਂਕੜੇ ਨੌਜਵਾਨਾਂ ਨੇ ਕੁਮੈਂਟ ਅਤੇ ਲਾਈਕ ਕੀਤਾ ਹੈ।
ਦੱਸਣਯੋਗ ਹੈ ਕਿ ਵਿੱਕੀ ਗੌਂਡਰ ਬੀਤੇ ਸਾਲ 27 ਨਵੰਬਰ ਨੂੰ ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ ਤੋੜ ਕੇ ਫਰਾਰ ਹੋ ਗਿਆ ਸੀ। ਜੇਲ ਤੋਂ ਫਰਾਰ ਹੋਣ ਤੋਂ ਬਾਅਦ ਗੌਂਡਰ ਵਲੋਂ ਬੀਤੇ ਦਿਨੀਂ ਗੁਰਦਾਸਪੁਰ ਵਿਚ ਤਾਬੜ ਤੋੜ ਗੋਲੀਆਂ ਚਲਾ ਕੇ ਤਿੰਨ ਨੌਜਵਾਨਾਂ ਦਾ ਕਤਲ ਕਰ ਦਿੱਤਾ ਸੀ। ਫਿਲਹਾਲ ਪੁਲਸ ਵਲੋਂ ਗੈਂਗਸਟਰ ਵਿੱਕੀ ਗੌਂਡਰ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।

Gurminder Singh

This news is Content Editor Gurminder Singh