ਜੇਲ ''ਚ ਬੰਦ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਬਾਰੇ ਹੋਇਆ ਵੱਡਾ ਖੁਲਾਸਾ, ਜੇਲ ਪ੍ਰਸ਼ਾਸਨ ''ਤੇ ਉੱਠੇ ਸਵਾਲ (ਤਸਵੀਰਾਂ)

04/04/2017 7:20:57 PM

ਬਠਿੰਡਾ : ਫਰੀਦਕੋਟ ਜੇਲ ''ਚੋਂ ਵਟਸਐੱਪ ਕਾਲ ਰਾਹੀਂ ਜੋਧਪੁਰ ਦੇ ਡਾਕਟਰ ਅਤੇ ਵਪਾਰੀ ਤੋਂ ਫਿਰੌਤੀ ਮੰਗਣ ਵਾਲੇ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਜੇਲ ''ਚ ਬੈਠ ਕੇ ਹੀ ਆਪਣੀਆਂ 21 ਫੇਸਬੁਕ ਆਈ. ਡੀ. ਆਪਰੇਟ ਕਰਦਾ ਸੀ। ਇਹ ਆਈ. ਡੀ. ਉਸ ਨੇ ਕਥਿਤ ਤੌਰ ''ਤੇ ਵੱਖ-ਵੱਖ ਨਾਵਾਂ ਨਾਲ ਬਣਾਈਆਂ ਹੋਈਆਂ ਸਨ ਤਾਂ ਕਿ ਇਨ੍ਹਾਂ ਨੂੰ ਟ੍ਰੇਸ ਨਾ ਕੀਤਾ ਜਾ ਸਕੇ। ਇਨ੍ਹਾਂ ਆਈ. ਡੀ. ਰਾਹੀਂ ਹੀ ਉਹ ਆਪਣੇ ਗਿਰੋਹ ਦੇ ਸੰਪਰਕ ਵਿਚ ਰਹਿੰਦਾ ਸੀ ਅਤੇ ਜ਼ਰੂਰਤ ਪੈਣ ''ਤੇ ਇਥੋਂ ਹੀ ਕੋਰਡ ਵਰਡ ਅਪਡੇਟ ਕਰਦਾ ਸੀ।
ਡਾ. ਚਾਂਡਕ ਨੂੰ ਵਟਸਐਪ ਕਾਲ ਰਾਹੀਂ ਧਮਕਾਉਣ ਤੋਂ ਬਾਅਦ ਜਦੋਂ ਜੋਧਪੁਰ ਪੁਲਸ ਦੇ ਆਈ. ਟੀ. ਅਤੇ ਸਾਈਬਰ ਕ੍ਰਾਈਮ ਸੈੱਲ ਨੇ ਇਸ ਦੀ ਜਾਂਚ ਕੀਤੀ ਤਾਂ ਇਨ੍ਹਾਂ ਆਈ. ਡੀਜ਼ ਦਾ ਖੁਲਾਸਾ ਹੋਇਆ। ਇਹੀ ਨਹੀਂ ਲਾਰੈਂਸ ਦੀਆਂ ਕਈ ਅਜਿਹੀਆਂ ਤਸਵੀਰਾਂ ਵੀ ਮਿਲੀਆਂ ਹਨ ਜਿਨ੍ਹਾਂ ਵਿਚ ਉਹ ਖੁੱਲ੍ਹੇਆਮ ਫਰੀਦਕੋਟ ਜੇਲ ਦੇ ਅੰਦਰ ਹੀ ਮੋਬਾਇਲ ਲੈ ਕੇ ਕਦੇ ਬੈਰਕਾਂ ''ਚ ਘੁੰਮਦਾ ਨਜ਼ਰ ਆ ਰਿਹਾ ਹੈ ਤਾਂ ਕਿਤੇ ਜਿਮਖਾਨੇ ''ਚ ਸੈਲਫੀ ਲੈਂਦਾ ਦਿਖ ਰਿਹਾ ਹੈ।
ਬੇਹੱਦ ਸਖਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਫਰੀਦਕੋਟ ਜੇਲ ਵਿਚ ਇਕ ਗੈਂਗਸਟਰ ਦੇ ਇਸ ਤਰ੍ਹਾਂ ਠਾਠ ਨੇ ਜੇਲ ਅਧਿਕਾਰੀਆਂ ਦੀ ਭੂਮਿਕਾ ''ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜੋਧਪੁਰ ਪੁਲਸ ਨੇ ਇਹ ਇਨਪੁਟ ਪੰਜਾਬ ਦੇ ਜੇਲ ਪ੍ਰਬੰਧਨ ਨਾਲ ਵੀ ਸਾਂਝੀ ਕੀਤੀ ਹੈ। ਇਸ ਤੋਂ ਬਾਅਦ ਏ. ਡੀ. ਜੀ. ਪੀ. ਜੇਲ ਰੋਹਿਤ ਚੌਧਰੀ ਨੇ ਸੋਮਵਾਰ ਨੂੰ ਫਰੀਦਕੋਟ ਜੇਲ ਦਾ ਦੌਰਾ ਕੀਤਾ।

Gurminder Singh

This news is Content Editor Gurminder Singh