ਗੈਂਗਸਟਰ ਲਾਰੈਂਸ ਨੂੰ ਪ੍ਰੋਡਕਸ਼ਨ ਵਾਰੰਟ ''ਤੇ ਲਿਆਉਣ ਲਈ ਭਰਤਪੁਰ ਜੇਲ ਗਈ ਪੁਲਸ

02/21/2018 2:09:06 PM

ਜਲੰਧਰ (ਮ੍ਰਿਦੁਲ ਸ਼ਰਮਾ)— ਮਾਡਲ ਟਾਊਨ 'ਚ ਰਹਿੰਦੇ ਮੋਬਾਇਲ ਵਪਾਰੀ ਰਾਜੇਸ਼ ਬਾਹਰੀ ਨੂੰ ਰਾਜਸਥਾਨ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਵਟਸਐਪ 'ਤੇ ਕਾਲ ਕਰਕੇ ਧਮਕੀ ਦੇਣ ਦੇ ਮਾਮਲੇ 'ਚ ਪੁਲਸ ਨੇ ਕਿਹਾ ਕਿ ਸਪੈਸ਼ਲ ਟੀਮ ਗਠਿਤ ਕਰਕੇ ਰਾਜਸਥਾਨ ਦੇ ਭਰਤਪੁਰ ਜੇਲ 'ਚ ਬੰਦ ਗੈਂਗਸਟਰ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਲਈ ਭੇਜੀ ਹੈ। ਹਾਲਾਂਕਿ ਪੁਲਸ ਮੁਤਾਬਕ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਬਾਕੀ ਮੈਂਬਰਾਂ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ।
ਏ. ਸੀ. ਪੀ. ਸਮੀਰ ਵਰਮਾ ਨੇ ਦੱਸਿਆ ਕਿ ਇੰਟਰਨੈੱਟ ਕਾਲਿੰਗ ਟ੍ਰੇਸ ਕਰਨ 'ਚ ਦਿੱਕਤ ਆਉਣ ਦੌਰਾਨ ਕਾਲਰ ਨੂੰ ਲੱਭਣਾ ਮੁਸ਼ਕਲ ਹੋ ਰਿਹਾ ਹੈ। ਇਸ ਗੱਲ ਨੂੰ ਲੈ ਕੇ ਪੁਲਸ ਹੁਣ ਲਾਰੈਂਸ ਨੂੰ ਜਲੰਧਰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਵੇਗੀ। ਉਥੇ ਹੀ ਦੂਜੇ ਪਾਸੇ ਬਾਹਰੀ ਇਲੈਕਟ੍ਰੋਨਿਕਸ ਦੇ ਮਾਲਕ ਰਾਜੇਸ਼ ਬਾਹਰੀ ਚੁੱਪੀ ਧਾਰੀ ਬੈਠੇ ਹਨ ਅਤੇ ਕਿਸੇ ਵੀ ਤਰੀਕੇ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਹੇ ਹਨ। ਹਾਲਾਂਕਿ ਇਕ ਟੀਮ ਨੇ ਕਾਰੋਬਾਰੀ ਰਾਜੇਸ਼ ਬਾਹਰੀ ਦੇ ਸਕੇ-ਸੰਬੰਧੀਆਂ ਅਤੇ ਉਸ ਦੇ ਜਾਣਕਾਰਾਂ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ। ਏ. ਸੀ. ਪੀ. ਮੁਤਾਬਕ ਹੋ ਸਕਦਾ ਹੈ ਕਿ ਕੁਝ ਦਿਨਾਂ 'ਚ ਇਸ ਕੇਸ ਦਾ ਖੁਲਾਸਾ ਹੋ ਜਾਵੇਗਾ। ਹੋ ਸਕਦਾ ਹੈ ਕਿ ਉਨ੍ਹਾਂ ਦੇ ਕਿਸੇ ਜਾਣਕਾਰ ਨੇ ਹੀ ਇਹ ਸਾਰੀ ਸਾਜ਼ਿਸ਼ ਰਚੀ ਹੋਵੇ।   


Related News